ਸਰਕਾਰ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਰੈਗੂਲਰ ਕਰੇ ਅਤੇ ਕਰੋਨਾ ਮਹਾਂਮਾਰੀ ਦੋਰਾਨ ਡਿਊਟੀ ਕਰ ਰਹੇ ਕੱਚੇ ਮੁਲਾਜ਼ਮ ਦਾ ਵੀ 50 ਲੱਖ ਦਾ ਬੀਮਾ ਕਰੇ ਸਰਕਾਰ
ਕੱਚੇ ਮੁਲਾਜ਼ਮਾਂ ਨੇ ਹੀ ਫਰੰਟ ਲਾਈਨ ਤੇ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਦੀ ਫੜੀ ਬਾਂਹ
ਸਰਕਾਰ ਵੱਲੋਂ ਪੂਰਾ ਸਮਾਨ ਨਾ ਦਿੱਤਾ ਗਿਆ ਤਾਂ ਸਮੱਗਰ ਸਿੱਖਿਆ ਅਭਿਆਨ ਦੇ ਦਫਤਰੀ ਕਰਮਚਾਰੀਆ ਵੱਲੋਂ ਫਰੰਟ ਲਾਈਨ ਤੇ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਐਨ95 ਮਾਸਕ ਤੇ ਦਸਤਾਨੇ ਦਿੱਤੇ ਗਏ
ਸਰਕਾਰ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਰੈਗੂਲਰ ਕਰੇ ਅਤੇ ਕਰੋਨਾ ਮਹਾਂਮਾਰੀ ਦੋਰਾਨ ਡਿਊਟੀ ਕਰ ਰਹੇ ਕੱਚੇ ਮੁਲਾਜ਼ਮ ਦਾ ਵੀ 50 ਲੱਖ ਦਾ ਬੀਮਾ ਕਰੇ ਸਰਕਾਰ
ਮਿਤੀ 09 ਮਈ 2020(ਚੰਡੀਗੜ੍ਹ) ਮੋਜੂਦਾ ਸਮੇਂ ਵਿਸ਼ਵ ਵਿਆਪੀ ਆਈ ਕਰੋਨਾ ਮਹਾਮਾਰੀ ਦੋਰਾਨ ਸੂਬੇ ਦੇ ਸਿਹਤ ਮਹਿਕਮੇ ਨਾਲ ਸਬੰਧਤ ਮੁਲਾਜ਼ਮ, ਪੁਲਿਸ ਮੁਲਾਜ਼ਮ, ਦਰਜ਼ਾ ਚਾਰ ਤੇ ਸਫਾਈ ਮੁਲਾਜ਼ਮ ਅਤੇ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮ ਜਿੰਨ੍ਹਾ ਦੀ ਕੋਵਿਡ 19 ਦੋਰਾਨ ਡਿਊਟੀ ਲੱਗੀ ਹੈ ਸਾਰੇ ਹੀ ਮੁਲਾਜ਼ਮ ਬੜੀ ਤਨਦੇਹੀ ਨਾਲ ਫਰੰਟ ਲਾਈਨ ਤੇ ਕੰਮ ਕਰ ਰਹੇ ਹਨ।ਵੇਖਣ ਵਿਚ ਆਇਆ ਹੈ ਇਸ ਦੋਰਾਨ ਵੀ ਕੱਚੇ ਮੁਲਾਜ਼ਮਾਂ ਨਾਲ ਸਰਕਾਰ ਵੱਲੋਂ ਵਿਤਕਰਾ ਕੀਤਾ ਜਾ ਰਿਹਾ ਹੈ ਅਤੇ ਕਰੋਨਾ ਦੋਰਾਨ ਫਰੰਟ ਲਾਈਨ ਤੇ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਪੂਰਾ ਸਮਾਨ ਤੇ ਸਹੂਲਤਾਂ ਨਹੀ ਦਿੱਤੀਆ ਜਾ ਰਹੀਆ ਹਨ ਜਿਸ ਲਈ ਕੱਚੇ ਮੁਲਾਜ਼ਮਾਂ ਨੂੰ ਲਗਾਤਾਰ ਰੋਸ ਪ੍ਰਦਰਸ਼ਨ ਵੀ ਕਰਨੇ ਪੈ ਰਹੇ ਹਨ।