ਸਾਂਝਾ ਮੋਰਚਾ ਜ਼ੀਰਾ ਨੇ ਜ਼ੀਰਾ ਸ਼ਰਾਬ ਫੈਕਟਰੀ ਨੂੰ ਲੈਕੇ ਕੀਤੀ ਕਾਨਫਰੰਸ, ਸ਼ਰਾਬ ਫੈਕਟਰੀ ਨੂੰ ਸੀਲ ਕਰਕੇ ਕੀਤਾ ਜਾਵੇ ਬੰਦ
ਸਾਂਝਾ ਮੋਰਚਾ ਜ਼ੀਰਾ ਨੇ ਜ਼ੀਰਾ ਸ਼ਰਾਬ ਫੈਕਟਰੀ ਨੂੰ ਲੈਕੇ ਕੀਤੀ ਕਾਨਫਰੰਸ, ਸ਼ਰਾਬ ਫੈਕਟਰੀ ਨੂੰ ਸੀਲ ਕਰਕੇ ਕੀਤਾ ਜਾਵੇ ਬੰਦ
ਫਿਰੋਜ਼ਪੁਰ, 4.4.2023: ਸਾਂਝਾ ਮੋਰਚਾ ਜ਼ੀਰਾ ਵੱਲੋਂ ਜ਼ੀਰਾ ਸ਼ਰਾਬ ਫੈਕਟਰੀ ਦੇ ਚੱਲ ਰਹੇ ਨੂੰ ਲੈਕੇ ਅੱਜ ਪ੍ਰੈਸ ਕਾਨਫਰੰਸ ਫਿਰੋਜ਼ਪੁਰ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜ਼ੀਰਾ ਸ਼ਰਾਬ ਫੈਕਟਰੀ ਨੂੰ ਲੈਕੇ ਲਏ ਗਏ ਸੈਂਪਲ ਫੇਲ੍ਹ ਹੋ ਚੁੱਕੇ ਹਨ।
ਸਾਂਝਾ ਮੋਰਚਾ ਜ਼ੀਰਾ ਨੇ ਜ਼ੀਰਾ ਸ਼ਰਾਬ ਫੈਕਟਰੀ ਨੂੰ ਲੈਕੇ ਕੀਤੀ ਕਾਨਫਰੰਸ
ਪੰਜਾਬ ਸਰਕਾਰ ਵੱਲੋਂ ਜ਼ੀਰਾ ਸ਼ਰਾਬ ਫੈਕਟਰੀ ਦੇ ਲਏ ਗਏ ਸੈਪਲਾਂ ਦੀ ਕੀਤੀ ਰਿਪੋਰਟ ਪੇਸ਼।
ਪੰਜਾਬ ਸਰਕਾਰ ਨੇ ਲਏ ਸੀ ਬੀਤੀ ਜਨਵਰੀ ਮਹੀਨੇਂ ਚ ਸੈਂਪਲ।
ਪੰਜਾਬ ਸਰਕਾਰ ਵੱਲੋਂ ਲਏ ਗਏ ਸਾਰੇ ਸੈਂਪਲ ਫੇਲ੍ਹ।
ਸੈਪਲਾਂ ਦੀ ਰਿਪੋਰਟ ਦਿਖਾਉਂਦਿਆਂ ਆਗੂਆਂ ਕਿਹਾ ਕਿ ਜ਼ੀਰਾ ਪਿੰਡਾਂ ਦੇ ਆਸ ਪਾਸ ਦੇ ਪਿੰਡਾਂ ਵਿਚ ਹੋ ਚੁੱਕਾ ਹੈ ਜ਼ਹਿਰੀਲਾ ਪਾਣੀ।
ਇੱਕ ਹਜ਼ਾਰ ਕਰੋੜ ਰੁਪਏ ਦਾ ਸ਼ਰਾਬ ਫੈਕਟਰੀ ਨੂੰ ਲਾਇਆ ਜਾਵੇ ਜੁਰਮਾਨਾ।
ਸ਼ਰਾਬ ਫੈਕਟਰੀ ਨੂੰ ਸੀਲ ਕਰਕੇ ਕੀਤਾ ਜਾਵੇ ਬੰਦ।
ਜ਼ੀਰਾ ਸ਼ਰਾਬ ਫੈਕਟਰੀ ਮੂਹਰੇ ਲਗਾਏ ਧਰਨੇ ਦੌਰਾਨ ਲੋਕਾਂ ਤੇ ਹੋਏ ਪਰਚਿਆਂ ਨੂੰ ਕੀਤਾ ਜਾਵੇ ਰੱਦ।
ਸੈਪਲਾਂ ਦੀਆਂ ਰਿਪੋਰਟਾਂ ਦਿਖਾਉਂਦਿਆਂ ਆਗੂਆਂ ਕਿਹਾ ਕਿ ਜਿੰਨਾ ਜਿੰਨਾ ਲੈਬੋਰਟਰੀਆ ਵੱਲੋਂ ਸੈਂਪਲ ਲਏ ਗਏ ਸਨ ਉਹਨਾਂ ਦੀਆਂ ਰਿਪੋਰਟਾਂ ਮੁਤਾਬਿਕ ਇਹ ਸ਼ਰਾਬ ਫੈਕਟਰੀ ਇਲਾਕੇ ਵਿਚ ਜ਼ਹਿਰ ਘੋਲ ਰਹੀ ਸੀ।ਆਗੂਆਂ ਕਿਹਾ ਕਿ ਪੰਜਾਬ ਸਰਕਾਰ ਦੇ ਲੀਡਰ ਜ਼ੀਰਾ ਆ ਕੇ ਸ਼ਰਾਬ ਫੈਕਟਰੀ ਦੇ ਹੱਕ ਵਿਚ ਬੋਲਦੇ ਰਹੇ, ਇਥੋਂ ਤੱਕ ਕਿ ਪਾਣੀਆਂ ਦੇ ਰਾਖੇ ਬਲਬੀਰ ਸਿੰਘ ਸੀਚੇਵਾਲ ਨੇ ਵੀ ਸ਼ਰਾਬ ਫੈਕਟਰੀ ਨੇੜਲੇ ਧਰਤੀ ਹੇਠਲੇ ਪਾਣੀ ਨੂੰ ਸ਼ੁੱਧ ਦੱਸਿਆ ਸੀ।
