ਸਰਪੰਚ ਨੇ ਨਸ਼ਾ ਤਸਕਰਾਂ ਤੇ ਜ਼ਮੀਨੀ ਕਬਜ਼ੇ ਦੇ ਲਗਾਏ ਆਰੋਪ
ਫ਼ਿਰੋਜ਼ਪੁਰ, 28 ਅਕਤੂਬਰ 2024: ਫਿਰੋਜ਼ਪੁਰ ਦੇ ਪਿੰਡ ਕਮਾਲੇ ਵਾਲਾ ਵਿਖੇ ਸਰਵਸੰਮਤੀ ਨਾਲ ਚੁਣੇ ਗਏ ਸਰਪੰਚ ਪੰਜਾਬ ਸਿੰਘ ਵੱਲੋ ਅੱਜ ਪ੍ਰੈਸ ਕਲੱਬ ਫਿਰੋਜ਼ਪੁਰ ਵਿਖੇ ਇਕ ਪ੍ਰੈਸ ਕਾਨਫਰੰਸ ਕੀਤੀ ਗਈ । ਜਿਸ ਵਿਚ ਪੰਜਾਬ ਸਿੰਘ ਵੱਲੋ ਨਸ਼ਾ ਤਸਕਰਾਂ ਦੀ ਪੁਲਿਸ ਨਾਲ ਮਿਲੀ ਭੁਗਤ ਨਾਲ ਓਹਨਾ ਦੀ ਜ਼ਮੀਨ ਤੇ ਕਬਜ਼ਾ ਕਰ ਓਹਨਾ ਦੀ ਫ਼ਸਲ ਵੱਡ ਆਪਣੇ ਨਾਲ ਲੈ ਜਾਣ ਦੇ ਆਰੋਪ ਲਗਾਏ ਗਏ ਹਨ ।
ਸਰਪੰਚ ਪੰਜਾਬ ਸਿੰਘ ਪ੍ਰੈਸ ਨੂੰ ਜਾਣਕਾਰੀ ਦੇਂਦਿਆਂ ਦੱਸਿਆ ਕਿ ਉਹਨਾਂ ਦੀ ਪਤਨੀ ਦੀ ਮਾਲਕੀ ਜਮੀਨ ਵਾਕਿਆ ਢਾਈ ਏਕੜ ਵਾਕਿਆ ਕਮਾਲੇ ਵਾਲਾ ਹੈ, ਜਿਸਤੇ ਉਹਨਾਂ ਦਾ ਕਬਜਾ ਤੇ ਕਾਸ਼ਤ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਜਮੀਨ ‘ਤੇ ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ ਪੁਤਰਾਨ ਜਗਦੀਸ਼ ਸਿੰਘ, ਤੋਸ਼ਾ ਪਤਨੀ ਜਗਦੀਸ਼ ਸਿੰਘ ਵਗੈਰਾ ਧੱਕੇ ਨਾਲ ਕਬਜਾ ਕਰਨਾ ਚਾਹੁੰਦੇ ਹਨ।
ਪੰਜਾਬ ਸਿੰਘ ਨੇ ਇਹ ਵੀ ਕਿਹਾ ਕਿ 25-10-2024 ਨੂੰ ਉਕਤ ਆਰੋਪੀ ਧੱਕੇ ਨਾਲ ਸੁਖਵਿੰਦਰ ਸਿੰਘ (ਭੁੱਚਰ) ਦੀ ਕੰਬਾਇਨ ਨਾਲ ਅਤੇ ਸਤਨਾਮ ਸਿੰਘ ਦੇ ਦੋ ਟਰੈਕਟ ਟਰਾਲੀਆਂ ਨਾਲ ਮੇਰੀ ਸਾਰੀ ਫਸਲ ਢਾਈ ਏਕੜ ਝੋਨਾ ਵੱਢ ਕੇ ਟਰਾਲੀਆਂ ਵਿੱਚ ਭਰ ਕੇ ਲੈ ਗਏ ਹਨ ਤੇ ਆਰੋਪੀ ਮਲਕੀਤ ਸਿੰਘ ਨੇ ਟਰੈਕਟਰ ਮਹਿਰੀਪਰ ਲਿਆ ਕੇ ਝੋਨੇ ਦੇ ਕਰਚੇ ਵੀ ਵੱਢ ਦਿੱਤੇ ਹਨ। ਸਾਡੇ ਵੱਲੋਂ ਇਹਨਾਂ ਨੂੰ ਰੋਕਣ ਦੀ ਕੋਸ਼ਸ਼ ਕੀਤੀ ਗਈ ਅਤੇ ਹੈਲਪਲਾਈਨ ਨੰ: 112 ‘ਤੇ ਸ਼ਿਕਾਇਤ ਦਰਜ ਕਰਵਾਈ ਗਈ। ਫੋਨ ਕਰਕੇ ਥਾਣਾ ਸਦਰ ਦੇ ਐਸ.