Ferozepur News
ਸਰਪੰਚ ਮਹਿਲਾ ਨੇ ਸਕੂਲ ਅਧਿਆਪਕ ਤੇ ਲਗਾਏ ਕੁੱਟਮਾਰ ਦੇ ਦੋਸ਼
ਅਧਿਆਪਕ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਮਹਿਲਾ ਅਤੇ ਉਸਦੇ ਦਿਓਰ ਨੇ ਸਕੂਲ ਵਿਚ ਆ ਕੇ ਮੇਰੀ ਕੀਤੀ ਕੁੱਟਮਾਰ
ਸਰਪੰਚ ਮਹਿਲਾ ਨੇ ਸਕੂਲ ਅਧਿਆਪਕ ਤੇ ਲਗਾਏ ਕੁੱਟਮਾਰ ਦੇ ਦੋਸ਼
ਅਧਿਆਪਕ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਮਹਿਲਾ ਅਤੇ ਉਸਦੇ ਦਿਓਰ ਨੇ ਸਕੂਲ ਵਿਚ ਆ ਕੇ ਮੇਰੀ ਕੀਤੀ ਕੁੱਟਮਾਰ
ਅਧਿਆਪਕ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਉਕਤ ਮਹਿਲਾ ਧੱਕੇ ਨਾਲ ਬਣੀ ਹੋਈ ਹੈ ਪਸਵਕ ਕਮੇਟੀ ਦੀ ਚੇਅਰਮੈਨ। ਸੀਸੀਟੀਵੀ ਫੁਟੇਜ ਵੀ ਆਈ ਸਾਹਮਣੇ
ਫਿਰੋਜ਼ਪੁਰ, 16.9.2022: ਫਿਰੋਜ਼ਪੁਰ ਦੇ ਪਿੰਡ ਹੁਸੈਨ ਸ਼ਾਹ ਵਾਲਾ ਦੀ ਮਹਿਲਾ ਸਰਪੰਚ ਨੇ ਪਿੰਡ ਦੇ ਪ੍ਰਾਈਮਰੀ ਸਕੂਲ ਦੇ ਅਧਿਆਪਕ ਤੇ ਕੁੱਟਮਾਰ ਤੇ ਦੋਸ਼ ਲਗਾਉਂਦਿਆਂ ਇਨਸਾਫ ਦੀ ਮੰਗ ਕੀਤੀ ਹੈ।ਜਦਕਿ ਅਧਿਆਪਕ ਨੇ ਦੋਸ਼ਾਂ ਨੂੰ ਨਕਾਰਦਿਆਂ ਸਕੂਲ ਚ ਲੱਗੇ ਕੈਮਰਿਆਂ ਦੀ ਸੀਸੀਟੀਵੀ ਦਿਖਾਉਂਦਿਆਂ ਕਿਹਾ ਕਿ ਉਕਤ ਮਹਿਲਾ ਅਤੇ ਉਸਦੇ ਦਿਓਰ ਨੇ ਸਕੂਲ ਚ ਆ ਕੇ ਹੰਗਾਮਾ ਕਰਦਿਆਂ ਮੇਰੀ ਕੁੱਟਮਾਰ ਕੀਤੀ ਹੈ।
ਮਹਿਲਾ ਸਰਪੰਚ ਹਰਭਜਨ ਕੌਰ ਨੇ ਦੱਸਿਆ ਕਿ ਉਹ ਪਿੰਡ ਹੁਸੈਨ ਸ਼ਾਹ ਦੀ ਸਰਪੰਚ ਹੈ ਅਤੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਪਸਵਕ ਕਮੇਟੀ ਦੀ ਚੇਅਰਮੈਨ ਹੈ।ਉਹਨਾਂ ਦੱਸਿਆ ਕਿ ਸਕੂਲ ਦੇ ਕਾਰਜ ਵਿਕਾਸ ਸਬੰਧੀ ਦੇਣ ਦਾਰੀਆਂ ਨੂੰ ਲੈਕੇ ਸਕੂਲ ਚ ਇਕ ਮੀਟਿੰਗ ਰੱਖੀ ਗਈ ਸੀ ਜਿਸ ਦੌਰਾਨ ਸਕੂਲ ਦੇ ਅਧਿਆਪਕ ਕੁਲਦੀਪ ਸਿੰਘ ਨੇ ਉਸ ਕੋਲੋਂ ਕਾਰਵਾਈ ਰਜਿਸਟਰ ਖੋਹ ਲਿਆ ਅਤੇ ਚੰਗਾ ਮੰਦਾ ਬੋਲਣ ਲੱਗ ਪਿਆ ਅਤੇ ਉਸਦੀ ਕੁੱਟਮਾਰ ਕੀਤੀ।ਮਹਿਲਾ ਦੇ ਦਿਓਰ ਜਸਵੰਤ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ। ਓਹਨਾ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਦੋਸ਼ੀ ਅਧਿਆਪਕ ਤੇ ਵਿਭਾਗੀ ਕਾਰਵਾਈ ਹੋਣੀ ਚਾਹੀਦੀ ਹੈ।
