Ferozepur News

ਆਰ. ਐਸ. ਡੀ. ਕਾਲਜ ਵਿਚ ਹੋਈ ਲੜਾਈ

quarrel
ਫਿਰੋਜ਼ਪੁਰ 27 ਫਰਵਰੀ (ਏ.ਸੀ.ਚਾਵਲਾ) : ਫਿਰੋਜ਼ਪੁਰ ਦੇ ਆਰ. ਐਸ. ਡੀ. ਕਾਲਜ ਵਿਖੇ ਹੋਈ ਲੜਾਈ ਵਿਚ ਅਣਪਛਾਤੇ ਲੜਕਿਆਂ ਵਲੋਂ ਹਵਾਈ ਫਾਇਰ ਕਰਨ ਤੇ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ ਅਣਪਛਾਤੇ ਲੜਕਿਆਂ ਖਿਲਾਫ 336 ਆਈ. ਪੀ. ਸੀ. ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐਸ. ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ•ਾਂ ਦੀ ਪੁਲਸ ਪਾਰਟੀ ਬੀਤੀ ਸਵੇਰ ਜ਼ੀਰਾ ਗੇਟ ਫਿਰੋਜ਼ਪੁਰ ਸ਼ਹਿਰ ਵਿਖੇ ਗਸ਼ਤ ਕਰ ਰਹੀ ਸੀ ਤਾਂ ਇਸ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਨੇ ਇਤਲਾਹ ਦਿੱਤੀ ਕਿ ਕੁਝ ਲੜਕਿਆਂ ਦਾ ਆਰ. ਐਸ. ਡੀ. ਕਾਲਜ ਵਿਖੇ ਝਗੜਾ ਹੋਇਆ ਹੈ ਅਤੇ ਕਿਸੇ ਅਣਪਛਾਤੇ ਵਿਅਕਤੀ ਨੇ ਦੋ ਹਵਾਈ ਫਾਇਰ ਕੀਤੇ ਹਨ। ਜਿਸ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਫੈਲ ਗਿਆ ਹੈ। ਜਾਂਚਕਰਤਾ ਨੇ ਦੱਸਿਆ ਕਿ ਪੁਲਸ ਨੇ ਅਣਪਛਾਤੇ ਵਿਅਕਤੀ ਦੇ ਬਿਆਨਾਂ ਤੇ ਅਣਪਛਾਤੇ ਲੜਕਿਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Articles

Back to top button