ਸਰਕਾਰੀ ਸੈਕੰਡਰੀ ਸਕੂਲ ਲੜਕੇ ਫਿਰੋਜ਼ਪੁਰ ਵਲੋਂ ਕ੍ਰਿਕਟ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸੰਪੰਨ
ਫਿਰੋਜ਼ਪੁਰ 5 ਜਨਵਰੀ (ਏ. ਸੀ. ਚਾਵਲਾ) ਹੈਨਰੀ ਫੈਓਲ ਕਮਰਸ ਕਲੱਬ ਸਰਕਾਰੀ ਸੈਕੰਡਰੀ ਲੜਕੇ ਫਿਰੋਜ਼ਪੁਰ ਵਲੋਂ ਸਕੂਲ ਦੇ ਗਰਾਊਂਡ ਵਿਚ ਵਿਦਿਆਰਥੀਆਂ ਦਾ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿਚ ਗਿਆਰਵੀਂ ਅਤੇ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਦੀਆਂ ਪੰਜ ਟੀਮਾਂ ਨੇ ਭਾਗ ਲਿਆ। ਇਹ ਟੂਰਨਾਮੈਂਟ ਕਲੱਬ ਦੇ ਪ੍ਰਧਾਨ ਲੈਕਚਰਾਰ ਜਗਦੀਪ ਪਾਲ ਸਿੰਘ ਅਤੇ ਜਨਰਲ ਸਕੱਤਰ ਲੈਕਚਰਾਰ ਸੋਨੀਆ ਗੁਪਤਾ ਦੀ ਕੋਸ਼ਿਸ਼ਾਂ ਸਦਕਾ ਪ੍ਰਿੰਸੀਪਲ ਗੁਰਚਰਨ ਸਿੰਘ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਇਹ ਖੇਡਾਂ ਕਰਵਾਉਣ ਦਾ ਉਦੇਸ਼ ਸਲਾਨਾ ਪ੍ਰੀਖਿਆ ਦੀ ਆਮਦ ਤੇ ਕੇਵਲ ਪੜ•ਾਈ ਹੀ ਕਰਨ ਬਾਕੀ ਸਾਰੇ ਕੰਮਾਂ ਨੂੰ ਪਿੱਛੇ ਛੱਡਣਾ ਹੈ। ਸਮਾਪਨ ਸਮਾਰੋਹ ਸਵੇਰ ਦੀ ਸਭਾ ਵਿਚ ਕੀਤਾ ਗਿਆ। ਜਿਸ ਵਿਚ ਕਲੱਬ ਚੇਅਰਮੈਨ ਕਮ ਪ੍ਰਿੰਸੀਪਲ ਗੁਰਚਰਨ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਉਨ•ਾਂ ਨੇ ਆਪਣੇ ਸ਼ਬਦਾਂ ਵਿਚ ਹੈਨਰੀ ਫੈਓਲ ਕਾਮਰਸ ਕਲੱਬ ਦੇ ਕਾਰਜਾਂ ਦੀ ਪ੍ਰਸੰਸਾ ਕੀਤੀ ਆਖਿਆ ਕਿ ਇਹ ਬਹੁਤ ਚੰਗਾ ਉਪਰਾਲਾ ਹੈ ਕਿਉਂਕਿ ਖੇਡਾਂ ਜੀਵਨ ਦਾ ਅਤੁੱਟ ਅੰਗ ਹਨ। ਖੇਡਾਂ ਖੇਡਣ ਨਾਲ ਵਿਦਿਆਰਥੀ ਦਾ ਸਰਵ ਪੱਖੀ ਵਿਕਾਸ ਹੁੰਦਾ ਹੈ, ਉਹ ਅਨੁਸ਼ਾਸਨ ਵਿਚ ਰਹਿੰਦਾ ਹੈ। ਖੇਡਾਂ ਹੀ ਚੰਗੀ ਸਿਹਤ ਦਾ ਖਜ਼ਾਨਾ ਹਨ। ਕਾਮਰਸ ਦੇ ਵਿਦਿਆਰਥੀ ਜ਼ਿਆਦਾ ਸਮਾਂ ਪੜ•ਾਈ ਵਿਚ ਲਗਾਉਂਦੇ ਹਨ ਇਸ ਨਾਲ ਸਰੀਰਕ ਕਸਰਤ ਵੀ ਹੁੰਦੀ ਹੈ। ਸਰੀਰ ਰਿਸ਼ਟ ਪੁਸ਼ਟ ਰਹਿੰਦਾ ਹੈ। ਫਾਈਨਲ ਮੁਕਾਬਲਾ ਬੇਲਯੂ ਹੈਨਰੀ ਫੈਓਲ ਕਾਮਰਸ ਕਲੱਬ ਅਤੇ ਰੈੱਡ ਹੈਨਰੀ ਫੈਓਲ ਕਮਰਸ ਕਲੱਬ ਵਿਚਾਲੇ ਹੋਇਆ। ਜਿਸ ਵਿਚ ਬਲਯੂ ਕਲੱਬ ਨੇ 5 ਵਿਕਟਾਂ ਨਾਲ ਜਿੱਤ ਹਾਸਲ ਕੀਤੀ। ਇਸ ਰੋਚਕ ਮੁਕਾਬਲੇ ਵਿਚ ਚੰਦਰ ਪ੍ਰਕਾਸ਼ ਨੇ ਇਕ ਓਵਰ ਵਿਚ 5 ਛੱਕੇ ਅਤੇ ਸਾਗਰ ਨੇ 6 ਵਿਕਟਾਂ ਲੈ ਕੇ ਮੈਚ ਦਾ ਰੁੱਖ ਬਦਲ ਦਿੱਤਾ। ਰੈੱਡ ਹੈਨਰੀ ਫੈਓਲ ਕਾਮਰਸ ਕਲੱਬ ਵਲੋਂ ਸਾਹਿਲ ਨੇ 38 ਦੌੜਾਂ ਵੀ ਕਿਸੇ ਕੰਮ ਨਾ ਆਈਆਂ। ਇਸ ਮੌਕੇ ਸਰਟੀਫਿਕੇਟ ਵੰਡ ਸਮਾਰੋਹ ਦੌਰਾਨ ਸੀਨੀਅਰ ਲੈਕਚਰਾਰ ਬਲਬੀਰ ਸਿੰਘ, ਮਨਜੀਤ ਸਿੰਘ ਅਤੇ ਸੁਖਦੀਪ ਕੌਰ, ਜਸਵੀਰ ਕੌਰ ਵੀ ਹਾਜ਼ਰ ਸਨ।