ਦੂਜੇ ਪਾਸੇ ਸਕੂਲ ਦੇ ਅਧਿਆਪਕ ਕੁਲਦੀਪ ਸਿੰਘਨੇ ਪ੍ਰੈਸ ਮੂਹਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਕਤ ਮਹਿਲਾ ਜੋ ਕਿ ਪਿੰਡ ਦੀ ਸਰਪੰਚ ਹੈ ,ਅਤੇ ਉਸਦੇ ਦਿਓਰ ਜਸਵੰਤ ਸਿੰਘ ਨੇ ਸਕੂਲ ਚ ਆ ਕੇ ਮੇਰੀ ਕੁੱਟਮਾਰ ਕੀਤੀ ਜਿਸ ਦੀ ਸਕੂਲ ਚ ਲੱਗੇ ਕੈਮਰਿਆਂ ਦੀ ਸੀਸੀਟੀਵੀ ਫੁਟੇਜ ਉਹਨਾਂ ਕੋਲ ਹੈ।
ਉਸਨੇ ਦੱਸਿਆ ਕਿ ਮਹਿਲਾ ਹਰਭਜਨ ਕੌਰ ਧੱਕੇ ਨਾਲ ਪਸਵਕ ਕਮੇਟੀ ਦੀ ਚੇਅਰਮੈਨ ਬਣੀ ਹੋਈ ਹੈ ਅਤੇ ਉਸਦਾ ਦਿਓਰ ਸਕੂਲ ਦੀ ਗ੍ਰਾੰਟ ਨੂੰ ਖੁਰਦ ਬੁਰਦ ਕਰ ਰਿਹਾ ਹੈ। ਜਿਸ ਦਾ ਵਿਰੋਧ ਕਰਨ ਤੇ ਬੀਤੀ 3 ਸਤੰਬਰ ਨੂੰ ਗ੍ਰਾੰਟ ਦਾ ਲੇਖਾ ਜੋਖਾ ਸਬੰਧੀ ਸਕੂਲ ਚ ਮੀਟਿੰਗ ਕੀਤੀ ਜਿਸ ਦੌਰਾਨ ਉਕਤ ਮਹਿਲਾ ਅਤੇ ਉਸਦੇ ਦਿਓਰ ਨੇ ਹੰਗਾਮਾ ਕੀਤਾ ਅਤੇ ਮੇਰੀ ਕੁੱਟਮਾਰ ਕੀਤੀ। ਅਧਿਆਪਕ ਦੀ ਹਮਾਇਤ ਚ ਨਿੱਤਰੇ ਵਿਦਿਆਰਥੀ ਦੇ ਪਿਤਾ ਕੁਲਵੰਤ ਸਿੰਘ,ਸਕੂਲ ਦੀ ਮਿੱਡ ਡੇ ਮੀਲ ਕੁੱਕ ਕੁਲਦੀਪ ਕੌਰ ਨੇ ਦੱਸਿਆ ਕਿ ਉਹਨਾਂ ਸਾਹਮਣੇ ਅਧਿਆਪਕ ਕੁਲਦੀਪ ਸਿੰਘ ਦੀ ਕੁੱਟਮਾਰ ਹੋਈ ਹੈ।
ਬੀ ਐੱਡ ਯੂਨੀਅਨ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਨੇ ਕਿਹਾ ਕਿ ਉਕਤ ਮਹਿਲਾ ਅਤੇ ਉਸਦੇ ਦਿਓਰ ਨੇ ਸਕੂਲ ਚ ਆਕੇ ਸ਼ਰੇਆਮ ਧਮਕੀਆਂ ਦਿੱਤੀਆਂ ਹਨ ਅਤੇ ਅਧਿਆਪਕ ਦੀ ਕੁੱਟਮਾਰ ਕੀਤੀ ਹੈ।ਜਦਕਿ ਮਹਿਲਾ ਸਰਪੰਚ ਜੋ ਕਾਨੂੰਨਨ ਤੌਰ ਤੇ ਪਸਵਕ ਕਮੇਟੀ ਦੀ ਚੇਅਰਮੈਨ ਨਹੀਂ ਬਣ ਸਕਦੀ ਆਪਣੇ ਦਿਓਰ ਨਾਲ ਮਿਲ ਕੇ ਸਕੂਲ ਚ ਆਕੇ ਡਿਊਟੀ ਦੌਰਾਨ ਸਰਕਾਰੀ ਅਧਿਆਪਕ ਦੀ ਕੁੱਟਮਾਰ ਕੀਤੀ ਹੈ ਜਿਸ ਲਈ ਉਹਨਾਂ ਇਨਸਾਫ ਦੀ ਗੁਹਾਰ ਲਗਾਈ।