ਓਹਨਾ ਕਿਹਾ ਕਿ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਬੀਤੀ ਜਨਵਰੀ ਵਿਚ ਧਰਤੀ ਹੇਠਲੇ ਪਾਣੀ ਦੇ ਸੈਂਪਲ ਲਈ ਸਨ ਜਿੰਨਾ ਦੀਆਂ ਰਿਪੋਰਟਾਂ ਆ ਚੁੱਕੀਆਂ ਹਨ ਜੋ ਦਸਦੀਆਂ ਹਨ ਕਿ ਧਰਤੀ ਹੇਠਲੇ ਪਾਣੀ ਵਿਚ ਕਿੰਨਾ ਜ਼ਹਿਰ ਘੁਲ ਚੁੱਕਾ ਹੈ ਜੋ ਮਨੁੱਖ ਲਈ ਘਾਤਕ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ 13 ਸੈਪਲ ਲਏ ਸਨ ਜਿੰਨਾ ਵਿਚੋਂ 5 ਸੈਪਲਾਂ ਦੀ ਰਿਪੋਰਟ ਆ ਚੁੱਕੀ ਹੈ ਅਤੇ ਇਹ ਸੈਪਲ ਫੇਲ੍ਹ ਪਏ ਗਏ ਹਨ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਹੁਣ ਇਸ ਫੈਕਟਰੀ ਨੂੰ ਸੀਲ ਕਰਕੇ ਬੰਦ ਕਰ ਦੇਵੇ ਅਤੇ ਇੱਕ ਹਜ਼ਾਰ ਕਰੋੜ ਰੁਪਏ ਦਾ ਫੈਕਟਰੀ ਨੂੰ ਜੁਰਮਾਨਾ ਲਗਾਏ। ਆਗੂਆਂ ਕਿਹਾ ਕਿ ਸ਼ਰਾਬ ਫੈਕਟਰੀ ਕਾਰਨ ਹੋਏ ਜ਼ਹਿਰੀਲੇ ਪਾਣੀ ਨਾਲ ਜ਼ੀਰਾ ਦੇ ਆਸ ਪਾਸ ਦੇ ਪਿੰਡਾਂ ਵਿੱਚ ਕਈ ਇਨਸਾਨਾਂ ਦੇ ਨਾਲ ਨਾਲ ਜਾਨਵਰਾਂ ਦੀਆਂ ਜਾਨਾਂ ਗਈਆਂ ਹਨ ਅਤੇ ਜੋ ਇਲਾਕੇ ਵਿਚ ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਫੈਲੀਆ ਹਨ ਉਸਦਾ ਜੁਰਮਾਨਾ ਫੈਕਟਰੀ ਨੂੰ ਲਗਾਇਆ ਜਾਵੇ।
ਆਗੂਆਂ ਕਿਹਾ ਕਿ ਸ਼ਰਾਬ ਫੈਕਟਰੀ ਖਿਲਾਫ 9 ਮਹੀਨੇਂ ਧਰਨਾਂ ਚੱਲਿਆ ਅਤੇ ਇਸ ਧਰਨੇ ਦੌਰਾਨ ਜੋ ਪਰਚੇ ਕੀਤੇ ਗਏ ਉਹਨਾਂ ਨੂੰ ਰੱਦ ਕੀਤਾ ਜਾਵੇ।ਆਗੂਆਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਜ਼ੀਰਾ ਸ਼ਰਾਬ ਫੈਕਟਰੀ ਦਾ ਅਗਰ ਇੱਕ ਵੀ ਸੈਂਪਲ ਫੇਲ ਹੁੰਦਾ ਹੈ ਤਾਂ ਸ਼ਰਾਬ ਫੈਕਟਰੀ ਨੂੰ ਤਰੁੰਤ ਬੰਦ ਕਰ ਦਿੱਤਾ ਜਾਵੇ। ਸਾਂਝਾ ਮੋਰਚਾ ਨੇ ਮੰਗ ਕੀਤੀ ਕਿ ਹੁਣ ਸ਼ਰਾਬ ਫੈਕਟਰੀ ਦੇ ਸੈਪਲਾਂ ਦੀ ਰਿਪੋਰਟ ਆ ਚੁੱਕੀ ਤੇ ਮੁੱਖ ਮੰਤਰੀ ਆਪਣੇ ਬੋਲ ਪੁਗਾ ਕੇ ਸ਼ਰਾਬ ਫੈਕਟਰੀ ਨੂੰ ਬੰਦ ਕਰੇ।