ਸਰਵ ਸਿੱਖਿਆ ਅਭਿਆਨ ਦਫਤਰੀ ਮੁਲਾਜ਼ਮਾਂ ਫੂਕੀ ਪੰਜਾਬ ਸਰਕਾਰ ਦੀ ਅਰਥੀ
ਸਰਵ ਸਿੱਖਿਆ ਅਭਿਆਨ ਦਫਤਰੀ ਮੁਲਾਜ਼ਮਾਂ ਫੂਕੀ ਪੰਜਾਬ ਸਰਕਾਰ ਦੀ ਅਰਥੀ
ਭਰੇ ਖਜ਼ਾਨੇ ਵਾਲੀ ਸਰਕਾਰ ਦੇ ਰਾਜ ਵਿਚ ਮੁਲਾਜ਼ਮ 2 ਮਹੀਨਿਆਂ ਤੋਂ ਤਨਖਾਹਾਂ ਨੂੰ ਤਰਸੇ
ਮਿਤੀ 18 ਮਾਰਚ 2016 (ਫਿਰੋਜ਼ਪੁਰ) ਸੂਬਾ ਸਰਕਾਰ ਵੱਲੋਂ ਲਗਾਏ ਜਾ ਰਹੇ ਲਾਰਿਆ ਅਤੇ ਤਨਖਾਹਾਂ ਨਾ ਮਿਲਣ ਤੋਂ ਦੁਖੀ ਹੋਏ ਮੁਲਾਜ਼ਮਾਂ ਅੱਜ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ।ਮੁਲਾਜ਼ਮਾਂ ਨੇ ਇਕੱਠੇ ਹੋ ਕੇ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਖਿਲਾਫ ਰੱਜ ਕੇ ਨਾਅਰੇਬਾਜ਼ੀ ਕੀਤੀ।ਇਸ ਉਪਰੰਤ ਮੁਲਾਜ਼ਮਾਂ ਵੱਲੋਂ ਮੰਗਾਂ ਪ੍ਰਤੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਇੰਜ ਡੀ.ਪੀ.ਐਸ. ਖਰਬੰਦਾ ਨੂੰ ਮੰਗ ਪੱਤਰ ਦਿੱਤਾ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰੈਸ ਸਕੱਤਰ ਰਜਿੰਦਰ ਸਿੰਘ ਜ਼ਿਲ•ਾ ਪ੍ਰਧਾਨ ਸਰਬਜੀਤ ਸਿੰਘ ਅਤੇ ਮੀਤ ਪ੍ਰਧਾਨ ਜਨਕ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਅਤੇ ਉੱਪ ਮੁੱਖ ਮੰਤਰੀ ਪੰਜਾਬ ਸੂਬੇ ਦੇ ਹੋਏ ਵਿਕਾਸ ਦਾ ਜਿਕਰ ਕਰਦੇ ਨਹੀ ਥੱਕਦੇ ਪ੍ਰੰਤੂ ਸੱਚਾਈ ਇਹ ਹੈ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਆਪਣੇ ਕੀਤੇ ਕੰਮ ਦਾ ਮਿਹਨਤਾਨਾ ਲੈਣ ਲਈ ਵੀ ਸੜਕਾਂ ਤੇ ਆ ਕੇ ਸੰਘਰਸ਼ ਕਰਨਾ ਪੈਦਾ ਹੈ।ਉਨ•ਾਂ ਦੱਸਿਆ ਕਿ ਮੁਲਾਜ਼ਮਾਂ ਨੂੰ 2 ਮਹੀਨੇ ਤੋਂ ਤਨਖਾਹਾ ਨਹੀ ਮਿਲੀਆ ਹਨ।ਉਨ•ਾਂ ਦੱਸਿਆ ਕਿ ਸਰਵ ਸਿੱਖਿਆ ਅਭਿਆਨ ਤਹਿਤ ਮੁਲਾਜ਼ਮ 11 ਸਾਲਾਂ ਤੋਂ ਲਗਾਤਾਰ ਕੰਮ ਕਰ ਰਹੇ ਹਨ ਪ੍ਰੰਤੂ ਸਰਕਾਰ ਵੱਲੋਂ ਹਾਲੇ ਤੱਕ ਮੁਲਾਜ਼ਮਾਂ ਨੂੰ ਸਿੱਖਿਆ ਵਿਭਾਗ ਵਿਚ ਰੈਗੁਲਰ ਨਹੀ ਕੀਤਾ ਗਿਆ।ਉਨ•ਾਂ ਦੱਸਿਆ ਕਿ 5 ਮਾਰਚ ਨੂੰ ਮੁਲਾਜ਼ਮਾਂ ਵੱਲੋਂ ਸਿੱਖਿਆ ਮੰਤਰੀ ਪੰਜਾਬ ਦੇ ਹਲਕੇ ਰੋਪੜ ਵਿਖੇ ਰੋਸ ਪ੍ਰਦਰਸ਼ਨ ਕੀਤਾ ਸੀ ਜਿਸ ਦੋਰਾਨ ਰੋਪੜ ਪ੍ਰਸ਼ਾਸਨ ਵੱਲੋਂ ਮੁਲਾਜ਼ਮਾਂ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਸੀ।ਉਨ•ਾਂ ਦੱਸਿਆ ਕਿ ਜਥੇਬੰਦੀ ਨੂੰ ਦਿੱਤੇ ਭਰੋਸੇ ਅਨੁਸਾਰ ਹਾਲੇ ਤੱਕ ਮੀਟਿੰਗ ਦੇ ਸਮੇਂ ਲਈ ਕੋਈ ਜਾਣਕਾਰੀ ਨਹੀ ਦਿੱਤੀ ਗਈ।
Àੁਨ•ਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਨਾਲ ਸਮੇਂ ਸਮੇਂ ਤੇ ਹੋਈਆ ਮੀਟਿੰਗ ਵਿਚ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਭਰੋਸੇ ਤਾਂ ਦਿੱਤੇ ਗਏ ਸਨ ਪ੍ਰੰਤੂ ਉਨ•ਾਂ ਭਰੋਸਿਆ ਤੇ ਹਾਲੇ ਤੱਕ ਕੋਈ ਅਮਲ ਨਹੀ ਹੋਇਆ ਹੈ।ਉਨ•ਾ ਦੱਸਿਆ ਕਿ ਸਿੱਖਿਆ ਮੰਤਰੀ ਵੱਲੋਂ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਬਣਾਈ ਕਮੇਟੀ ਵੱਲੋਂ 9 ਮਹੀਨੇ ਬੀਤ ਜਾਣ ਤੇ ਵੀ ਸਰਕਾਰ ਨੂੰ ਕੋਈ ਰਿਪੋਰਟ ਨਹੀ ਸੋਪੀ ਗਈ ਜਿਸ ਤੋਂ ਸਰਕਾਰ ਦੀ ਨੀਅਤ ਵਿਚ ਖੋਟ ਨਜ਼ਰ ਆ ਰਹੀ ਹੈ।ਉਂਨ•ਾਂ ਕਿਹਾ ਕਿ ਸਿੱਖਿਆ ਵਿਭਾਗ ਵਿਚ ਆਪਣੀਆ ਸੇਵਾਵਾਂ ਰੈਗੂਲਰ ਕਰਵਾਉਣ ਅਤੇ 2 ਮਹੀਨਿਆ ਤੋਂ ਰੁਕੀਆ ਤਨਖਾਹਾਂ ਜ਼ਾਰੀ ਕਰਵਾਉਣ ਲਈ ਅੱਜ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਸੂਬਾ ਸਰਕਾਰ ਦੀ ਅਰਥੀ ਫੂਕਦੇ ਹੋਏ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਵਿਧਾਨ ਸਭਾ ਸੈਸ਼ਨ ਦੋਰਾਨ ਮੁਲਾਜ਼ਮਾਂ ਨੂੰ ਰੈਗੂਲਰ ਨਾ ਕੀਤਾ ਅਤੇ 2 ਮਹੀਨੇ ਤੋਂ ਰੁਕੀਆ ਤਨਖਾਹਾਂ ਜ਼ਾਰੀ ਨਾ ਕੀਤੀਆ ਤਾਂ ਮੁਲਾਜ਼ਮ ਸੰਘਰਸ਼ ਨੂੰ ਹੋਰ ਤੇਜ਼ ਕਰਦੇ ਹੋਏ ਸੂਬਾ ਪੱਧਰੀ ਰੈਲੀਆ ਕਰਕੇ ਸੂਬਾ ਸਰਕਾਰ ਦੇ ਵਿਕਾਸ ਦੇ ਝੂਠੇ ਦਾਅਵਿਆ ਦੀ ਪੋਲ ਖੋਲਣਗੇ।ਇਸ ਮੋਕੇ ਭਰਾਤਰੀ ਜਥੇਬੰਦੀਆ ਜੀ.ਟੀ.ਯੂ ਤੋਂ ਰਾਜੀਵ ਹਾਡਾਂ,ਸੁਖਜਿੰਦਰ ਸਿੰਘ,ਸ਼ਾਮ ਸੁੰਦਰ, ਈ.ਟੀ.ਟੀ ਯੂਨੀਅਨ ਤੋਂ ਗੁਰਜੀਤ ਸਿੰਘ ਸੋਢੀ, ਦਰਸ਼ਨ ਸਿੰਘ,ਕੰਵਲਬੀਰ ਸਿੰਘ,ਹਰਜੀਤ ਸਿੰਘ, ਸਿੱਖਿਆ ਪ੍ਰੋਵਾਈਡਰ ਤੋਂ ਜਸਬੀਰ ਸਿੰਘ,ਗੁਰਜੀਤ ਸਿਮਘ,ਅਨਵਰ ਅਤੇ ਸਮੂਹ ਸਰਵ ਸਿੱਖਿਆ ਅਭਿਆਨ ਦਫਤਰੀ ਮੁਲਾਜ਼ਮ ਮੋਜੂਦ ਸਨ।