ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਦੁਰਗਾ ਭਜ਼ਨ ਮੰਡਲੀ ਬਜੀਦਪੁਰ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ
ਸ਼ੋਭਾ ਯਾਤਰਾ ਵਿੱਚ ਸੁੰਦਰ ਝਾਕੀਆਂ ਰਹੀਆਂ ਵਿਸ਼ੇਸ਼ ਖਿੱਚ ਦਾ ਕੇਂਦਰ-: ਰਮੇਸ਼ ਸ਼ਰਮਾ
ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਦੁਰਗਾ ਭਜ਼ਨ ਮੰਡਲੀ ਬਜੀਦਪੁਰ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ
ਸ਼ੋਭਾ ਯਾਤਰਾ ਵਿੱਚ ਸੁੰਦਰ ਝਾਕੀਆਂ ਰਹੀਆਂ ਵਿਸ਼ੇਸ਼ ਖਿੱਚ ਦਾ ਕੇਂਦਰ-: ਰਮੇਸ਼ ਸ਼ਰਮਾ
ਫਿਰੋਜ਼ਪੁਰ 26 ਅਗਸਤ 2024 : ਦਰਗਾ ਭਜ਼ਨ ਮੰਡਲੀ ਬਜੀਦਪੁਰ ਵੱਲੋਂ ਸ਼੍ਰੀ ਅਖੰਡ ਰਮਾਇਣ ਸੇਵਾ ਸੰਮਤੀ ਬਜੀਦਪੁਰ, ਬ੍ਰਹਮਣ ਸਭਾ ਬਜੀਦਪੁਰ ਅਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਭਗਵਾਨ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਮੁੱਖ ਰੱਖ ਕੇ ਪਿੰਡ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜੋ ਦੁਰਗਾ ਮਾਤਾ ਮਦਿੰਰ ਬਜੀਦਪੁਰ ਤੋਂ ਸ਼ੁਰੂ ਹੋ ਕੇ ਪੂਰੇ ਪਿੰਡ ਵਿਚੋਂ ਦੀ ਹੁੰਦੀ ਹੋਈ ਵਾਪਸ ਮਾਦਿੰਰ ਵਿਖੇ ਸਮਾਪਤ ਹੋਈ।
ਇਸ ਮੌਕੇ ਦੁਰਗਾ ਭਜਨ ਮੰਡਲੀ ਦੇ ਸਟੇਜ ਸੈਕਟਰੀ ਸ਼੍ਰੀ ਰਮੇਸ਼ ਸ਼ਰਮਾ ਨੇ ਦੱਸਿਆ ਕਿ ਸ਼ੋਭਾ ਯਾਤਰਾ ਨੂੰ ਮੁੱਖ ਰੱਖਕੇ ਪਿੰਡ ਨੂੰ ਬਹੁਤ ਸੁੰਦਰ ਢੰਗ ਨਾਲ ਸਜਾਇਆ ਗਿਆ। ਪਿੰਡ ਵਾਸੀਆਂ ਵੱਲੋਂ ਥਾਂ-ਥਾਂ ਉੱਪਰ ਸ਼ੋਭਾ ਯਾਤਰਾਂ ਦਾ ਸਵਾਗਤ ਕੀਤਾ ਅਤੇ ਪਕੌੜਿਆਂ, ਕੇਲਿਆ ਅਤੇ ਕੋਲਡ ਡਰਿੰਕ ਆਦਿ ਦੇ ਲੰਗਰ ਲਗਾਏ ਗਏ। ਉਨ੍ਹਾਂ ਕਿਹਾ ਸ਼ੋਭਾ ਯਾਤਰਾ ਅੰਦਰ ਬਹੁਤ ਹੀ ਸੁੰਦਰ ਝਾਕੀਆਂ ਤਿਆਰ ਕੀਤੀਆਂ ਗਈਆਂ ਸਨ ਜੋ ਕਿ ਵਿਸ਼ੇਸ਼ ਖੱਚ ਦਾ ਕੇਂਦਰ ਰਹੀਆਂ। ਉਨ੍ਹਾਂ ਕਿਹਾ ਕਿ ਸ਼ੋਭਾ ਯਾਤਰਾ ਵਿੱਚ ਪਿੰਡ ਦੇ ਨੌਜਵਾਨਾ ਵੱਲੋਂ ਸ਼੍ਰੀ ਕ੍ਰਿਸ਼ਨ ਭਗਵਾਨ ਦੇ ਭਜ਼ਨ ਲਾ ਕੇ ਨੱਚ-ਟੱਪ ਕੇ ਇਸ ਸ਼ੋਭਾ ਯਾਤਰਾ ਨੂੰ ਚਾਰ ਚੰਨ੍ਹ ਲਗਾ ਦਿੱਤੇ। ਉਨ੍ਹਾਂ ਕਿਹਾ ਕਿ ਸ਼ੋਭਾ ਯਾਤਰਾ ਤੋਂ ਬਾਅਦ ਮਿਤੀ 26 ਅਗਸਤ 2024 ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਬੜੇ ਧੂਮ-ਧਾਮ ਨਾਲ ਮਨਾਈ ਜਾਵੇਗੀ।
ਇਸ ਮੌਕੇ ਮਹੁੰਤ ਰਾਮ ਲੁਭਾਇਆ ਅਤੇ ਕੁਲਵੰਤ ਸ਼ਰਮਾ ਨੇ ਦੱਸਿਆ ਕਿ 26 ਅਗਸਤ 2024 ਨੂੰ ਪ੍ਰੋਗਰਾਮ ਵਿਚ ਨੂਰ ਮਹਿਲ ਤੋਂ ਭੈਣਾਂ ਪ੍ਰਭੂ ਸ਼੍ਰੀ ਕ੍ਰਿਸ਼ਨ ਦਾ ਗੁਣਗਾਨ ਅਤੇ ਕਥਾ ਕਰਨ ਲਈ ਪਹੁੰਚ ਰਹੀਆਂ ਹਨ ਜੋ ਸਾਰੀ ਰਾਤ ਭਾਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਕਥਾਂ ਅਤੇ ਭਜਨ ਕੀਰਤਨ ਕਰਨਗੀਆਂ। ਉਨ੍ਹਾਂ ਕਿਹਾ 27 ਅਗਸਤ ਨੂੰ ਦੁਰਗਾ ਮਾਤਾ ਮਦਿੰਰ ਬਜੀਦਪੁਰ ਵਿਖੇ ਪਿੰਡ ਵਾਲੀਆਂ ਦੇ ਸਹਿਯੋਗ ਨਾਲ ਲੰਗਰ ਭੰਡਾਰਾ ਕਰਵਾਇਆ ਜਾਵੇਗਾ ਅਤੇ 28 ਅਗਸਤ ਨੂੰ ਵੱਡੀ ਗਿਣਤੀ ਵਿੱਚ ਸੰਗਤਾਂ ਮਾਤਾ ਵੈਸ਼ਨੋ ਦੇਵੀ ਤੇ ਝੰਡਾ ਲੇ ਕੇ ਜਾਣਗੀਆਂ। ਇਸ ਮੌਕੇ ਮਹਿਲਾ ਕੀਰਤਨ ਮੰਡਲੀ ਵੱਲੋਂ ਭਜ਼ਨ ਗਾ ਕੇ ਸ਼ੋਭਾ ਯਾਤਰਾ ਦੀ ਸ਼ੋਭਾ ਵਧਾਈ।
ਇਸ ਮੌਕੇ ਤਰਸੇਮਪਾਲ ਸ਼ਰਮਾ, ਮਨਹੋਰ ਲਾਲ ਸ਼ਰਮਾ, ਸਤੀਸ਼ ਸ਼ਰਮਾ, ਵਿਪਨ ਸ਼ਰਮਾ, ਸੰਦੀਪ ਸ਼ਰਮਾ, ਰਜਿੰਦਰ ਸ਼ਰਮਾ , ਨਰਿੰਦਰ ਸ਼ਰਮਾ, ਟਿੰਕੂ ਸ਼ਰਮਾ, ਤਿਲਕ ਰਾਜ ਸ਼ਰਮਾ, ਰੋਸ਼ਨ ਲਾਲ ਸ਼ਰਮਾ, ਸੁਰਿੰਦਰ ਸ਼ਰਮਾ, ਰਵਿੰਦਰ ਭੋਲਾ, ਕਸ਼ਮੀਰ ਲਾਲ ਸ਼ਰਮਾ, ਪ੍ਰਦੀਪ ਕੁਮਾਰ (ਦਾਰਾ), ਭੁਪਿੰਦਰ ਸ਼ਰਮਾ (ਭਿੰਦਾ), ਅਤੁਲ ਬਾਵਾ, ਵਿਕਾਸ਼ ਸ਼ਰਮਾ, ਮੰਗਤ ਰਾਮ ਸਮੇਤ ਵੱਡੀ ਗਿਣਤੀ ਵਿਚ ਸੇਵਾਦਾਰ ਅਤੇ ਇਲਾਕਾ ਨਿਵਾਸੀ ਹਾਜਰ ਸਨ।