ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਫਿਰੋਜ਼ਪੁਰ ਦੇ ਦਫਤਰ ਵਿਖੇ ਰੈਡ ਰੀਬਨ ਕਲੱਬਾਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ
ਫਿਰੋਜ਼ਪੁਰ 15 ਜਨਵਰੀ (ਏ.ਸੀ.ਚਾਵਲਾ) ਦਫਤਰ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਫਿਰੋਜ਼ਪੁਰ ਵਿਖੇ ਰੈਡ ਰੀਬਨ ਕਲੱਬਾਂ ਦੇ ਇੰਚਾਰਜਾਂ ਦੀ ਇੱਕ ਵਿਸ਼ੇਸ਼ ਮੀਟਿੰਗ ਨੂੰ ਸ. ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਫਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵੱਖ-ਵੱਖ ਕਾਲਜਾਂ/ਸੰਸਥਾਵਾਂ ਦੇ ਰੈਡ ਰੀਬਨ ਕਲੱਬਾਂ ਦੇ ਨੋਡਲ ਅਫਸਰ ਹਾਜ਼ਰ ਹੋਏ। ਸ੍ਰੀ ਚਾਹਲ ਨੇ ਰੈਡ ਰੀਬਨ ਕਲੱਬ ਬਾਰੇ ਅਤੇ ਇਸ ਕਲੱਬ ਅਧੀਨ ਕੀਤੇ ਜਾਂਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਉਨ•ਾਂ ਦੱਸਿਆ ਕਿ ਜਿੱਲ•ਾ ਫਿਰੋਜ਼ਪੁਰ ਵਿਖੇ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ• ਦੇ ਸਹਿਯੋਗ ਨਾਲ ਵਿਭਾਗ ਵੱਲੋਂ 25 ਕਲੱਬ ਵੱਖ-ਵੱਖ ਕਾਲਜਾਂ/ਸੰਸਥਾਵਾਂ ਵਿੱਚ ਸਥਾਪਤ ਕੀਤੇ ਗਏ ਹਨ। ਇਹ ਕਲੱਬ ਆਪਣੀਆਂ ਸੰਸਥਾਵਾਂ ਵਿਚੋਂ 8 ਤੋਂ 10 ਮੈਂਬਰ ਬਣਾਉਣਗੇ। ਇਹ ਕਲੱਬ ਰਾਸ਼ਟਰੀ ਸਿਹਤ ਪ੍ਰੋਗਰਾਮ ਅਧੀਨ ਵਿਸ਼ਵ ਏਡਜ਼ ਦਿਵਸ, ਨਸ਼ਾ ਮੁਕਤ ਦਿਵਸ, ਰਾਸ਼ਟਰੀ ਸਵੈ-ਇੱਛਾ ਖ਼ੂਨਦਾਨ ਦਿਵਸ ਅਤੇ ਰਾਸ਼ਟਰੀ ਯੂਥ ਦਿਵਸ ਮਨਾਉਣ ਲਈ ਰੈਲੀਆਂ, ਸੈਮੀਨਾਰ, ਖ਼ੂਨਦਾਨ ਕੈਂਪ ਅਤੇ ਵਿਦਿਆਰਥੀਆਂ ਦੇ ਹੋਰ ਕਈ ਤਰ•ਾਂ ਦੇ ਮੁਕਾਬਲੇ ਕਰਵਾ ਸਕਦੇ ਹਨ। ਇਸ ਮੌਕੇ ਸ੍ਰੀ ਚਾਹਲ ਨੇ ਇਨ•ਾਂ ਕਲੱਬਾਂ ਦੇ ਨੋਡਲ ਅਫ਼ਸਰਾਂ ਨੂੰ ਇਹ ਸਾਰੀਆਂ ਗਤੀਵਿਧੀਆਂ ਕਰਵਾਉਣ ਲਈ ਗ੍ਰਾਂਟਾ ਦੇ ਚੈੱਕ ਵੀ ਵੰਡੇ। ਇਸ ਮੀਟਿੰਗ ਵਿਚ ਡੀ.ਏ.ਵੀ. ਕਾਲਜ ਫਿਰੋਜ਼ਪੁਰ ਕੈਂਟ ਤੋਂ ਮੈਡਮ ਸ੍ਰੀਮਤੀ ਬਲਵਾਨ ਕੌਰ, ਸਰਕਾਰੀ ਕਾਲਜ ਜ਼ੀਰਾ ਤੋਂ ਸ.ਪਵਿੱਤਰ ਸਿੰਘ, ਦੇਵ ਸਮਾਜ ਕਾਲਜ ਫਾਰਿ ਵੋਮੈਨ ਫਿਰੋਜ਼ਪੁਰ ਤੋਂ ਸ੍ਰੀ ਰਜਨੀਸ਼, ਗੁਰੂ ਨਾਨਕ ਕਾਲਜ, ਫਿਰੋਜ਼ਪੁਰ ਕੈਂਟ ਤੋਂ ਸ.ਗੁਰਨਾਮ ਸਿੰਘ, ਆਰ.ਐਸ.ਡੀ. ਕਾਲਜ ਫਿਰੋਜ਼ਪੁਰ ਤੋਂ ਸ.ਕੁਲਦੀਪ ਸਿੰਘ, ਆਈ.ਟੀ.ਆਈ.(ਲੜਕੇ) ਫਿਰੋਜ਼ਪੁਰ ਤੋਂ ਸ. ਤੇਜਿੰਦਰ ਸਿੰਘ, ਆਈ.ਟੀ.ਆਈ.(ਲੜਕੀਆਂ) ਫਿਰੋਜ਼ਪੁਰ ਤੋਂ ਪ੍ਰਿੰਸੀਪਲ ਸ. ਹਰਮੀਤ ਸਿੰਘ, ਸਰਕਾਰੀ ਬਹੁਤਕਨੀਕੀ ਕਾਲਜ, ਫ਼ਿਰੋਜ਼ਪੁਰ ਤੋਂ ਸ੍ਰੀ ਰਾਜੇਸ਼ ਬਾਹਰੀ ਅਤੇ ਐਸ.ਬੀ.ਐਸ.ਐਸ.ਟੀ.ਸੀ.ਫਿਰੋਜ਼ਪੁਰ ਸ.ਗੁਰਪ੍ਰੀਤ ਸਿੰਘ ਹਾਜ਼ਰ ਹੋਏ।