ਸਰਹਦੀ ਜਿਲੇ ਵਿੱਚ ਸਿਹਤ ਅਤੇ ਸਿੱਖਿਆ ਸੁਵਿਧਾਵਾਂ ਮੇਰਾ ਟਾਰਗੇਟ , ਪੀਜੀਆਈ ਨਾਲ ਹੋਵੇਗਾ ਵਡਾ ਫਾਇਦਾ: ਵਿਧਾਇਕ ਪਿੰਕੀ
ਕਿਹਾ , ਮਾਰਚ ਮਹੀਨੇ ਵਿੱਚ ਫਿਰੋਜਪੁਰ ਦੇ ਸਿਵਲ ਹਸਪਤਾਲ ਵਿੱਚ ਡਾਕਟਰਾਂ ਦੀ ਕਮੀ ਵੀ ਹੋ ਜਾਵੇਗੀ ਪੂਰੀ
ਸਰਹਦੀ ਜਿਲੇ ਵਿੱਚ ਸਿਹਤ ਅਤੇ ਸਿੱਖਿਆ ਸੁਵਿਧਾਵਾਂ ਮੇਰਾ ਟਾਰਗੇਟ , ਪੀਜੀਆਈ ਨਾਲ ਹੋਵੇਗਾ ਵਡਾ ਫਾਇਦਾ: ਵਿਧਾਇਕ ਪਿੰਕੀ
ਲਾਇੰਸ ਕਲੱਬ ਵੱਲੋਂ ਲਗਾਏ ਗਏ ਅੱਖਾਂ ਦੀ ਜਾਂਚ ਦੇ ਕੈਂਪ ਦਾ 567 ਲੋਕਾਂ ਨੇ ਲਿਆ ਮੁਨਾਫ਼ਾ, 142 ਮਰੀਜ ਆਪਰੇਸ਼ਨ ਲਈ ਹੋਏ ਚਇਨਿਤ
ਕਿਹਾ , ਮਾਰਚ ਮਹੀਨੇ ਵਿੱਚ ਫਿਰੋਜਪੁਰ ਦੇ ਸਿਵਲ ਹਸਪਤਾਲ ਵਿੱਚ ਡਾਕਟਰਾਂ ਦੀ ਕਮੀ ਵੀ ਹੋ ਜਾਵੇਗੀ ਪੂਰੀ
ਫਿਰੋਜਪੁਰ , 23 ਫਰਵਰੀ, 2020:
ਸਰਹਦੀ ਜਿਲੇ ਫਿਰੋਜਪੁਰ ਵਿੱਚ ਆਲਾ ਦਰਜੇ ਦੀ ਸਿਹਤ ਅਤੇ ਸਿੱਖਿਆ ਸੁਵਿਧਾਵਾਂ ਉਪਲੱਬਧ ਕਰਵਾਨਾ ਮੇਰਾ ਮੁਖ ਮਕਸਦ ਹੈ, ਜਿਸਦੇ ਤਹਿਤ ਇੱਥੇ ਕਈ ਵੱਡੇ ਪ੍ਰੋਜੇਕਟ ਲਿਆਉਦੇ ਜਾ ਰਹੇ ਹਨ । ਇਹ ਵਿਚਾਰ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਐਤਵਾਰ ਨੂੰ ਲਾਇੰਸ ਕਲੱਬ ਗਰੇਟਰ ਫਿਰੋਜਪੁਰ ਵੱਲੋਂ ਆਯੋਜਿਤ ਅੱਖਾਂ ਦੀ ਪੜਤਾਲ ਦੇ ਮੁਫਤ ਕੈੰਪ ਨੂੰ ਸੰਬੋਧਿਤ ਕਰਦੇ ਹੋਏ ਰਖੇ । ਉਨ੍ਹਾਂ ਕਿਹਾ ਕਿ ਸਰਹਦੀ ਜਿਲਾ ਹੋਣ ਦੇ ਨਾਤੇ ਇੱਥੇ ਸਿਹਤ ਅਤੇ ਸਿੱਖਿਆ ਸਹੂਲਤਾਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਰਹਿੰਦੀ ਹੈ । ਵਿਧਾਇਕ ਨੇ ਕਿਹਾ ਕਿ ਮਾਰਚ ਮਹੀਨੇ ਵਿੱਚ ਸਿਵਲ ਹਸਪਤਾਲ ਵਿੱਚ ਡਾਕਟਰਾਂ ਦੀ ਕਮੀ ਪੂਰੀ ਕਰ ਦਿੱਤੀ ਜਾਵੇਗੀ ਕਿਉਂਕਿ ਇੱਥੇ ਨਵੇਂ ਡਾਕਟਰਾਂ ਦੀ ਨਿਯੁਕਤੀ ਦੀ ਪਰਿਕ੍ਰੀਆ ਸ਼ੁਰੂ ਕਰ ਦਿੱਤੀ ਗਈ ਹੈ । ਉਨ੍ਹਾਂ ਆਖਿਆ ਕਿ ਸਿਵਲ ਹਸਪਤਾਲ ਵਿੱਚ ਡਾਕਟਰਾਂ ਦੀਆਂ ਜਿੰਨਿਆਂ ਵੀ ਅਸਾਮਿਆਂ ਖਾਲੀ ਪਈਆਂ ਹਨ, ਸਾਰੀਆਂ ਭਰ ਦਿੱਤੀਆਂ ਜਾਣਗੀਆਂ । ਵਿਧਾਇਕ ਨੇ ਕਿਹਾ ਕਿ ਇਸ ਤੋਂ ਇਲਾਵਾ ਇੱਥੇ ਪੀਜੀਆਈ ਸੈਟੈਲਾਇਟ ਸੇਂਟਰ ਲਿਆਉਣ ਲਈ ਜੰਗੀ ਪੱਧਰ ਉੱਤੇ ਕੰਮ ਚੱਲ ਰਿਹਾ ਹੈ । ਕੁੱਝ ਹੀ ਸਮੇ ਵਿੱਚ ਸੇਂਟਰ ਦੀ ਉਸਾਰੀ ਸ਼ੁਰੂ ਹੋ ਜਾਵੇਗੀ ਅਤੇ ਸੇਂਟਰ ਦੇ ਚਾਲੂ ਹੁੰਦੇ ਹੀ ਇਸ ਬਾਰਡਰ ਡਿਸਟਰਿਕਟ ਦੇ ਲੋਕਾਂ ਨੂੰ ਟਾਪ ਕਲਾਸ ਦੀਆਂ ਸਿਹਤ ਸੁਵਿਧਾਵਾਂ ਮਿਲਣ ਗਿਆਂ। ਇਸ ਤੋਂ ਇਲਾਵਾ ਇਥੇ ਰੋਜਗਾਰ ਦੇ ਵੀ ਮੌਕੇ ਮਿਲਣਗੇ।
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਇਸ ਆਪਣੇ ਇਸ ਨਿਸ਼ਾਨੇ ਨੂੰ ਪੂਰਾ ਕਰਨ ਵਾਸਤੇ ਹਲਕੇ ਦੇ ਸਾਰੇ ਸਕੂਲਾਂ ਵਿੱਚ ਸੈਨੇਟਰੀ ਨੈਪਕਿਨ ਵੇਂਡਿੰਗ ਮਸ਼ੀਨਾਂ ਅਤੇ ਆਰਓ ਸਿਸਟਮ ਵੀ ਲਗਵਾ ਰਹੇ ਹਨ ਤਾਂ ਜੋ ਬੱਚੀਆਂ ਨੂੰ ਪੀਣ ਦਾ ਸਾਫ਼-ਸੁਥਰਾ ਪਾਣੀ ਮਿਲ ਸਕੇ । ਇਸਦੇ ਇਲਾਵਾ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਵਿੱਚ ਬਦਲਨ ਲਈ ਵੱਡੇ ਪੱਧਰ ਉੱਤੇ ਕੰਮ ਚੱਲ ਰਿਹਾ ਹੈ ਅਤੇ ਇਨਾੰ ਸਾਰਿਆਂ ਕੰਮਾਂ ਲਈ ਫੰਡਸ ਦੀ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ । ਉਨ੍ਹਾਂ ਲਾਇੰਸ ਕਲੱਬ ਸਮੇਤ ਵਖ-ਵਖ ਸਮਾਜਿਕ ਸੰਸਥਾਵਾਂ ਦਾ ਧੰਨਵਾਦ ਕੀਤਾ, ਜੋਕਿ ਸਮੇ-ਸਮੇ ਉੱਤੇ ਇਸ ਤਰ੍ਹਾਂ ਦੇ ਕੈਂਪ ਲਗਾ ਕੇ ਸਮਾਜ ਦੇ ਪ੍ਰਤੀ ਆਪਣੇ ਫਰਜ ਨੂੰ ਨਿਭਾ ਰਹੀਆਂ ਹਨ।
ਐਤਵਾਰ ਨੂੰ ਆਯੋਜਿਤ ਕੈਂਪ ਵਿੱਚ 567 ਮਰੀਜਾਂ ਦੀਆਂ ਅੱਖਾਂ ਦੇ ਮਾਹਰ ਡਾਕਟਰਾਂ ਵੱਲੋਂ ਜਾਂਚ ਕੀਤੀ ਗਈ । ਇਸ ਦੌਰਾਨ 142 ਮਰੀਜਾਂ ਦੀ ਚੌਣ ਅੱਖਾਂ ਦੇ ਆਪਰੇਸ਼ਨ ਲਈ ਕੀਤੀ ਗਈ। ਇਸੇ ਤਰ੍ਹਾਂ 170 ਮਰੀਜਾਂ ਦੀ ਸ਼ੂਗਰ ਅਤੇ ਖੂਨ ਦੀ ਜਾਂਚ ਕੀਤੀ ਗਈ । ਆਪਰੇਸ਼ਨ ਲਈ ਚੁਣੇ ਗਏ ਸਾਰੇ ਮਰੀਜਾਂ ਦਾ ਲੇਜਰ ਤਕਨੀਕ ਰਾਹੀ ਆਪਰੇਸ਼ਨ ਕੀਤਾ ਜਾਵੇਗਾ । ਪ੍ਰੋਜੇਕਟ ਐਚਐਸ ਸਾਂਗਾ, ਧਰਮਜੀਤ ਸਿੰਘ ਨੇ ਦੱਸਿਆ ਕਿ ਮਰੀਜਾਂ ਨੂੰ ਹਸਪਤਾਲ ਲਿਆਉਣ ਅਤੇ ਵਾਪਸ ਲੈ ਜਾਣ ਦਾ ਸਾਰਾ ਖਰਚ ਲਾਇੰਸ ਕਲੱਬ ਦੇ ਵੱਲੋਂ ਖਰਚ ਕੀਤਾ ਜਾਵੇਗਾ । ਕਲੱਬ ਪ੍ਰਧਾਨ ਅਮਰਜੀਤ ਸਿੰਘ ਭੋਗਲ, ਸਕੱਤਰ ਇਕਬਾਲ ਸਿੰਘ ਛਾਬੜਾ ਸੰਤੋਸ਼ ਭੱਟੀ, ਸੁਰਜੀਤ ਸਿੰਘ, ਜੁਗਰਾਜ ਸਿੰਘ, ਪਾਲਾ ਸਿੰਘ, ਵਿਨੋਦ ਅੱਗਰਵਾਲ, ਸ਼ਾਮ ਮੋਂਗਾ ਸਮੇਤ ਕਈ ਪਤਵੰਤੀ ਸਖਸ਼ਿਅਤਾਂ ਮੌਜੂਦ ਸਨ ।