ਸ਼ਹਿਰੀ ਬੇਰੁਖੀ ਮੁੱਦੇ ਤੇ ਐਚ ਕੇ ਐਲ ਕਾਲਜ ਚ ਭਰਵੀਂ ਡਿਬੇਟ ਸੰਪਨ, ਅੰਤਰਾ ਕਾਲਜ ਇਵੈਂਟ ਵਿੱਚ 11 ਪੈਨਲਿਸਟ ਸ਼ਾਮਿਲ
ਸ਼ਹਿਰੀ ਬੇਰੁਖੀ ਮੁੱਦੇ ਤੇ ਐਚ ਕੇ ਐਲ ਕਾਲਜ ਚ ਭਰਵੀਂ ਡਿਬੇਟ ਸੰਪਨ, ਅੰਤਰਾ ਕਾਲਜ ਇਵੈਂਟ ਵਿੱਚ 11 ਪੈਨਲਿਸਟ ਸ਼ਾਮਿਲ
ਗੁਰੂ ਹਰਸਹਾਏ, 24-1-2025: ਪੰਜਾਬ ਦੇ ਪ੍ਰਮੁੱਖ ਚੋਣ ਕਮਿਸ਼ਨ ਵੱਲੋਂ ਜਾਰੀ ਸਰਕੂਲਰ ਤਹਿਤ ਪੰਜਾਬ ਦੇ ਵੱਖ-ਵੱਖ ਕਾਲਜਾਂ ਵਿੱਚ ਸ਼ਹਿਰੀ ਉਦਾਸਹੀਣਤਾ- ਬੇਰੁਖੀ ਦੇ ਮੁੱਦੇ ਤੇ ਡਿਬੇਟ ਕਰਾਉਣ ਦੀ ਪਾਲਣਾ ਤਹਿਤ ਸਵੀਪ ਟੀਮ ਦੁਆਰਾ ਗੁਰੂ ਹਰਸਹਾਏ ਸਾਹਿਬ ਦੇ ਮਸ਼ਹੂਰ ਐਚ ਕੇ ਐਲ ਸੰਸਥਾਵਾਂ ਦੇ ਕੈਂਪਸ ਵਿੱਚ ਇੱਕ ਪ੍ਰਭਾਵਸ਼ਾਲੀ ਇਵੈਂਟ ਦਾ ਆਯੋਜਨ ਕੀਤਾ ਗਿਆ।
ਜ਼ਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਮੈਡਮ ਦੀਪਸ਼ਿਖਾ ,ਉਪਮੰਡਲ ਮਜਿਸਟਰੇਟ ਮੈਡਮ ਦਿਵਿਆ ਪੀ. ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਸਵੀਪ ਟੀਮ ਦੁਆਰਾ ਚੇਅਰਮੈਨ ਡਾਕਟਰ ਪ੍ਰਵੀਨ ਗੁਪਤਾ, ਡਾਇਰੈਕਟਰ ਮਿਸਿਜ ਪਵਨ ਕੁਮਾਰੀ ਗੁਪਤਾ ਅਤੇ ਸੀਈਓ ਐਡਵੋਕੇਟ ਮੈਡਮ ਸਮੀਕਸ਼ਾ ਗੁਪਤਾ ਦੀ ਅਗਵਾਈ ਵਿੱਚ ਆਯੋਜਿਤ ਇਸ ਡਿਬੇਟ ਰਾਹੀ ਵਿਭਿੰਨ ਮੁੱਦਿਆਂ ਨੂੰ ਛੋਹਿਆ ਗਿਆ। ਰਾਸ਼ਟਰੀ ਵੋਟਰ ਦਿਵਸ 2025 ਨੂੰ ਸਮਰਪਿਤ ਇਸ ਡਿਬੇਟ ਪ੍ਰੋਗਰਾਮ ਵਿੱਚ ਸ਼ਹਿਰੀ ਉਦਾਸ ਹੀਣਤਾ ਵਿੱਚ ਸਮੇਂ ਦੀ ਭਾਰੀ ਕਮੀ ,ਸਮੇਂ ਦੀ ਅਣਹੋਂਦ, ਸਵੈ ਕੇਂਦਰਿਤ ਮਸ਼ਰੂਫੀਅਤ ਨੇ ਬਾਕੀ ਸਮਾਜਿਕ ਮੁੱਦਿਆਂ ਦੇ ਨਾਲ ਨਾਲ ਵੋਟਿੰਗ ਪ੍ਰਕਿਰਿਆ ਨੂੰ ਭਾਰੀ ਠੇਸ ਪਹੁੰਚਾਈ ਹੈ ।
