ਸਲਮ ਬਸਤੀ ਸ਼ੇਖਾਂ ਵਾਲੀ ਦੀ ਸੀਵਰੇਜ ਸਬੰਧੀ ਸਮੱਸਿਆ ਨੂੰ ਲੈ ਕੇ ਵਿਧਾਇਕ ਪਿੰਕੀ ਵਲੋਂ ਐਕਸੀਅਨ ਸੀਵਰੇਜ ਬੋਰਡ ਦੇ ਦਫਤਰ ਦਾ ਘੇਰਾਵ
ਫਿਰੋਜ਼ਪੁਰ 13 ਅਪ੍ਰੈਲ (ਏ. ਸੀ. ਚਾਵਲਾ) ਬਸਤੀ ਸ਼ੇਖਾਂ ਵਾਲੀ ਵਿਚ ਸੀਵਰੇਜ ਵਿਵਸਥਾ ਦੇ ਬੁਰੇ ਹਾਲ ਅਤੇ ਗੰਦਗੀ ਦੇ ਵਿਰੋਧ ਵਿਚ ਫਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕੇ ਦੇ ਕਾਂਗਰਸ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀ ਅਗਵਾਈ ਵਿਚ ਸ਼ਹਿਰ ਦੇ ਕਾਂਗਰਸੀ ਕੌਸਿਲਰਾਂ ਅਤੇ ਬਸਤ ਸ਼ੇਖਾਂ ਵਾਲੀ ਦੇ ਲੋਕਾਂ ਨੇ ਐਕਸੀਅਨ ਸੀਵਰੇਜ ਅਤੇ ਵਾਟਰ ਸਪਲਾਈ ਬੋਸਰਡ ਪੰਜਾਬ ਦੇ ਦਫਤਰ ਦਾ ਘੇਰਾਵ ਕੀਤਾ ਅਤੇ ਪੰਜਾਬ ਸਰਕਾਰ ਅਤੇ ਅਫਸਰਸ਼ਾਹੀ ਦੇ ਖਿਲਾਫ਼ ਨਾਅਰੇਬਾਜੀ ਕੀਤੀ। ਪਰਮਿੰਦਰ ਸਿੰਘ ਪਿੰਕੀ ਵਿਧਾਇਕ ਨੇ ਕਿਹਾ ਕਿ ਯੂ ਪੀ ਏ ਸਰਕਾਰ ਦੇ ਸਮੇ ਫਿਰੋਜ਼ਪੁਰ ਸ਼ਹਿਰ ਵਿਚ 100 ਪ੍ਰਤੀਸ਼ਤ ਸੀਵਰੇਜ ਪਾਉਣ ਦਾ ਪ੍ਰੋਜੈਕਟ ਅਤੇ ਪੈਸੇ ਮੈ ਮੰਜੂਰ ਕਰਵਾ ਕੇ ਲਿਆਇਆ ਸੀ, ਮੇਰਾ ਉਦੇਸ ਸਮੁੱਚੇ ਫਿਰੋਜ਼ਪੁਰ ਸ਼ਹਿਰ ਦਾ ਬਿਨ•ਾਂ ਕਿਸੇ ਭੇਦਭਾਵ ਦੇ ਵਿਕਾਸ ਕਰਵਾਉਣਾ ਹੈ ਪਰ ਜਾਨਬੁੱਝ ਕੇ ਭੇਦਭਾਵ ਕਰਦਿਆਂ ਕਾਂਗਰਸੀ ਕੌਸਿਲਰ ਬੱਬੂ ਪ੍ਰਧਾਨ ਦੀ 14 ਨੰਬਰ ਵਾਰਡ ਬਸਤੀ ਸ਼ੇਖਾਂ ਵਾਲ ਵਿਚ 100 ਪ੍ਰਤੀਸ਼ਤ ਸੀਵਰੇਜ ਇਸ ਲਈ ਨਹੀ ਪਾਇਆ ਜਾ ਰਿਹਾ ਕਿਊਕਿ ਇਹ ਕਾਂਗਰਸ ਦਾ ਉਮੀਦਵਾਰ ਜਿੱਤਿਆ ਹੈ, ਸੜਕਾਂ ਇਸ ਲਈ ਨਹੀ ਬਣਾਈਆਂ ਜਾ ਰਹੀਆਂ ਕਿਉ ਕਿ ਲੋਕਾਂ ਨੇ ਭਾਜਪਾ ਅਕਾਲੀ ਉਮੀਦਵਾਰ ਨੂੰ ਵੋਟਾਂ ਨਹੀ ਪਾਈਆਂ। ਉਨ•ਾਂ ਨੇ ਕਿਹਾ ਕਿ 100 ਪ੍ਰਤੀਸ਼ਤ ਸੀਵਰੇਜ ਪਾਉਣ ਦੇ ਕੰਮ ਵਿਚ ਸਰਕਾਰ ਵਲੋਂ ਸਲਮ ਬਸਤੀਆਂ ਨੂੰ ਪ੍ਰਾਥਮਿਕਤਾ ਦੇਣ ਦੇ ਆਦੇਸ ਹਨ ਪਰ ਇਥੇ ਸਲਮ ਬਸਤੀਆਂ ਨੂੰ ਇੇਸ ਲਈ ਨਜ਼ਰ ਅੰਦਾਜ ਕੀਤਾ ਜਾ ਰਿਹਾ ਹੈ ਕਿ ਇਥੋਂ ਦਾ ਕੌਂਸਿਲਰ ਕਾਂਗਰਸ ਪਾਰਟੀ ਨੂੰ ਵਿਧਾਇਕ ਪਿੰਕੀ ਅਤੇ ਬਸਤਲੀ ਸ਼ੇਖਾਂ ਵਾਲੀ ਦੇ ਲੋਕਾਂ ਨੇ ਐਕਸੀਅਨ, ਐਸ ਡੀ ਓ ਸੀਵਰੇਜ ਬੋਰਡ ਆਦਿ ਨੂੰ ਬਸਤੀ ਸ਼ੇਖਾਂ ਵਾਲੀ ਦੀਆਂ ਗਲੀਆਂ ਅਤੇ ਘਰਾਂ ਵਿਚ ਲਿਜਾ ਕੇ ਨਰਕ ਭਰੀ ਜਿੰਦਗੀ ਬਸਰ ਕਰ ਰਹੇ ਲੋਕਾਂ ਦੀ ਹਾਲਤ ਦਿਖਾਈ ਅਤੇ ਚੇਤਾਵਨੀ ਦਿੰਦਿਆਂ ਕਿਹਾ ਕਿ ਸ਼ਹਿਰ ਵਿਚ ਜਿਥੇ ਕਿਤੇ ਵੀ ਵਿਕਾਸ ਕਾਰਜਾਂ ਨੂੰ ਲੈ ਕੇ ਭੇਦਭਾਵ ਹੋਇਆ ਤਾਂ ਉਹ ਲੋਕ ਘੇਰਾਵ ਕਰਨਗੇ ਅਤੇ ਅਫਸਰਾਂ ਦੇ ਦਫਤਰ ਅਤੇ ਘਰ ਗੰਦਗੀ ਨਾਲ ਭਰ ਦੇਣਗੇ। ਉਨ•ਾਂ ਨੇ ਕਿਹਾ ਕਿ ਬਸਤੀ ਸ਼ੇਖਾਂ ਵਾਲੀ ਫਿਰੋਜ਼ਪੁਰ ਸ਼ਹਿਰ ਵਿਚ ਸੀਵਰੇਜ ਦੀ ਨਿਕਾਸੀ ਨਾ ਹੋਣ ਦੇ ਕਾਰਨ ਲੋਕਾਂ ਦੇ ਘਰ ਅਤੇ ਨਾਲੀਆਂ ਗਲੀਆਂ ਗੰਦੇ ਪਾਣੀ ਨਾਲ ਭਰੀਆਂ ਰਹਿੰਦੀਆਂ ਹਨ ਅਤੇ ਪ੍ਰਦੂਸ਼ਨ ਅਤੇ ਬਦਬੂ ਦੇ ਕਾਰਨ ਛੋਟੇ ਛੋਟੇ ਬੱਚੇ ਬੁਮਾਰ ਹੋ ਰਹੇ ਹਨ। ਸ: ਪਿੰਕੀ ਨੇ ਕਿਹਾ ਕਿ ਬਸਤੀ ਸ਼ੇਖਾਂ ਵਾਲੀ ਫਿਰੋਜ਼ਪੁਰ ਸ਼ਹਿਰ ਆਬਾਦ ਹਿੰਦੂਸਤਾਨ ਦਾ ਹਿੱਸਾ ਹੈ ਅਤੇ ਇਥੇ ਵੀ ਸਾਡੇ ਪਰਿਵਾਰ ਵੱਸਦੇ ਹਨ। ਇਸ ਮੌਕੇ ਤੇ ਕੌਂਸਲਰ ਬੱਬੂ ਪ੍ਰਧਾਨ, ਅਜੇ ਜੋਸ਼ੀ ਅਤੇ ਹੋਰ ਵੀ ਹਾਜ਼ਰ ਸਨ।