Ferozepur News

ਸਰਵਸੰਮਤੀ ਨਾਲ ਹੋਇਆ ਡਵੀਜ਼ਨਲ ਕਮਿਸ਼ਨਰ ਆਫਿਸ ਇੰਪਲਾਈਜ਼ ਐਸੋਸੀਏਸ਼ਨ ਦੀ ਯੂਨੀਅਨ ਦਾ ਗਠਨ ਦੀਪਕ ਲੂੰਬਾ ਚੇਅਰਮੈਨ ਅਤੇ  ਯਾਦਵਿੰਦਰ ਸਿੰਘ ਬਣੇ ਪ੍ਰਧਾਨ

ਸਰਵਸੰਮਤੀ ਨਾਲ ਹੋਇਆ ਡਵੀਜ਼ਨਲ ਕਮਿਸ਼ਨਰ ਆਫਿਸ ਇੰਪਲਾਈਜ਼ ਐਸੋਸੀਏਸ਼ਨ ਦੀ ਯੂਨੀਅਨ ਦਾ ਗਠਨ ਦੀਪਕ ਲੂੰਬਾ ਚੇਅਰਮੈਨ ਅਤੇ  ਯਾਦਵਿੰਦਰ ਸਿੰਘ ਬਣੇ ਪ੍ਰਧਾਨ
ਸਰਵਸੰਮਤੀ ਨਾਲ ਹੋਇਆ ਡਵੀਜ਼ਨਲ ਕਮਿਸ਼ਨਰ ਆਫਿਸ ਇੰਪਲਾਈਜ਼ ਐਸੋਸੀਏਸ਼ਨ ਦੀ ਯੂਨੀਅਨ ਦਾ ਗਠਨ
ਦੀਪਕ ਲੂੰਬਾ ਚੇਅਰਮੈਨ ਅਤੇ  ਯਾਦਵਿੰਦਰ ਸਿੰਘ ਬਣੇ ਪ੍ਰਧਾਨ

