Ferozepur News
ਸ਼੍ਰੀਮਤੀ ਊਸ਼ਾ ਸੂਦ (ਬੈਰਿਸਟਰ, ਨੌਟਿੰਘਮ) ਅਤੇ ਡਾ: ਨਰੇਸ਼ ਸੂਦ, ਨਿਵਾਸੀ ਇੰਗਲੈਂਡ ਨੇ ਵਿਵੇਕਾਨੰਦ ਵਰਲਡ ਸਕੂਲ ਦਾ ਦੌਰਾ ਕੀਤਾ
ਸ਼੍ਰੀਮਤੀ ਊਸ਼ਾ ਸੂਦ (ਬੈਰਿਸਟਰ, ਨੌਟਿੰਘਮ) ਅਤੇ ਡਾ: ਨਰੇਸ਼ ਸੂਦ, ਨਿਵਾਸੀ ਇੰਗਲੈਂਡ ਨੇ ਵਿਵੇਕਾਨੰਦ ਵਰਲਡ ਸਕੂਲ ਦਾ ਦੌਰਾ ਕੀਤਾ
30.11.2022: ਉਪਰੋਕਤ ਸਬੰਧੀ ਵਿਸਤਾਰਪੂਰਵਕ ਜਾਣਕਾਰੀ ਦਿੰਦਿਆਂ ਸਕੂਲ ਦੇ ਡਾਇਰੈਕਟਰ ਡਾ.ਐਸ.ਐਨ.ਰੁਦਰਾ ਨੇ ਦੱਸਿਆ ਕਿ ਨੌਟਿੰਘਮ ਦੀ ਪਹਿਲੀ ਮਹਿਲਾ ਬੈਰਿਸਟਰ ਅਤੇ ਸਿੱਖਿਆ ਸ਼ਾਸਤਰੀ ਸ਼੍ਰੀ ਮਤੀ ਊਸ਼ਾ ਸੂਦ ਅਤੇ ਡਾ: ਨਰੇਸ਼ ਸੂਦ ਨੇ ਵਿਵੇਕਾਨੰਦ ਵਰਲਡ ਸਕੂਲ ਦੇ ਵਿਹੜੇ ਦਾ ਦੌਰਾ ਕੀਤਾ।
ਵਿਦਿਆਰਥੀਆਂ ਨੇ ਤਿਲਕ ਲਗਾ ਕੇ ਅਤੇ ਪੰਜਾਬ ਦੇ ਲੋਕ ਨਾਚ ਗਿੱਧੇ ਦੀ ਪੇਸ਼ਕਾਰੀ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਉਪਰੰਤ ਸਕੂਲ ਦੀ ਮੁੱਖ ਸਰਪ੍ਰਸਤ ਸ਼੍ਰੀ ਮਤੀ ਪ੍ਰਭਾ ਭਾਸਕਰ ਅਤੇ ਸਕੱਤਰ ਸ਼੍ਰੀ ਮਤੀ ਡੋਲੀ ਭਾਸਕਰ ਨੇ ਉਨਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕੀਤੇ।
ਜਿੱਥੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਇੱਕ ਛੋਟਾ ਜਿਹਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਆਪਣੇ ਸੁਰੀਲੇ ਗੀਤਾਂ ਅਤੇ ਡਾਂਸ ਨਾਲ ਸਾਰਿਆਂ ਦਾ ਮਨ ਮੋਹ ਲਿਆ, ਉੱਥੇ ਹੀ ਵਿਦਿਆਰਥੀਆਂ ਵੱਲੋਂ ਬਣਾਏ ਗਏ ਏ.ਟੀ.ਐੱਲ ਵਰਕਿੰਗ ਮਾਡਲ ਵਰਗੀਆਂ ਅਧਿਆਪਨ ਗਤੀਵਿਧੀਆਂ ਨੂੰ ਦੇਖ ਕੇ ਕਾਫੀ ਤਾਰੀਫ ਹੋਈ। ਵਿਦਿਆਰਥੀਆਂ ਨਮਿਤਪ੍ਰੀਤ ਅਤੇ ਜਸ਼ਨਪ੍ਰੀਤ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ ‘ਤੇ ਹੋਈ ਬਹਿਸ ਨੇ ਪ੍ਰੋਗਰਾਮ ਨੂੰ ਦਿਲਚਸਪ ਬਣਾ ਦਿੱਤਾ। ਸ਼੍ਰੀ ਮਤੀ ਊਸ਼ਾ ਸੂਦ ਨੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਟੀਚਾ ਮਿੱਥਣ ਅਤੇ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਆਤਮ-ਵਿਸ਼ਵਾਸ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਅਤੇ ਡਾ: ਨਰੇਸ਼ ਸੂਦ ਨੇ ਰਿਸ਼ੀ ਸੌਨਕ ਦੇ ਹਵਾਲੇ ਨਾਲ ਦੱਸਿਆ ਕਿ ਜੀਵਨ ਵਿੱਚ ਕੁਝ ਵੀ ਪ੍ਰਾਪਤ ਕਰਨਾ ਔਖਾ ਨਹੀਂ ਹੈ। ਇਸ ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੇ ਮੁੱਖ ਪ੍ਰਬੰਧਕ ਅਕੈਡਮੀਸ਼ੀਅਨ ਸ੍ਰੀ ਪਰਮਵੀਰ ਸ਼ਰਮਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।