Ferozepur News
ਸਰਕਾਰੀ ਹਾਈ ਸਕੂਲ , ਝੋਕ ਹਰੀ ਹਰ ਪਾ ਰਿਹਾ ਹੈ ਪ੍ਰਾਈਵੇਟ ਸਕੂਲਾਂ ਨੂੰ ਮਾਤ
ਸਰਕਾਰੀ ਹਾਈ ਸਕੂਲ , ਝੋਕ ਹਰੀ ਹਰ ਪਾ ਰਿਹਾ ਹੈ ਪ੍ਰਾਈਵੇਟ ਸਕੂਲਾਂ ਨੂੰ ਮਾਤ
ਫ਼ਿਰੋਜ਼ਪੁਰ 27 ਮਾਰਚ, 2021: ਸਕੂਲ ਉਹ ਜਗ੍ਹਾ ਹੁੰਦੀ ਹੈ ਜਿੱਥੇ ਬੱਚੇ ਆਪਣੀ ਖ਼ੁਸ਼ੀ ਨਾਲ ਆਉਣ ਅਤੇ ਖੁਸ਼ੀ ਖੁਸ਼ੀ ਸਿੱਖਿਆ ਹਾਸਲ ਕਰਨ ਸਿੱਖਿਆ ਦਾ ਮਿਆਰ ਵੀ ਬਹੁਤ ਵਧੀਆ ਹੋਣਾ ਚਾਹੀਦਾ ਹੈ ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ ਸਰਕਾਰੀ ਹਾਈ ਸਕੂਲ ਝੋਕ ਹਰੀਹਰ ਮਾਣਯੋਗ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ,ਡੀ ਈ ਓ ਕੁਲਵਿੰਦਰ ਕੌਰ ਡਿਪਟੀ ਡੀ ਈ ਓ ਕੋਮਲ ਅਰੋਡ਼ਾ ਅਤੇ ਮੁੱਖ ਅਧਿਆਪਕ ਅਵਤਾਰ ਸਿੰਘ ਦੀ ਅਗਵਾਈ ਵਿੱਚ ਲਗਾਤਾਰ ਨਵੀਆਂ ਪੁਲਾਂਘਾਂ ਪੁੱਟ ਰਿਹਾ ਹੈ ਸਰਕਾਰੀ ਸਕੂਲਾਂ ਚ ਸਿੱਖਿਆ ਤੇ ਬਿਲਡਿੰਗ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦੀ ਹੈ ।
ਸਕੂਲ ਦੇ ਵਿਦਿਆਰਥੀ ਹਰ ਸਾਲ ਐਨਐਮਐਮਐਸ ਟੈਸਟ ਵਿੱਚ ਸਿਲੈਕਟ ਹੋ ਕੇ ਵਜੀਫ਼ਾ ਪ੍ਰਾਪਤ ਕਰਦੇ ਹਨ ਐੱਨਐੱਮਐੱਮਐੱਸ ਵਿੱਚ ਵਿਦਿਆਰਥੀਆਂ ਦੀ ਸਿਲੈਕਸ਼ਨ ਪੱਖੋਂ ਸਕੂਲ ਲਗਾਤਾਰ ਦੋ ਸਾਲਾਂ ਤੋਂ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰ ਰਿਹਾ ਹੈ ।
ਸਕੂਲ ਵਿੱਚ ਬੱਚੇ ਅੰਗਰੇਜ਼ੀ ਭਾਸ਼ਾ ਵਿੱਚ ਵੀ ਸਿੱਖਿਆ ਹਾਸਲ ਕਰ ਰਹੇ ਹਨ ਅੰਗਰੇਜ਼ੀ ਭਾਸ਼ਾ ਨੂੰ ਬੋਲ ਚਾਲ ਵਿੱਚ ਵਰਤਣਾ ਸਿਖਾਉਣ ਲਈ ਸਕੂਲ ਵਿੱਚ ਇੰਗਲਿਸ਼ ਬੂਸਟਰ ਕਲੱਬ ਬਣਾਇਆ ਗਿਆ ਹੈ ।
