ਸਵ. ਮੋਹਨ ਲਾਲ ਭਾਸਕਰ ਦੀ ਯਾਦ ਵਿਚ ਸਮਰਪਿਤ ਮੋਹਨ ਲਾਲ ਭਾਸਕਰ ਫਾਊਂਡੇਸ਼ਨ ਵੱਲੋਂ ਬਜ਼ੁਰਗਾਂ ਦੇ ਮਾਨ ਸਨਮਾਨ ਲਈ ਸਮਾਰੋਹ ਦਾ ਆਯੋਜਨ
ਫਿਰੋਜ਼ਪੁਰ 20 ਅਕਤੂਬਰ (Ferozepuronline.com) : ਦੀਵਾਲੀ ਦੇ ਸ਼ੁੱਭ ਮੌਕੇ ਤੇ ਸਵ. ਮੋਹਨ ਲਾਲ ਭਾਸਕਰ ਦੀ ਯਾਦ ਵਿਚ ਸਮਰਪਿਤ ਮੋਹਨ ਲਾਲ ਭਾਸਕਰ ਫਾਊਂਡੇਸ਼ਨ ਵੱਲੋਂ ਮਾਨਵ ਮੰਦਰ ਕੈਂਪਸ ਬਸਤੀ ਟੈਂਕਾਂਵਾਲੀ ਵਿਚ ਬਜ਼ੁਰਗਾਂ ਦੇ ਮਾਨ ਸਨਮਾਨ ਲਈ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਕੇਸਰੀ ਗਰੁੱਪ ਦੇ ਪ੍ਰਮੁੱਖ ਪਦਮ ਸ਼੍ਰੀ ਵਿਜੇ ਚੋਪੜਾ ਜੀ ਨੇ ਸ਼ਿਰਕਤ ਕੀਤੀ। ਇਸ ਮੌਕੇ ਤੇ 70 ਸਾਲ ਤੋਂ ਉਪਰ ਉਮਰ ਵਾਲੇ ਬਜ਼ੁਰਗਾਂ ਨੂੰ ਵਿਸ਼ੇਸ਼ ਤੌਰ ਤੇ ਬੁਲਾ ਕੇ ਦੀਵਾਲੀ ਦੀਆਂ ਖੁਸ਼ੀਆਂ ਵੰਡੀਆਂ ਗਈਆਂ। ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਰਾਮਵੀਰ ਨੇ ਖਾਸ ਤੌਰ ਤੇ ਮੌਜ਼ੂਦ ਹੋ ਕੇ ਸਮਾਰੋਹ ਦੀ ਰੌਣਕ ਵਧਾਈ। ਇਸ ਮੌਕੇ ਚੋਪੜਾ ਨੇ ਸਾਰਿਆਂ ਨੂੰ ਦੀਵਾਲੀ ਦੀ ਵਧਾਈ ਦਿੰਦੇ ਹੋਏ ਸਮਾਜਿਕ ਕੰਮਾਂ ਵਿਚ ਵੱਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਸਮਾਰੋਹ ਦੇ ਦੌਰਾਨ ਪੜ੍ਹਾਈ ਅਤੇ ਦੂਜੇ ਖੇਤਰਾਂ ਵਿਚ ਉਪਲਬੱਧੀਆਂ ਹਾਸਲ ਕਰਨ ਵਾਲੇ 11 ਬੱਚਿਆਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹੋਏ ਸਨਮਾਨਿਤ ਕੀਤਾ ਗਿਆ। ਚੋਪੜਾ ਦੇ ਅਨੁਸਾਰ ਅਜਿਹੇ ਸਮਾਰੋਹ ਬੱਚਿਆਂ ਦਾ ਉਤਸ਼ਾਹ ਵਧਾਉਂਦੇ ਹਨ ਅਤੇ ਅੱਗੇ ਵੱਧਣ ਲਈ ਪ੍ਰੇਰਣਾ ਦਿੰਦੇ ਹਨ। ਸਮਾਰੋਹ ਦੌਰਾਨ ਡਾ. ਐੱਸਐੱਨ ਰੁਦਰਾ, ਅਭਿਸੇਕ ਅਰੋੜਾ ਅਤੇ ਪ੍ਰੋ. ਐਚ. ਕੇ. ਗੁਪਤਾ ਨੇ ਫਾਊਂਡੇਸ਼ਨ ਵੱਲੋਂ ਕੀਤੇ ਜਾ ਰਹੇ ਕੰਮਾਂ ਦੇ ਸਬੰਧ ਵਿਚ ਜਾਣਕਾਰੀ ਦਿੱਤੀ ਗਈ। ਫਾਊਂਡੇਸ਼ਨ ਦੀ ਸਰਪ੍ਰਸਤ ਸ਼੍ਰੀਮਤੀ ਪ੍ਰਭਾ ਭਾਸਕਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਅੰਤ ਵਿਚ ਮੋਹਨ ਲਾਲ ਭਾਸਕਰ ਫਾਊਂਡੇਸ਼ਨ ਦੇ ਮੈਂਬਰਾਂ ਵੱਲੋਂ ਵਿਜੇ ਚੋਪੜਾ ਜੀ, ਡਿਪਟੀ ਕਮਿਸ਼ਨਰ ਰਾਮਵੀਰ, ਐੱਸ. ਡੀ. ਐੱਮ ਹਰਜੀਤ ਸਿੰਘ ਅਤੇ ਹੋਰ ਮਹਿਮਾਨਾਂ ਨੂੰ ਸਮੂਹ ਚਿੰਨ੍ਹ ਭੇਂਟ ਕੀਤੇ ਗਏ। ਫਾਊਂਡੇਸ਼ਨ ਦੇ ਜਨਰਲ ਸੈਕਟਰੀ ਸ਼੍ਰੀ ਗੌਰਵ ਸਾਗਰ ਭਾਸਕਰ ਨੇ ਆਏ ਸਾਰੇ ਮੈਂਬਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਏ. ਐੱਸ. ਭੋਗਲ, ਡਾ. ਪ੍ਰਵੀਨ ਢੀਂਗਰਾ, ਸੁਰਿੰਦਰ ਗੋਇਲ, ਡਾ. ਨਰੇਸ਼ ਖੰਨਾ, ਸਤਬੀਰ ਆਵਲਾ, ਚਮਕੌਰ ਸਿੰਘ ਢੀਂਡਸਾ, ਹਰਮੀਤ ਵਿਦਿਆਰਥੀ, ਸ਼ਲਿੰਦਰ ਭੱਲਾ, ਹਰਸ਼ ਅਰੋੜਾ, ਸੰਤੋਖ ਸਿੰਘ, ਸੰਜੀਵ ਹਾਂਡਾ, ਕੁਲਦੀਪ ਭੁੱਲਰ, ਜਨਾਬ ਜਾਵੇਦ ਅਖਤਰ, ਅਸ਼ੋਕ ਕੁਮਾਰ, ਅਮਿਤ ਧਵਨ, ਪ੍ਰਦੀਪ ਢੀਂਗਰਾ, ਗਗਨ ਸਿੰਗਲਾ, ਸਮੀਰ ਮਿੱਤਲ, ਪੀ. ਡੀ ਸ਼ਰਮਾ ਹਰੇਕ ਵਿਅਕਤੀ ਦਾ ਖਾਸ ਸ਼ੁਕਰੀਆ ਕੀਤਾ, ਜਿੰਨ੍ਹਾਂ ਦੀ ਮਿਹਨਤ ਅਤੇ ਲਗਨ ਦੇ ਕਾਰਨ ਹੀ ਸਮਾਰੋਹ ਸਫਲ ਹੋਇਆ।