ਫਿਰੋਜ਼ਪੁਰ 3 ਜੂਨ 2024 : ਸ੍ਰੀ ਤਰਲੋਕ ਸਿੰਘ, ਚੇਅਰਮੈਨ ਅਤੇ ਸ੍ਰੀ ਮਨਮੋਹਣਜੀਤ ਸਿੰਘ ਰੱਖੜਾ, ਸਲਾਹਕਾਰ ਦੀ ਰਿਟਾਇਰਮੈਂਟ ਤੋਂ ਬਾਅਦ “ਦੀ ਡਵੀਜ਼ਨਲ ਕਮਿਸ਼ਨਰ ਆਫਿਸ ਇੰਪਲਾਈਜ਼ ਐਸੋਸੀਏਸ਼ਨ, ਫਿਰੋਜ਼ਪੁਰ ਦੇ ਅਹੁਦਿਆਂ ਨੂੰ ਭਰਨ ਲਈ ਐਸੋਸੀਏਸ਼ਨ ਦੀ ਇੱਕ ਮੀਟਿੰਗ ਹੋਈ। ਮੀਟਿੰਗ ਵਿੱਚ ਸ੍ਰੀ ਵਿਕਰਾਂਤ ਖੁਰਾਣਾ, ਪ੍ਰਧਾਨ  ਵੱਲੋਂ ਪੁਰਾਣੀ ਐਸੋਸੀਏਸ਼ਨ ਭੰਗ ਕਰਦੇ ਨਵੀਂ ਐਸੋਸੀਏਸ਼ਨ ਦਾ ਗਠਨ ਕਰਨ ਦੀ ਤਜਵੀਜ਼ ਪੇਸ਼ ਕੀਤੀ ਗਈ। ਜਿਸ ਨੂੰ ਹਾਜਰ ਆਏ ਸਮੂਹ ਮੈਂਬਰਾਂ ਵੱਲੋਂ ਪ੍ਰਵਾਨ ਕੀਤਾ ਗਿਆ।
ਇਸ ਉਪਰੰਤ ਮੀਟਿੰਗ ਵਿੱਚ ਸਮੂਹ ਮੈਂਬਰਾਂ ਵੱਲੋਂ ਸਰਵਸੰਮਤੀ ਨਾਲ ਸ੍ਰੀ ਦੀਪਕ ਲੂੰਬਾ ਨੂੰ ਚੇਅਰਮੈਨ ,ਸ੍ਰੀ ਯਾਦਵਿੰਦਰ ਸਿੰਘ ਨੂੰ ਪ੍ਰਧਾਨ, ਸੁਖਜਿੰਦਰ ਸਿੰਘ ਨੂੰ ਜਨਰਲ ਸਕੱਤਰ,  ਕੁਲਦੀਪ ਕੁਮਾਰ ਨੂੰ ਸੀਨੀਅਰ ਮੀਤ ਪ੍ਰਧਾਨ, ਸ੍ਰੀਮਤੀ ਰੇਖਾ ਗੁਪਤਾ ਅਤੇ ਸ੍ਰੀ ਤਰਵਿੰਦਰ ਸਿੰਘ ਨੂੰ ਮੀਤ ਪ੍ਰਧਾਨ, ਵਿਕਰਾਂਤ ਖੁਰਾਣਾ, ਅਸ਼ੋਕ ਕੁਮਾਰ ਅਤੇ ਸਾਂਗਰ ਮੌਗਾਂ ਨੂੰ ਸਲਾਹਕਾਰ, ਵਿਸ਼ਵਜੀਤ ਸਿੰਘ ਅਤੇ ਰਮਨਦੀਪ ਸਿੰਘ ਨੂੰ ਖ਼ਜਾਨਚੀ, ਗਰੁਦੀਪ ਸਿੰਘ ਨੂੰ ਪ੍ਰੈੱਸ ਸਕੱਤਰ ਦੇ ਅਹੁਦਿਆਂ ਤੇ  ਨਿਯੁਕਤ ਕੀਤਾ ਗਿਆ ।
ਇਸ ਤੋਂ ਇਲਾਵਾਂ ਸ਼ਾਮ ਸੁੰਦਰ ਜਿੰਦਲ, ਦੀਪਕ ਝਾਂਬ, ਵਿਕਰਮਜੀਤ ਸਿੰਘ, ਸੰਦੀਪ ਕਾਠਪਾਲ, ਬਲਵਿੰਦਰ ਸਿੰਘ ਰਾਕੇਸ਼ ਕੁਮਾਰ, ਸ੍ਰੀਮਤੀ ਸ਼ਸ਼ੀ ਬਾਲਾ, ਸ੍ਰੀਮਤੀ ਅਤਵਿੰਦਰ ਕੋਰ ਅਤੇ ਸ੍ਰੀਮਤੀ ਕਮਲੇਸ਼ ਰਾਣੀ ਐਸੋਸੀਏਸ਼ਨ ਦੇ ਸਮੂਹ ਮੈਬਰ ਹੋਣਗੇ। ਇਸ ਮੌਕੇ ਸਮੂਹ ਆਹੁਦੇਦਾਰਾਂ ਅਤੇ ਮੀਟਿੰਗ ਵਿੱਚ ਹਾਜਰ ਆਏ ਮੁਲਾਜ਼ਮ ਸਾਥੀਆਂ ਵੱਲੋਂ ਚੋਣ ਕਮੇਟੀ ਦੇ ਫੈਸਲੇ ਤੇ ਸਹਿਮਤੀ ਜਤਾਈ ਗਈ। ਜਿਸ ਉਪਰੰਤ ਸਮੂਹ ਆਹੁਦੇਦਾਰਾਂ ਵੱਲੋਂ ਆਪਣਾ-ਆਪਣਾ ਕਾਰਜਭਾਰ ਸੰਭਾਲ ਲਿਆ ਹੈ।
                        ਇਸ ਮੌਕੇ ਪ੍ਰਧਾਨ ਵੱਲੋਂ ਐਸੋਸੀਏਸ਼ਨ  ਨੂੰ ਸੰਬੋਧਨ ਕਰਦੇ ਹੋਏ ਭਰੋਸਾ ਦਿਵਾਇਆ ਗਿਆ ਕਿ ਇਹ ਐਸੋਸੀਏਸ਼ਨ ਦਫਤਰ ਡਵੀਜ਼ਨਲ ਕਮਿਸ਼ਨਰ, ਫਿਰੋਜ਼ਪੁਰ ਦੇ ਸਮੂਹ ਮੁਲਾਜ਼ਮ ਸਾਥੀਆਂ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾ ਵਚਨਬੱਧ ਰਹੇਗੀ ਅਤੇ ਸਮੂਹ ਅਹੁਦੇਦਾਰਾਂ/ਮੈਂਬਰਾਂ ਨੂੰ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ਦੀ ਅਪੀਲ ਕੀਤੀ ਗਈ। ਨਵ-ਗਠਿਤ “ਦੀ ਡਵੀਜ਼ਨਲ ਕਮਿਸ਼ਨਰ ਆਫਿਸ ਇੰਪਲਾਈਜ਼ ਐਸੋਸੀਏਸ਼ਨ, ਫਿਰੋਜ਼ਪੁਰ” ਦਾ ਕਾਰਜਕਾਲ ਮਿਤੀ 31-05-2026 ਤੱਕ ਨਿਸ਼ਚਿਤ ਕੀਤਾ ਗਿਆ।

Related Articles

Leave a Reply

Your email address will not be published. Required fields are marked *

Check Also
Close
Back to top button