ਸਰਕਾਰ ਦੇ 100 ਕਰੋੜ ਟੀਕਾਕਰਨ ਦਾ ਟੀਚਾ ਹੋਇਆ ਪੂਰਾ, ਟੀਚਾ ਪੂਰਾ ਹੋਣ `ਤੇ ਸੀ.ਐਚ.ਸੀ ਮਮਦੋਟ `ਚ ਹੋਇਆ ਸਮਾਗਮ
ਹਾਲੇ ਵੀ ਸਾਵਧਾਨੀਆਂ ਵਰਤਣੀਆਂ ਜ਼ਰੂਰੀ-ਅੰਕੁਸ਼ ਭੰਡਾਰੀ
ਸਰਕਾਰ ਦੇ 100 ਕਰੋੜ ਟੀਕਾਕਰਨ ਦਾ ਟੀਚਾ ਹੋਇਆ ਪੂਰਾ
ਟੀਚਾ ਪੂਰਾ ਹੋਣ `ਤੇ ਸੀ.ਐਚ.ਸੀ ਮਮਦੋਟ `ਚ ਹੋਇਆ ਸਮਾਗਮ
ਟੀਕਾਕਰਨ ਸਬੰਧੀ ਸਮਾਗਮ ਕਰਵਾ ਲੋਕਾਂ ਨੂੰ ਕੀਤਾ ਸਿਹਤ ਪ੍ਰਤੀ ਸੁਹਿਰਦ
ਟੀਕਾਕਰਨ ਵਿਚ ਸਿਹਤ ਵਿਭਾਗ ਦਾ ਸਹਿਯੋਗ ਦੇਣ ਵਾਲਾ ਹਰ ਵਿਅਕਤੀ ਪ੍ਰਸੰਸਾ ਦਾ ਹੱਕਦਾਰ-ਸਿਵਲ ਸਰਜਨ
ਹਰ ਵਿਅਕਤੀ ਨੂੰ ਟੀਕਾਕਰਨ ਦੀ ਸਹੂਲਤ ਦੇਣ ਲਈ ਸਿਹਤ ਵਿਭਾਗ ਸੁਹਿਰਦ-ਰਜਿੰਦਰ ਅਰੋੜਾ
ਇਲਾਕੇ ਵਿਚ ਪਹੁੰਚ ਕਰਕੇ ਕੀਤਾ ਜਾ ਰਿਹੈ ਟੀਕਾਕਰਨ-ਡਾ: ਰਜੀਵ ਬੈਂਸ
ਹਾਲੇ ਵੀ ਸਾਵਧਾਨੀਆਂ ਵਰਤਣੀਆਂ ਜ਼ਰੂਰੀ-ਅੰਕੁਸ਼ ਭੰਡਾਰੀ
ਫਿ਼ਰੋਜ਼ਪੁਰ, 14 ਅਕਤੂਬਰ () :- ਦੇਸ਼ ਵਾਸੀਆਂ ਨੂੰ ਕਰੋਨਾ ਦੇ ਸੇਕ ਤੋਂ ਬਚਾਈ ਰੱਖਣ ਵਾਲੀ ਭਾਰਤ ਸਰਕਾਰ ਅਤੇ ਸੂਬਾ ਸਰਕਾਰ ਵੱਲੋਂ ਮਿਥੇ 100 ਕਰੋੜ ਲੋਕਾਂ ਦਾ ਟੀਕਾਕਰਨ ਦਾ ਟੀਚਾ ਪੂਰਾ ਹੋਣ `ਤੇ ਜਿਥੇ ਸਰਕਾਰ ਸਰਕਾਰ ਵਧਾਈ ਦੀ ਪਾਤਰ ਹੈ, ਉਥੇ ਆਪਣੀ ਜਿੰਦਗੀ ਅਤੇ ਆਪਣੇ ਪਰਿਵਾਰ ਪ੍ਰਤੀ ਸੁਹਿਰਦਤਾ ਦਿਖਾਉਂਦਿਆਂ ਲੋਕਾਂ ਵੱਲੋਂ ਟੀਕਾਕਰਨ ਕਰਵਾ ਕੇ ਆਪਣੀ ਸੂਝਵਾਨ ਸੋਚ ਦਾ ਪ੍ਰਗਟਾਵਾ ਕੀਤਾ ਹੈ। ਦੇਸ਼ ਭਰ ਦੇ ਲੋਕਾਂ ਵੱਲੋਂ ਲਗਵਾਏ ਗਏ ਕਰੋਨਾ ਟੀਕਾਕਰਨ ਦੀ ਸਫਲਤਾ ਨੂੰ ਸਮਰਪਿਤ ਕਮਿਊਨਿਟੀ ਹੈਲਥ ਸੈਂਟਰ ਮਮਦੋਟ ਵਿਖੇ ਇਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪੂਰੇ ਦੇਸ਼ ਵਾਸੀਆਂ ਨੂੰ ਟੀਕਾਕਰਨ ਦੀ ਸਹੂਲਤ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਗਿਆ।