ਇਹ ਡਿਬੇਟ ਨੂੰ ਰੇਖਾਂਕਿਤ ਕਰਦਿਆਂ ਡਿਬੇਟ ਸਹਿਭਾਗੀਆਂ ਦੁਆਰਾ ਮੀਡੀਆ ਦੀ ਪਹੁੰਚ ,ਅਸਰ ਰਸੂਖ ਵਾਲੇ ਸਮਾਜਿਕ ਰੋਲ ਮਾਡਲਾਂ ਨੂੰ ਮਾਰਗ ਦਰਸ਼ਕ ਬਣਾਉਣ ਨੌਜਵਾਨਾਂ ਦੁਆਰਾ ਸੰਪਰਕ ਮਜਬੂਤ ਕੜੀ ਸਿਰਜਣ ਦੇ ਹਲ ਮਾਡਲ ਵਜੋਂ ਪੇਸ਼ ਕੀਤੇ ਗਏ ਸਵੀਪ ਕੋਆਰਡੀਨੇਟਰ ਪਰਵਿੰਦਰ ਸਿੰਘ ਲਾਲਚੀਆਂ ਦੁਆਰਾ ਆਪਣੇ ਸੰਖੇਪ ਸੰਬੋਧਨ ਦੌਰਾਨ ਨੌਜਵਾਨਾਂ ਨੂੰ ਸ਼ਹਿਰੀ ਬੇਰੁਖੀ ਤੋੜਨ ਲਈ ਵਿਚਾਰਧਾਰਕ ਲਹਿਰ ਤੋਰਨ, ਵੱਖ-ਵੱਖ ਮੁੱਦਿਆਂ ਪ੍ਰਤੀ ਸੰਜੀਦਗੀ ਦਿਖਾ ਕੇ ਮਜਬੂਤ ਰਾਸ਼ਟਰ ਲਈ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪ੍ਰੇਰਨਾ ਕੀਤੀ।
ਇਸ ਪੈਨਲ ਡਿਸਕਸ਼ਨ ਵਿੱਚ ਸ਼ਿਵ ਕੁਮਾਰ, ਅਮਨ ਕੁਮਾਰ ,ਮਨਜੋਤ ਸਿੰਘ ਉਤਕਰਸ਼ ਸਿੰਘ, ਜਸਪਾਲ ਕੌਰ, ਨਵੀਨ ਕੁਮਾਰ ਦੀਆਂ ਟੀਮਾਂ ਨੇ ਭਾਗ ਲੈ ਕੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ ਇਸ ਮੌਕੇ ਡਾਕਟਰ ਨਿਤੀਸ਼ ਗੁਪਤਾ, ਪ੍ਰਿੰਸੀਪਲ ਮੈਡਮ ਅਨੁਗ੍ਰਹ ਅਬਰਾਹਿਮ, ਵਾਈਸ ਪ੍ਰਿੰਸੀਪਲ ਮੈਡਮ ਮੀਨੂ ਗਰੋਵਰ ,ਪ੍ਰਿੰਸੀਪਲ ਮੈਡਮ ਆਮਨਾ, ਕੋਆਰਡੀਨੇਟਰ ਮੈਡਮ ਮਨਦੀਪ ਕੌਰ ਗਿੱਲ, ਮੈਡਮ ਪ੍ਰੀਤਕਮਲ ਸ਼ਾਮਿਲ ਸਨ। ਇਸ ਇਵੈਂਟ ਵਿੱਚ ਜੱਜਮੈਂਟ ਪੈਨਲ ‘ਚ ਮਿਸਟਰ ਅਮਿਤ ਕੁਮਾਰ ਮੈਡਮ ਨੇਹਾ ਮੈਡਮ ਪਰਮਿੰਦਰ ਨੇ ਬਾਖੂਬੀ ਸੇਵਾਵਾਂ ਪ੍ਰਦਾਨ ਕੀਤੀਆਂ