Ferozepur News

ਸਰਵ ਸਿੱਖਿਆ ਅਭਿਆਨ/ਰਮਸਾ ਦਫਤਰੀ ਯੂਨੀਅਨ ਵੱਲੋਂ ਮੁਲਾਜ਼ਮਾਂ ਨੂੰ ਵਿਭਾਗ ਵਿਚ ਮਰਜ਼ ਕਰਨ ਅਤੇ ਰੁਕੀਆ ਤਨਖਾਹਾਂ ਜ਼ਾਰੀ ਕਰਨ ਦੀ ਮੰਗ

ਸਰਵ ਸਿੱਖਿਆ ਅਭਿਆਨ/ਰਮਸਾ ਦਫਤਰੀ ਯੂਨੀਅਨ ਵੱਲੋਂ ਮੁਲਾਜ਼ਮਾਂ ਨੂੰ ਵਿਭਾਗ ਵਿਚ ਮਰਜ਼ ਕਰਨ ਅਤੇ ਰੁਕੀਆ ਤਨਖਾਹਾਂ ਜ਼ਾਰੀ ਕਰਨ ਦੀ ਮੰਗ
ਸਿੱਖਿਆ ਮੰਤਰੀ ਡਾਂ ਚੀਮਾ 25 ਅਗਸਤ ਦੀ ਮੀਟਿੰਗ ਵਿਚ ਕੀਤੇ ਫੈਸਲੇ ਜਲਦ ਲਾਗੂ ਕਰਨ: ਸਿੰਘ
ਮੰਨੀਆ ਮੰਗਾਂ ਜਲਦ ਲਾਗੂ ਨਾ ਕਰਨ ਦੀ ਸੂਰਤ ਵਿਚ ਸੂਬਾ ਪੱਧਰੀ ਐਕਸ਼ਨ ਕਰਨ ਦੀ ਚੇਤਾਵਨੀ

 

RAJINDER SINGHPURAN SINGHFerozepur, ਮਿਤੀ 1 ਨਵੰਬਰ 2015 (Harish Monga ) ਸੂਬਾ ਸਰਕਾਰ ਵੱਲੋਂ ਵਾਰ ਵਾਰ ਲਗਾਏ ਜਾ ਰਹੇ ਲਾਰਿਆ ਤੇ ਕੀਤੇ ਵਾਅਦਿਆ ਨੂੰ ਜਲਦ ਅਮਲੀ ਰੂਪ ਦੇਣ ਦੀ ਸਰਵ ਸਿੱਖਿਆ ਅਭਿਆਨ/ਰ.ਮ.ਸ.ਅ ਦਫਤਰੀ ਕਰਮਚਾਰੀਆ ਨੇ ਮੰਗ ਕੀਤੀ ਹੈ।ਸੂਬਾ ਸਕੱਤਰ ਤੇ ਜ਼ਿਲ•ਾਂ ਪ੍ਰਧਾਨ ਸਰਬਜੀਤ ਸਿੰਘ ਅਤੇ ਪ੍ਰੈਸ ਸਕੱਤਰ ਰਜਿੰਦਰ ਸਿੰਘ ਨੇ ਕਿਹਾ ਕਿ ਸਰਵ ਸਿੱਖਿਆ ਅਭਿਆਨ ਤਹਿਤ ਕਰਮਚਾਰੀ ਸਾਲ 2004 ਤੋਂ ਲਗਾਤਾਰ ਕੰਮ ਕਰ ਰਹੇ ਹਨ ਪ੍ਰੰਤੂ 11 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਕਰਮਚਾਰੀਆ ਦੀਆ ਸੇਵਾਵਾਂ ਰੈਗੁਲਰ ਨਹੀ ਕੀਤੀਆ ਜਾ ਰਹੀਆ ਜਦਕਿ ਪੰਜਾਬ ਸਰਕਾਰ ਦੀ ਪਾਲਿਸੀ ਮੁਤਾਬਿਕ 3 ਸਾਲ ਕੰਮ ਕਰਨ ਵਾਲੇ ਕਰਮਚਾਰੀਆ ਨੂੰ ਰੈਗੁਲਰ ਕਰਨਾ ਬਣਦਾ ਹੈ।ਉਨ•ਾਂ ਕਿਹਾ ਕਿ ਬੀਤੇ ਦਿਨ 25 ਅਗਸਤ ਨੂੰ ਕਰਮਚਾਰੀਆ ਦੀ ਸਿੱਖਿਆ ਮੰਤਰੀ ਪੰਜਾਬ ਡਾ ਦਲਜੀਤ ਸਿੰਘ ਚੀਮਾ ਨਾਲ ਹੋਈ ਮੀਟਿੰਗ ਵਿਚ ਸਿੱਖਿਆ ਮੰਤਰੀ ਵੱਲੋਂ ਕਰਮਚਾਰੀਆ ਨੂੰ ਰੈਗੁਲਰ ਕਰਨ ਸਬੰਧੀ ਪਾਲਿਸੀ ਜਾਰੀ ਕਰਨ ਦਾ ਭਰੋਸਾ ਦਿੰਦੇ ਹੋਏ ਕਰਮਚਾਰੀਆ ਚਿਰਾਂ ਤੋਂ ਲਟਕਦੀਆ ਬਾਕੀ ਮੰਗਾਂ ਨੂੰ ਪ੍ਰਵਾਨਗੀ ਦਿੱਤੀ ਗਈ ਤੇ ਉੱਚ ਅਧਿਕਾਰੀਆ ਨੂੰ ਮਸਲੇ ਜਲਦ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ ਪ੍ਰੰਤੂ 2 ਮਹੀਨੇ ਤੋਂ ਉਪਰ ਸਮਾਂ ਬੀਤ ਜਾਣ ਤੇ ਸਿੱਖਿਆ ਮੰਤਰੀ ਦੇ ਹੁਕਮਾਂ ਨੂੰ ਬੂਰ ਨਹੀ ਪਿਆ ਤੇ ਕਰਮਚਾਰੀਆ ਦੇ ਮਸਲੇ ਜਿਉ ਦੀ ਤਿਉ ਹੀ ਲਟਕ ਰਹੇ ਹਨ।ਉਨ•ਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਫੀਜ਼ਿਉਥੈਰਪਿਸਟ ਦੀ ਤਨਖਾਹ ਦਾ ਬਜਟ ਜਾਰੀ ਕਰਨ ਦੇ ਬਾਵਜੂਦ ਕਰਮਚਾਰੀ ਵਧੀਆ ਤਨਖਾਹਾਂ ਨੂੰ ਤਰਸ ਰਹੇ ਹਨ।ਉਨ•ਾਂ ਕਿਹਾ ਕਿ ਸਰਕਾਰ ਤੇ ਵਿਭਾਗ ਦੇ ਇਸ ਲਾਰੇਬਾਜ਼ੀ ਰਵੱਈਏ ਤੋਂ ਤੰਗ ਕਰਮਚਾਰੀਆ ਕੋਲ ਸੰਘਰਸ਼ ਤੋਂ ਇਲਾਵਾ ਕੋਈ ਰਸਤਾ ਨਹੀ ਬਚਦਾ।ਇਸ ਤੋਂ ਇਲਾਵਾ ਉਨ•ਾਂ ਕਿਹਾ ਕਿ ਇਕ ਪਾਸੇ ਸੂਬਾ ਸਰਕਾਰ ਸੂਬੇ ਦੇ ਵਿਕਾਸ ਤੇ ਵਿੱਤੀ ਹਾਲਤ ਬਹੁਤ ਵਧੀਆ ਹੋਣ ਦੀ ਗੱਲ ਕਰਦੀ ਹੈ ਪ੍ਰੰਤੂ ਸੂਬਾ ਸਰਕਾਰ ਦੇ ਮੁਲਾਜ਼ਮਾਂ ਨੂੰ ਆਪਣੀਆ ਤਨਖਾਹਾਂ ਲਈ ਕਈ ਮਹੀਨੇ ਤਰਸਣਾ ਪੈਂਦਾ ਹੈ।ਉਨ•ਾਂ ਕਿਹਾ ਕਿ ਤਿਉਹਾਰ ਦੇ ਮੋਕੇ ਤੇ ਵੀ ਕਰਮਚਾਰੀਆ ਨੂੰ ਸਮੇ ਸਿਰ ਤਨਖਾਹ ਨਸੀਬ ਨਹੀ ਹੁੰਦੀ।ਉਨ•ਾਂ ਐਲਾਨ ਕੀਤਾ ਕਿ ਜੇਕਰ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਵੱਲੋਂ ਜਥੇਬੰਦੀ ਨਾਲ ਮੀਟਿੰਗ ਕਰਕੇ ਮੰਨੀਆ ਮੰਗਾਂ ਜਲਦ ਲਾਗੂ ਨਾ ਕੀਤੀਆ ਅਤੇ ਕਰਮਚਾਰੀਆ ਦੀਆ 2 ਮਹੀਨਿਆ ਤੋਂ ਰੁਕੀਆ ਤਨਖਾਹਾਂ ਜਲਦ ਜ਼ਾਰੀ ਨਾ ਹੋਈਆ ਤਾਂ ਕਰਮਚਾਰੀ ਸੰਘਰਸ਼ ਕਰਨ ਨੂੰ ਮਜਬੂਰ ਹੋਣਗੇ ਅਤੇ ਸੂਬਾ ਪੱਧਰੀ ਰੈਲੀਆ ਕਰਕੇ ਸਰਕਾਰ ਦੇ ਵਾਅਦਿਆ ਦੀ ਪੋਲ ਖੋਲਣਗੇ।

Related Articles

Back to top button