ਸੀ.ਐਚ.ਸੀ ਮਮਦੋਟ ਵਿਖੇ ਕਰਵਾਏ ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਸਿਵਲ ਸਰਜਨ ਫਿ਼ਰੋਜ਼ਪੁਰ ਡਾ: ਰਜਿੰਦਰ ਅਰੋੜਾ ਅਤੇ ਡਾ: ਰਜੀਵ ਬੈਂਸ ਸੀਨੀਅਰ ਮੈਡੀਕਲ ਅਫਸਰ ਨੇ ਬੋਲਦਿਆਂ ਕਿਹਾ ਕਿ ਇਸ ਕਾਮਯਾਬੀ ਦਾ ਸਿਹਰਾ ਅੱਗੇ ਹੋ ਕੇ ਅਹਿਮ ਯੋਗਦਾਨ ਪਾਉਣ ਵਾਲੇ ਕਰੋਨਾ ਯੋਧਿਆਂ, ਫਰੰਟਲਾਈਨ ਵਰਕਰਜ, ਸਮਾਜ ਸੇਵੀ ਜੱਥੇਬੰਦੀਆਂ ਸਿਰ ਬੱਝਦਾ ਹੈ, ਜਿਨ੍ਹਾਂ ਨੇ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਸੁਹਿਰਦ ਕਰਦੇ ਹੋਏ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕੀ ਇਸ ਬਿਮਾਰੀ ਨੂੰ ਜੜੋਂ ਖਤਮ ਕਰਨ ਲਈ ਹਰੇਕ ਵਿਅਕਤੀ ਆਪਣਾ ਬਣਦਾ ਸਹਿਯੋਗ ਦੇਵੇ ਅਤੇ ਜਿਹੜੇ ਲੋਕ ਟੀਕਾਕਰਨ ਤੋਂ ਵਾਂਝੇ ਰਹਿ ਗਏ ਹਨ, ਉਹ ਤੁਰੰਤ ਆਪਣਾ ਟੀਕਾਕਰਨ ਕਰਵਾਉਣ ਤਾਂ ਜੋ ਉਹ ਇਸ ਬਿਮਾਰੀ ਸਮੇਤ ਹੋਰਨਾਂ ਬਿਮਾਰੀਆਂ ਦਾ ਮੁਕਾਬਲਾ ਕਰਨ ਦੇ ਸਮਰਥ ਹੋ ਸਕਣ।
ਡਾ: ਰਜਿੰਦਰ ਅਰੋੜਾ ਨੇ ਜਿੱਥੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਆਪ ਤੇ ਆਪਣੇ ਪਰਿਵਾਰ ਨੂੰ ਬਚਾਓ ਸੰਬੰਧੀ ਨੁਕਤੇ ਸਾਂਝੇ ਕੀਤੇ ਉੱਥੇ ਸ਼ੱਕੀ ਮਰੀਜ਼ਾਂ ਦੀ ਸੈਪਲਿੰਗ ਕੀਤੇ ਜਾਣ ਦੀ ਹਦਾਇਤ ਜਾਰੀ ਕੀਤੀ। ਉਨਾਂ੍ਹ ਕਿਹਾ ਕਿ ਸਿਹਤ ਵਿਭਾਗ ਦੇ ਡਾਕਟਰਾਂ ਸਮੇਤ, ਪੈਰਾ ਮੈਡੀਕਲ ਸਟਾਫ ਵੱਲੋਂ ਸੁਹਿਰਦਤਾ ਨਾਲ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ ਅਤੇ ਸਮੂਹ ਸਬ ਸੈਟਰਾਂ ਤੇ ਵਿਸ਼ੇਸ਼ ਕੰਟੈਕਟ ਪੋ੍ਰਗਰਾਮ ਚਲਾਇਆ ਗਿਆ ਹੈ, ਜਿਸ ਦਾ ਮੁੱਖ ਮੰਤਵ ਇਸ ਨਾਮੁਰਾਦ ਬੀਮਾਰੀ ਨੂੰ ਜੜੋਂ ਖਤਮ ਕਰਕੇ ਸੂਬਾ ਸਰਕਾਰ ਦੇ ਮਿਸ਼ਨ ਨੂੰ ਸਫਲ ਬਨਾਉਣਾ ਹੈ। ਉਨ੍ਹਾਂ ਕਿਹਾ ਕਿ ਕਰੋਨਾ ਕਾਲ ਦੌਰਾਨ ਸਿਹਤ ਵਿਭਾਗ ਨੇ ਸੁਹਿਰਦਤਾ ਨਾਲ ਕੰਮ ਕਰਦੇ ਹੋਏ ਸੂਬਾ ਸਰਕਾਰ ਦੇ ਨਿਯਮਾਂ ਮੁਤਾਬਿਕ ਸਮੇਂ-ਸਮੇਂ `ਤੇ ਚੈਕਅਪ ਕਰਨ ਦੇ ਨਾਲ-ਨਾਲ ਲੋਕਾਂ ਨੂੰ ਇਸ ਬਿਮਾਰੀ ਦੇ ਲੱਛਣਾਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਓ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਕਰੋਨਾ ਪੀੜਤ ਲੋਕਾਂ ਦਾ ਸੁਹਿਰਦਤਾ ਨਾਲ ਇਲਾਜ ਕਰਕੇ ਦੇਸ਼ ਵਾਸੀਆਂ ਵਿਚ ਆਸ ਦੀ ਕਿਰਨ ਜਗਾਈ। ਉਨ੍ਹਾਂ ਕਿਹਾ ਕਿ ਕਰੋਨਾ ਪੀੜਤ ਮਰੀਜ਼ ਦੀ ਪਹਿਚਾਣ ਹੋਣ `ਤੇ ਜਿਥੇ ਲੋਕਾਂ ਵਿਚ ਦਹਿਸ਼ਤ ਫੈਲ ਜਾਂਦੀ ਸੀ, ਉਥੇ ਮਰੀਜ਼ ਦੇ ਠੀਕ ਹੋਣ ਨਾਲ ਲੋਕਾਂ ਵਿਚ ਹੌਂਸਲਾ ਵਧਦਾ ਰਿਹਾ, ਜਿਸ ਦੇ ਚਲਦਿਆਂ ਲੋਕ ਆਪ ਮੁਹਾਰੇ ਆਪਣਾ ਚੈਕਅਪ ਕਰਵਾਉਣ ਦੇ ਨਾਲ-ਨਾਲ ਹੁਣ ਟੀਕਾਕਰਨ ਵਿਚ ਸਿਹਤ ਵਿਭਾਗ ਨੂੰ ਕਾਫੀ ਸਹਿਯੋਗ ਦਿੱਤਾ, ਜਿਸ ਦਾ ਸਿੱਟਾ ਹੈ ਕਿ ਅੱਜ 100 ਕਰੋੜ ਲੋਕ ਟੀਕਾਕਰਨ ਦਾ ਲਾਭ ਲੈ ਚੁੱਕੇ ਹਨ।
ਡਾ: ਬੈਂਸ ਨੇ ਕਿਹਾ ਕਿ ਇਸ ਬੀਮਾਰੀ ਤੋ ਬਚਾਅ ਲਈ ਜਿਥੇ ਸ਼ੱਕੀ ਮਰੀਜਾਂ ਦੇ ਕਮਿਊਨਿਟੀ ਹੈਲਥ ਸੈਂਟਰ ਮਮਦੋਟ ਵਿਚ ਸੈਂਪਲ ਲਏ ਜਾ ਰਹੇ ਹਨ, ਉਥੇ ਪਿੰਡਾਂ ਵਿਚ ਲੋਕਾਂ ਨੂੰ ਸੁਹਿਰਦ ਕਰਨ ਲਈ ਆਸ਼ਾ ਵਰਕਰਾਂ ਤੇ ਏ.ਐਨ.ਐਮ, ਐਮ ਪੀ ਐਚ ਡਬਲਯੂ ਮੇਲ, ਸੀ ਐਚ ਓਜ਼ ਸਮੇਤ ਪੈਰਾ ਮੈਡੀਕਲ ਸਟਾਫ ਅਹਿਮ ਯੋਗਦਾਨ ਪਾ ਰਹੇ ਹਨ। ਇਸ ਮੌਕੇ ਬੀ.ਈ.ਈ ਅੰਕੁਸ਼ ਭੰਡਾਰੀ ਨੇ ਸਿਹਤ ਵਿਭਾਗ ਦੇ ਘਰ-ਘਰ ਨਿਗਰਾਨੀ ਪੋ੍ਰਗਰਾਮ ਚਲਾਏ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਸਕੀਮ ਤਹਿਤ ਹਰ ਘਰ ਵਿਚ ਪਹੁੰਚ ਕਰਕੇ ਲੋਕਾਂ ਨੂੰ ਕਰੋਨਾ ਦੀ ਬਿਮਾਰੀ ਬਾਰੇ ਜਾਣੂ ਕਰਵਾਉਣ ਦੇ ਨਾਲ-ਨਾਲ ਟੀਕਾਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ ਅਤੇ ਇਸ ਮੁਹਿੰਮ ਤਹਿਤ ਇਲਾਕੇ ਦੇ ਹਰ ਘਰ ਦੀ ਤੰਦਰੁਸਤੀ ਦੀ ਖਬਰ ਰੱਖੀ ਜਾਵੇਗੀ, ਜਿਸ ਤਹਿਤ ਆਸ਼ਾ ਵਰਕਰਾਂ ਵੱਲੋਂ ਪਿੰਡਾਂ ਵਿਚ ਪਹੁੰਚ ਕਰਕੇ ਲੋਕਾਂ ਨੂੰ ਸੈਪਲਿੰਗ, ਵੈਕਸੀਨੇਸ਼ਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰੋਨਾ ਦੇ ਖਾਤਮੇ ਲਈ ਦਿਨ ਰਾਤ ਸੇਵਾਵਾਂ ਨਿਭਾ ਰਹੇ ਸਿਹਤ ਵਿਭਾਗ ਦੇ ਡਾਕਟਰਸ ਤੇ ਪੈਰਾ ਮੈਡੀਕਲ ਸਟਾਫ ਵਲੋ ਮੁਹਿੰਮ ਨੂੰ ਸਫਲ ਬਨਾਉਣ ਦੇ ਲਈ ਹਰ ਤਰ੍ਹਾਂ ਦੀ ਸੰਭਵ ਕੋਸਿ਼ਸ਼ ਕੀਤੀ ਜਾ ਰਹੀ ਹੈ, ਜਿਸ ਦੀ ਸਰਾਹਨਾ ਕਰਨੀ ਬਣਦੀ ਹੈ।
ਸ੍ਰੀ ਭੰਡਾਰੀ ਸਪੱਸ਼ਟ ਕੀਤਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਕਰੋਨਾ ਬਿਮਾਰੀ ਦਾ ਮੁਕਾਬਲਾ ਕਰਨ ਲਈ ਹਰ ਸੰਭਵ ਯਤਨ ਕਰ ਰਹੀਆਂ ਹਨ ਜੇਕਰ ਲੋਕ ਇਸੀ ਤਰ੍ਹਾਂ ਕਰੋਨਾ ਨੂੰ ਹਰਾਉਣ ਲਈ ਆਪੋ-ਆਪਣੇ ਘਰਾਂ ਵਿਚ ਰਹਿ ਕੇ ਆਪਣੀ ਤੇ ਆਪਣੇ ਪਰਿਵਾਰ ਦੀ ਜਿੰਦਗੀ ਦੀ ਰਾਖੀ ਕਰਨ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਕਰੋਨਾ ਵਾਈਰਸ `ਤੇ ਜਿੱਤ ਦਰਜ ਕਰ ਲਈਏ। ਉਨਾਂ੍ਹ ਲੋਕਾ ਨੂੰ ਆਪਸੀ ਡਿਸਟੈਸ ਬਣਾਉਣ ਦੀ ਅਪੀਲ ਕੀਤੀ ਤੇ ਹਰ ਵਿਅਕਤੀ ਨੂੰ ਹਰ ਸਮੇਂ ਹੱਥ ਧੋਣ ਮੂੰਹ ਨੂੰ ਢੱਕ ਕੇ ਰੱਖਣਾ ਤੇ ਸਹੀ ਡਾਈਟ ਖਾਣ ਦੀ ਸਲਾਹ ਦਿੰਦਿਆਂ ਅਪੀਲ ਕੀਤੀ ਕਿ ਜੇਕਰ ਕਰੋਨਾ ਦੇ ਲੱਛਣ ਹੋਣ ਤਾਂ ਤੁਰੰਤ ਸਿਹਤ ਵਿਭਾਗ ਤੱਕ ਪਹੁੰਚ ਕਰਨ ਦੀ ਅਪੀਲ ਕੀਤੀ ਤਾਂ ਜੋ ਸਮਾਂ ਰਹਿੰਦਿਆਂ ਇਸ ਬਿਮਾਰੀ ਨੂੰ ਖਤਮ ਕੀਤਾ ਜਾ ਸਕੇ। ਇਸ ਮੋਕੇ ਵਿਕਾਸ ਕਾਲੜਾ ਪੀ.ਏ ਟੂ ਸਿਵਲ ਸਰਜਨ, ਅਮਰਜੀਤ, ਮਹਿੰਦਰਪਾਲ, ਰਿੰਪਲ, ਗੁਰਵਿੰਦਰ ਸਟਾਫ ਨਰਸ, ਨੰਦ ਲਾਲ ਫਾਰਮਾਸਿਸਟ, ਮਲਕੀਤ ਸਿੰਘ ਆਦਿ ਹੋਰ ਸਟਾਫ਼ ਵੀ ਹਾਜਰ ਸੀ।