ਸਕੂਲ ਦੇ ਵਿਦਿਆਰਥੀ ਲਗਾਤਾਰ ਦੋ ਸਾਲਾਂ ਤੋਂ ਗਣਿਤ ਅਤੇ ਵਿਗਿਆਨ ਪ੍ਰਦਰਸ਼ਨੀ ਵਿੱਚ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਟੇਟ ਲੈਵਲ ਵਿਚ ਭਾਗ ਲੈ ਰਹੇ ਹਨ ਸਕੂਲ ਵਿੱਚ ਸਮਾਰਟ ਕਲਾਸ ਰੂਮ ਹਨ ਜਿਨ੍ਹਾਂ ਵਿਚ ਵਿਭਾਗ ਵੱਲੋਂ ਦਿੱਤੇ ਗਏ ਪ੍ਰੋਜੈਕਟਾਂ ਦੀ ਸਹਾਇਤਾ ਨਾਲ ਈ ਕੰਟੈਂਟ ਦੀ ਪੜ੍ਹਾਈ ਕਰਵਾਈ ਜਾਂਦੀ ਹੈ ਤਾਂ ਕਿ ਬੱਚੇ ਆਧੁਨਿਕ ਸਿੱਖਿਆ ਪ੍ਰਾਪਤ ਕਰਕੇ ਸਮੇਂ ਦੇ ਹਾਣੀ ਬਣ ਸਕਣ ।
ਦੀਪਕ ਸ਼ਰਮਾ ਜਿਲਾ ਮੀਡਿਆ ਕੋਰਡੀਨੇਟਰ ਨੇ ਦਸਿਆ ਕੀ ਸਕੂਲ ਵਿੱਚ ਐਜੂਕੇਸ਼ਨ ਪਾਰਕ ਹੈ ਜਿਸ ਵਿੱਚ ਸਾਇੰਸ ਸਮਾਜਿਕ ਅਤੇ ਗਣਿਤ ਨਾਲ ਸਬੰਧਿਤ ਵਰਕਿੰਗ ਮਾਡਲ ਲਗਾਏ ਗਏ ਹਨ ਸਕੂਲ ਵਿੱਚ ਇੰਟਰਐਕਟਿਵ ਸਾਇੰਸ ਲੈਬ ਅਤੇ ਗਣਿਤ ਲੈਬ ਹੈ ਸਕੂਲ ਵਿੱਚ ਲਾਇਬਰੇਰੀ ਹੈ ਜੋ ਕਿ ਕਿਤਾਬਾਂ ਨਾਲ ਪੂਰੀ ਤਰ੍ਹਾਂ ਲੈਸ ਹੈ ਜਿਸ ਦਾ ਵਿਦਿਆਰਥੀ ਉਪਯੋਗ ਕਰਦੇ ਹਨ ਸਕੂਲ ਵਿਚ ਪ੍ਰਾਈਵੇਟ ਸਕੂਲਾਂ ਤੋਂ ਬੱਚੇ ਦਾਖ਼ਲਾ ਲੈ ਰਹੇ ਹਨ ਸਕੂਲ ਨੂੰ ਇਸ ਮੁਕਾਮ ਤੇ ਪਹੁੰਚਾਉਣ ਵਿਚ ਪਿੰਡ ਦੇ ਸਰਪੰਚ ਜਥੇਦਾਰ ਸਰਦਾਰ ਮਲਕੀਤ ਸਿੰਘ ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਨਿਰਮਲ ਸਿੰਘ ਉਪ ਚੇਅਰਮੈਨ ਗੁਰਬੀਰ ਸਿੰਘ ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਸੁਖਦੇਵ ਸਿੰਘ ਬਲਵਿੰਦਰ ਸਿੰਘ ਸਮੂਹ ਕਮੇਟੀ ਮੈਂਬਰ ਅਤੇ ਸਮੂਹ ਪਿੰਡ ਨਿਵਾਸੀਆਂ ਦਾ ਹਮੇਸ਼ਾਂ ਸਹਿਯੋਗ ਮਿਲਦਾ ਹੈ ਸਕੂਲ ਦਾ ਸਟਾਫ ਵੀਨਾ ਸ਼ਰਮਾ ਗੁਰਵਿੰਦਰ ਕੌਰ ਤ੍ਰਿਪਤਾ ਸ਼ਰਮਾ ਮੀਨਾ ਕਾਂਸਲ ਰਾਜਬੀਰ ਕੌਰ ਰੁਚੀ ਜੈਨ ਨੇਹਾ ਗੁਪਤਾ ਅੰਜਨਾ ਰਾਣੀ ਰੁਪਿੰਦਰਜੀਤ ਕੌਰ ਅਸ਼ਵਨੀ ਸ਼ਰਮਾ ਸਾਰਿਕਾ ਸੁਚਿਤਾ ਅਮਨਦੀਪ ਕੌਰ ਪੂਰੀ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹਨ।