ਸਹੁਰੇ ਵੱਲੋਂ ਬੈਂਕ 'ਚੋਂ ਕੱਢਵਾਏ 6 ਲੱਖ ਰੁਪਏ ਦੀ ਲੁੱਟ ਖੋਹ ਨੂੰ ਅੰਜ਼ਾਮ ਦੇਣ ਵਾਲਾ ਹੋਰ ਕੋਈ ਨਹੀਂ ਉਸ ਦਾ ਜਵਾਈ ਹੀ ਨਿਕਲਿਆ
-ਇਕ ਪਲੈਨਿੰਗ ਬਣਾ ਕੇ ਇਸ ਘਟਨਾ ਨੂੰ ਦਿੱਤਾ ਗਿਆ ਸੀ ਅੰਜ਼ਾਮ
-ਪੁਲਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਖੋਹ ਦੇ 50 ਹਜ਼ਾਰ ਰੁਪਏ ਕੀਤੇ ਬਰਾਮਦ
-ਦੋ ਗ੍ਰਿਫਤਾਰ, ਪੁਲਸ ਨੇ ਆਖਿਆ ਕਿ ਜਲਦ ਹੀ ਫਰਾਰ ਦੋਸ਼ੀਆਂ ਕੋਲੋਂ ਖੋਹ ਦੇ ਪੈਸੇ ਬਰਾਮਦ ਕੀਤੇ ਜਾਣਗੇ
——————-
ਅੱਜ ਦੇ ਜ਼ਮਾਨੇ ਵਿਚ ਰਿਸ਼ਤੇ ਤਾਰ ਤਾਰ ਹੋਣ ਦਾ ਕੋਈ ਸਮਾਂ ਨਹੀਂ ਲੱਗਦਾ। ਜਿਸ ਦੀ ਉਦਾਹਰਨ ਇਕ ਜਵਾਈ ਵੱਲੋਂ ਆਪਣੇ ਸਹੁਰੇ ਵੱਲੋਂ ਬੈਂਕ ਵਿਚੋਂ ਕੱਢਵਾਏ ਪੈਸੇ ਖੋਹਣ ਲਈ ਇਕ ਪਲੈਨਿੰਗ ਤਿਆਰ ਕਰਕੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਪ੍ਰੈਸ ਕਾਨਫਰੰਸ ਦੌਰਾਨ ਡੀਐੱਸਪੀ ਹਰਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਸ਼ਿਕਾਇਤਕਰਤਾ ਚਰਨ ਸਿੰਘ ਪੁੱਤਰ ਫੌਜ਼ਾ ਸਿੰਘ ਵਾਸੀ ਧੀਰਾ ਘਾਰਾ ਦੇ ਬਿਆਨਾਂ ਤੇ ਏਐੱਸਆਈ ਰਾਜ ਸਿੰਘ ਥਾਣਾ ਆਰਿਫਕੇ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ 379-ਬੀ ਆਈਪੀਸੀ ਤਹਿਤ ਮਾਮਲ ਦਰਜ ਕੀਤਾ ਗਿਆ ਸੀ। ਮੁੱਦਈ ਚਰਨ ਸਿੰਘ ਸਮੇਤ ਉਸ ਦਾ ਜਵਾਈ ਗੁਰਮੇਲ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਨਿਹਾਲਾ ਲਵੇਰਾ ਜੋ ਮੋਟਰਸਾਈਕਲ ਮਾਰਕਾ ਪਲਟੀਨਾ ਤੇ ਸਵਾਰ ਹੋ ਕੇ ਪੰਜਾਬ ਨੈਸ਼ਨਲ ਬੈਂਕ ਬਸਤੀ ਟੈਂਕਾਂ ਵਾਲੀ ਫਿਰੋਜ਼ਪੁਰ ਤੋਂ 6 ਲੱਖ ਰੁਪਏ ਕਢਵਾ ਕੇ ਆਪਣੇ ਪਿੰਡ ਧੀਰਾ ਘਾਰਾ ਨੂੰ ਜਾ ਰਿਹਾ ਸੀ। ਮੋਟਰਸਾਈਕਲ ਨੂੰ ਗੁਰਮੇਲ ਸਿੰਘ ਚਲਾ ਰਿਹਾ ਸੀ ਅਤੇ ਚਰਨ ਸਿੰਘ ਰੁਪਇਆ ਵਾਲ ਬੈਗ ਮੋਢੇ ਉਪਰ ਪਾ ਕੇ ਵਿਚਕਾਰ ਰੱਖਿਆ ਹੋਇਆ ਸੀ ਤਾਂ ਜਦੋਂ ਉਹ ਦੁਪਹਿਰ ਸਮੇਂ ਚਰਨ ਸਿੰਘ ਹੁਰੀ ਪਿੰਡ ਧੀਰਾ ਘਾਰਾ ਤੋਂ ਕਰੀਬ ਡੇਢ ਦੋ ਕਿਲੋਮੀਟਰ ਪਿੱਛੇ ਸੀ ਤਾਂ ਇਕ ਮੋਟਰਸਾਈਕਲ ਜਿਸ ਉਪਰ ਦੋ ਮੋਨੇ ਨੌਜ਼ਵਾਨ ਸਵਾਰ ਸਨ ਨੇ ਬਰਾਬਰ ਆ ਕੇ ਜਿੰਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ ਤਾਂ ਪਿੱਛੇ ਬੈਠੇ ਸਵਾਰ ਨੇ ਇਕਦਮ ਲਾਲ ਮਿਰਚਾ ਉਨ੍ਹਾਂ ਦੀਆਂ ਅੱਖਾਂ ਵਿਚ ਪਾ ਦਿੱਤੀਆਂ ਤਾਂ ਚਰਨ ਸਿੰਘ ਸਮੇਤ ਸਾਥੀ ਸੜਕ ਤੇ ਡਿੱਗ ਪਏ ਤਾਂ ਅਣਪਛਾਤੇ ਮੋਟਰਸਾਈਕਲ ਸਵਾਰ ਨੇ ਉਸ ਦੇ ਮੋਢੇ ਵਿਚ ਪਾਇਆ ਰੁਪਇਆ ਵਾਲਾ ਬੈਗ ਖਿੱਚ ਲਿਆ ਜਦੋਂ ਚਰਨ ਸਿੰਘ ਨੇ ਵਿਰੋਧ ਕੀਤਾ ਤਾਂ ਅਣਪਛਾਤੇ ਮੋਟਰਸਾਈਕਲ ਸਵਾਰ ਬੈਗ ਖਿੱਚ ਕੇ ਜਿਸ ਦੀ ਤਣੀ ਟੁੱਟ ਗਈ ਤੇ ਖੋਹ ਕੇ ਲੈ ਗਏ। ਜ਼ਿਲ੍ਹਾ ਪੁਲਸ ਮੁਖੀ ਗੌਰਵ ਗਰਗ ਹਲਕਾ ਡੀਐੱਸਪੀ ਸ਼ਹਿਰੀ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਏਐੱਸਆਈ ਰਾਜ ਸਿੰਘ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਤੇ ਚਰਨ ਸਿੰਘ ਦੇ ਬਿਆਨਾਂ ਤੇ 17 ਮਈ 2017 ਨੂੰ ਲਿਖਿਅ ਜਿਸ ਅਨੁਸਾਰ ਇਹ ਗੱਲ ਸਾਹਮਣੇ ਆਈ ਕਿ ਇਹ ਸਾਰੀ ਕਾਰਵਾਈ ਚਰਨ ਸਿੰਘ ਦੇ ਜਵਾਈ ਗੁਰਮੇਲ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਨਿਹਾਲਾ ਲਵੇਰਾ ਵੱਲੋਂ ਆਪਣੇ ਰਿਸ਼ਤੇਦਾਰ ਅਤੇ ਜਾਣਕਾਰ ਸਾਥੀਆਂ ਕੁਲਜੀਤ ਸਿੰਘ ਪੁੱਤਰ ਬਲਦੇਵ ਸਿੰਘ, ਲਖਵਿੰਦਰ ਸਿੰਘ ਉਰਫ ਲੱਖਾ ਪੁੱਤਰ, ਬਲਵੰਤ ਸਿੰਘ ਵਾਸੀ ਨਿਹਾਲਾ ਲਵੇਰਾ ਨੇ ਮੇਲ ਮਿਲਾਪ ਕਰਕੇ ਅਤੇ ਪਲੈਨਿੰਗ ਬਣਾ ਕੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਏਐੱਸਆਈ ਰਾਜ ਸਿੰਘ ਸਮੇਤ ਪੁਲਸ ਪਾਰਟੀ ਮਿਤੀ 23 ਮਈ 2017 ਨੂੰ ਦੌਰਾਨੇ ਤਫਤੀਸ਼ ਦੋਸ਼ੀਅਨ ਲਖਵਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਨਿਹਾਲ ਲਵੇਰਾ ਨੂੰ ਗ੍ਰਿਫਤਾਰ ਕੀਤਾ ਗਿਆ। ਤਫਤੀਸ਼ ਦੌਰਾਨ ਲਖਵਿੰਦਰ ਸਿੰਘ ਪਾਸੋਂ ਖੋਹੇ ਹੋਏ ਪੈਸਿਅ ਵਿਚੋਂ 40 ਹਜ਼ਾਰ ਰੁਪਏ ਅਤੇ ਗੁਰਮੇਲ ਸਿੰਘ ਪਾਸੋਂ 10 ਹਜ਼ਾਰ ਰੁਪਏ ਅਤੇ ਖੋਹ ਕਰਨ ਸਮੇਂ ਵਰਤਿਆ ਗਿਆ ਮੋਟਰਸਾਈਕਲ ਹੀਰੋ ਹਾਂਡਾ ਬਰਾਮਦ ਕਰਵਾਇਆ ਗਿਆ। ਜਦਕਿ ਕੁਲਜੀਤ ਸਿੰਘ ਅਤੇ ਬਲਵਿੰਦਰ ਸਿੰਘ ਉਰਫ ਬੱਗਾ ਦੀ ਗ੍ਰਿਫਤਾਰੀ ਅਜੇ ਬਾਕੀ ਹੈ, ਜਿੰਨ੍ਹ ਨੂੰ ਜਲਦੀ ਹੀ ੍ਿਰਗ੍ਰਫਤਾਰ ਕਰਕੇ ਬਾਕੀ ਖੋਹ ਕੀਤੀ ਨਗਦੀ ਬਰਾਮਦ ਕਰਵਾਈ ਜਾਵੇਗੀ।