ਸਰਵ ਸਿੱਖਿਆ ਅਭਿਆਨ ਤਹਿਤ ਸਕੂਲੀ ਬੱਚਿਆਂ ਅਤੇ ਹੋਰ ਵਿਸ਼ੇਸ਼ ਲੋੜਾ ਵਾਲੇ ਬੱਚਿਆਂ ਦਾ ਸਮਾਗਮ
ਸਰਵ ਸਿੱਖਿਆ ਅਭਿਆਨ ਤਹਿਤ ਸਕੂਲੀ ਬੱਚਿਆਂ ਅਤੇ ਹੋਰ ਵਿਸ਼ੇਸ਼ ਲੋੜਾ ਵਾਲੇ ਬੱਚਿਆਂ ਦਾ ਸਮਾਗਮ
Ferozepur, May 6, 2015: ਸਰਵ ਸਿੱਖਿਆ ਅਭਿਆਨ ਤਹਿਤ ਸਕੂਲੀ ਬੱਚਿਆਂ ਅਤੇ ਹੋਰ ਵਿਸ਼ੇਸ਼ ਲੋੜਾ ਵਾਲੇ ਬੱਚਿਆਂ ਨੂੰ ਮਿਲਣ ਵਾਲੀਆ ਸਹੂਲਤਾ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਗੋਲੂ ਕਾ ਮੋੜ ਵਿਖੇ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਚ ਹਲਕੇ ਦੇ ਮੁੱਖ ਸੇਵਾਦਾਰ ਵਰਦੇਵ ਸਿੰਘ ਮਾਨ, ਦਰਸ਼ਨ ਸਿੰਘ ਮੋਠਾਵਾਲਾ ਮੈਂਬਰ ਸ਼੍ਰੋਮਣੀ ਕਮੇਟੀ, ਰੋਹਿਤ ਕੁਮਾਰ ਮੋਂਟੂ ਵੋਹਰਾ, ਸੁਖਚੈਨ ਸਿੰਘ ਸੇਖੋਂ, ਬਲਦੇਵ ਰਾਜ ਚੇਅਰਮੈਨ ਜ਼ਿਲ•ਾਂ ਪ੍ਰੀਸ਼ਦ, ਬਲਜਿੰਦਰ ਸਿੰਘ ਮੰਗੇਵਾਲੀਆ, ਹਾਕਮ ਚੰਦ ਕੰਬੋਜ, ਮੱਖਣ ਸਿੰਘ ਜ਼ਿਲ•ਾਂ ਸਕੱਤਰ, ਹਰਪਾਲ ਸਿੰਘ ਬੇਦੀ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਸਮਾਗਮ ਦੌਰਾਨ ਦਰਸ਼ਨ ਸਿੰਘ ਕਟਾਰੀਆ ਜ਼ਿਲ•ਾਂ ਸਿੱਖਿਆ ਅਫਸਰ , ਬੀ.ਪੀ.ਈ.ਓ ਹੰਸ ਰਾਜ ਥਿੰਦ ਨੇ ਸਰਕਾਰ ਵਲੋਂ ਦਿੱਤੀਆ ਜਾ ਰਹੀਆ ਸਕੂਲਾ ਨੂੰ ਸਹੂਲਤਾ ਅਤੇ ਵਿਸ਼ੇਸ਼ ਲੋੜਾ ਵਾਲੇ ਬੱਚਿਆ ਦੀਆ ਸਹੂਲਤਾ ਦਾ ਜ਼ਿਕਰ ਕੀਤਾ। ਇਸ ਮੌਕੇ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆ ਵਰਦੇਵ ਸਿੰਘ ਨੋਨੀ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਅੰਗਹੀਣ ਅਤੇ ਮੰਦਬੁੱਧੀ ਬੱਚਿਆ ਲਈ ਵਿਸ਼ੇਸ਼ ਉਪਰਾਲੇ ਕਰਕੇ ਹੋਰ ਸਹੂਲਤਾ ਦੇਣ ਦੀ ਲੋੜ ਹੈ। ਇਸ ਮੌਕੇ ਨੋਨੀ ਮਾਨ ਨੇ ਲੋੜਵੰਦ ਸਕੂਲੀ ਬੱਚਿਆ ਦੀਆ ਕਿਤਾਬਾ ਕਾਪੀਆ ਲਈ 5 ਹਜਾਰ ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ। ਇਸ ਮੌਕੇ ਅੰਗਹੀਣ ਤੇ ਲੋੜਵੰਦ ਬੱਚਿਆ ਨੂੰ 10 ਟਰਾਈ ਸਾਈਕਲ, 19 ਵੀਲ ਚੇਅਰ, ਐਮ.ਆਰ ਕਿੱਟਾ 85, ਕਲੱਚਰ 59, ਸਟਂੈਡ ਵਾਕਰ 19 ਲੋੜਵੰਦਾ ਨੂੰ ਭੇਟ ਕੀਤੇ। ਇਸ ਮੌਕੇ ਮਿਡਲ ਸਕੂਲ ਦੇ ਮੁੱਖ ਅਧਿਆਪਕ ਜਗਜੀਤ ਸਿੰਘ ਚੁੱਘਾ, ਸੰਦੀਪ ਕੁਮਾਰ ਸ਼ਰਮਾ, ਹਰਬੰਸ ਲਾਲ, ਮਦਨ ਮੋਹਨ, ਧਰਮ ਸਿੰਘ , ਸੁਖਦੇਵ ਸਿੰਘ ਭੱਟੀ, ਨਿਰਮਲ ਕਾਂਤਾ ਬੀ.ਪੀ.ਈ.ਓ ਤੇ ਕਈ ਹੋਰ ਸਕੂਲਾ ਦੇ ਅਧਿਆਪਕ ਹਾਜਰ ਸਨ। ਇਸ ਸਮਾਗਮ ਦੌਰਾਨ ਆਏ ਹੋਏ ਮੁੱਖ ਮਹਿਮਾਨਾ ਨੂੰ ਸਨਮਾਨ ਚਿੰਨ• ਦਿੱਤੇ ਗਏ। ਇਸ ਮੌਕੇ ਹਰਦੇਵ ਸਿੰਘ ਨਿੱਝਰ ਸਰਪੰਚ , ਗੁਰਦਿੱਤ ਸਿੰਘ ਕੋਹਰ ਸਿੰਘ ਵਾਲਾ, ਸੋਹਨ ਲਾਲ ਸਰਪੰਚ, ਸ਼ਗਨ ਢੋਟ, ਨਿਸ਼ੂ ਰੁਕਨਾ ਬਸਤੀ , ਮਿੰਟੂ ਬੱਟੀ, ਰਜੇਸ਼ ਸਰਪੰਚ , ਜਸਵਿੰਦਰ ਸਿੰਘ ਬਾਘੂ ਵਾਲਾ, ਅਸ਼ੋਕ ਕੁਮਾਰ ਸਰਪੰਚ ਸ਼ੇਖੜਾ, ਕੇਵਲ ਕੰਬੋਜ ਮੈਂਬਰ ਬਲਾਕ ਸੰਮਤੀ