ਸਰਕਾਰ ਦੇ ਇਸ ਰਵੱਈਏ ਨੂੰ ਦੇਖਦੇ ਹੋਏ ਕੱਚੇ ਮੁਲਾਜ਼ਮਾਂ ਨੇ ਕੱਚੇ ਮੁਲਾਜ਼ਮਾਂ ਦੀ ਬਾਂਹ ਫੜਣ ਦਾ ਪ੍ਰਣ ਕੀਤਾ ਅਤੇ ਛੋਟੇ ਜਿਹੇ ਉਲਰਾਲੇ ਤਹਿਤ ਸਮੱਗਰ ਸਿੱਖਿਆ ਅਭਿਆਨ ਤਹਿਤ ਕੰਮ ਕਰ ਰਹੇ ਦਫਤਰੀ ਕਰਮਚਾਰੀਆ ਵੱਲੋਂ ਫਰੰਟ ਲਾਈਨ ਤੇ ਕੰਮ ਕਰ ਰਹੇ ਰੂਰਲ ਹੈਲਥ ਫਰਮਾਸਸਿਟ ਨੂੰ ਵੱਖ ਵੱਖ ਜ਼ਿਲ਼੍ਹਿਆ ‘ਚ 500 ਐਨ95 ਮਾਸਕ ਅਤੇ 2500 ਦਸਤਾਨੇ ਦਿੱਤੇ।
ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਦਫਤਰੀ ਕਰਮਚਾਰੀਆ ਯੂਨੀਅਨ ਦੇ ਆਗੂ ਵਿਕਾਸ ਕੁਮਾਰ ਰਜਿੰਦਰ ਸਿੰਘ ਸੰਧਾ, ਪਰਵੀਨ ਸ਼ਰਮਾ, ਗੁਰਪ੍ਰੀਤ ਸਿੰਘ,ਚਮਕੋਰ ਸਿੰਘ ,ਹਰਪ੍ਰੀਤ ਸਿੰਘ ਸਰਬਜੀਤ ਸਿੰਘ ਨੇ ਕਿਹਾ ਕਿ ਦਫਤਰੀ ਕਰਮਚਾਰੀ ਯੂਨੀਅਨ ਦੇ ਮੈਂਬਰਾਂ ਵੱਲੋਂ ਸਵੈ ਇੱਛਾ ਨਾਲ ਕੁਝ ਫੰਡ ਇਕੱਠਾ ਕਰਕੇ ਇਹ ਮੱਦਦ ਕੀਤੀ ਗਈ ਹੈ ਇਸ ਲਈ ਜਥੇਬੰਦੀ ਯੋਗਦਾਨ ਦੇਣ ਵਾਲੇ ਸਮੂਹ ਮੈਬਰਾਂ ਦਾ ਧੰਨਵਾਦ ਕਰਦੀ ਹੈ। ਆਗੁਆ ਨੇ ਕਿਹਾ ਕਿ ਪੰਜਾਬ ਸਰਕਾਰ ਮੋਜੂਦਾ ਸਮੇਂ ਵੀ ਕੱਚੇ ਮੁਲਾਜ਼ਮਾਂ ਨਾਲ ਵਿਤਕਰਾ ਕਰ ਰਹੀ ਹੈ ਅਤੇ 50 ਲੱਖ ਦਾ ਬੀਮਾ ਸਿਰਫ ਰੈਗੂਲਰ ਮੁਲਾਜ਼ਮਾਂ ਦਾ ਹੀ ਕੀਤਾ ਗਿਆ ਹੈ ਜਦਕਿ ਸਮੱਗਰ ਸਿੱਖਿਆ ਅਭਿਆਨ ਦੇ ਦਫਤਰੀ ਕਰਮਚਾਰੀਆ ਦੀਆ ਡਿਊਟੀਆ ਸਿਵਲ ਸਰਜਨ ਦਫਤਰ,ਕੋਵਿਡ19 ਟੈਸਟ ਲੈਬ ਅਤੇ ਡਿਪਟੀ ਕਮਿਸ਼ਨਰ ਦਫਤਰਾਂ ਵਿਚ ਲੱਗੀਆ ਹੋਈਆ ਹਨ।ਆਗੂਆ ਨੇ ਸਰਕਾਰ ਤੋਂ ਮੰਗ ਕੀਤੀ ਕਿ ਦਫਤਰੀ ਕਰਮਚਾਰੀਆ ਨੂੰ ਤੁਰੰਤ ਪੱਕਾ ਕੀਤਾ ਜਾਵੇ ਅਤੇ ਬਾਕੀ ਮੁਲਾਜ਼ਮਾਂ ਦੀ ਤਰਜ਼ ਤੇ ਕੋਵਿਡ ਦੀ ਡਿਊਟੀ ਵਿਚ ਲੱਗੇ ਮੁਲਾਜ਼ਮਾਂ ਦਾ 50 ਲੱਖ ਦਾ ਬੀਮਾ ਕਰਨ ਦੇ ਵੀ ਆਦੇਸ਼ ਜ਼ਾਰੀ ਕੀਤੇ ਜਾਣ।