ਐਚ.ਓ. ਅਤੇ ਪੁਲਿਸ ਚੌਂਕੀ ਹੁਸੈਨੀਵਾਲਾ ਦੇ ਇੰਚਾਰਜ ਨੂੰ ਸੂਚਿਤ ਕੀਤਾ ਗਿਆ, ਪਰ ਪੁਲਿਸ ਨਾ ਤਾਂ ਮੌਕੇ ਪਰ ਆਈ ਨਾ ਹੀ ਅਜੇ ਤੱਕ ਕੋਈ ਕਾਰਵਾਈ ਕੀਤੀ ਗਈ। ਉਕਤ ਆਰੋਪੀਆਂ ਵੱਲੋਂ ਸਾਨੂੰ ਮੌਕਾ ਪਰ ਜਾਨੋ ਮਾਰਨ ਦੀਆਂ ਧਮਕੀਆ ਦਿੱਤੀਆਂ ਗਈਆਂ ਤੇ ਗੁੰਡਾਗਰਦੀ ਕਰਦੇ ਧੱਕੇ ਨਾਲ ਮੇਰੀ ਫਸਲ ਵੱਢ ਕੇ ਲੈ ਗਏ। ਪਾਸ ਨਜਾਇਜ ਅਸਲਾ ਤੇ ਮਾਰੂ ਹਥਿਆਰ ਵੀ ਸਨ।
ਸਰਪੰਚ ਨੇ ਕਿਹਾ ਕਿ ਉਸਦੀ ਜ਼ਮੀਨ ਬਾਰਡਰ ਦੇ ਨਾਲ ਲੱਗਦੀ ਹੈ ਅਤੇ ਨਸ਼ਾ ਤਸਕਰੀ ਕਰਨ ਵਾਲਿਆਂ ਦੀ ਇਸ ਜ਼ਮੀਨ ਤੇ ਅੱਖ ਹੈ ਉਹ ਤਾਰੋ ਪਾਰ ਡਰੋਨ ਰਾਹੀਂ ਇਸ ਖੇਤਰ ਵਿੱਚ ਨਸ਼ਾ ਅਤੇ ਹਥਿਆਰ ਮੰਗਵਾਉਂਦੇ ਹਨ ਅਤੇ ਉਹ ਇਸ ਲਈ ਜ਼ਮੀਨ ਉਪਰ ਕਬਜ਼ਾ ਕਰਨ ਦੀ ਫ਼ਿਰਾਕ ਚ ਹਨ ।
ਪੰਜਾਬ ਸਿੰਘ ਅਤੇ ਉਦੀ ਪਤਨੀ ਵੱਲੋ ਉਕਤ ਦੋਸ਼ੀਆਂ ਖਿਲਾਫ ਉਹਨਾਂ ਦੀ ਫਸਲ ਨਾਜਾਇਜ ਤੌਰ ‘ਤੇ ਵੱਢ ਕੇ ਲੈ ਜਾਣ ਅਤੇ ਮਾਨਯੋਗ ਅਦਾਲਤ ਦੇ ਸਟੇਅ ਆਰਡਰਾਂ ਦੀ ਉਲੰਘਣਾ ਕਰਨ ਸਬੰਧੀ ਪਰਚਾ ਦਰਜ ਕਰਵਾਇਆ ਜਾਵੇ ਤੇ ਉਹਨਾਂ ਦੀ ਫਸਲ ਬਰਾਮਦ ਕਰਵਾਈ ਜਾਵੇ, ਆਰੋਪੀਆਂ ਦੇ ਮਾਰੂ ਹਥਿਆਰ ਤੇ ਨਾਜਾਇਜ ਅਸਲੇ ਵੀ ਜਬਤ ਕੀਤੇ ਜਾਣ।
ਡੀ ਐਸ ਪੀ ਫਿਰੋਜ਼ਪੁਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਬਾਰੇ ਨਿਰਪੱਖ ਤੋਰ ਤੇ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਕੋਈ ਇਸ ਵਿੱਚ ਆਰੋਪੀ ਪਾਇਆ ਗਿਆ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ।