ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਫਿਰੋਜ਼ਸ਼ਾਹ ਵਿੱਚ ਪੰਚਾਇਤ ਨੂੰ ਕੀਤਾ ਸਨਮਾਨਿਤ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਫਿਰੋਜ਼ਸ਼ਾਹ ਵਿੱਚ ਪੰਚਾਇਤ ਨੂੰ ਕੀਤਾ ਸਨਮਾਨਿਤ
ਫਿਰੋਜ਼ਸ਼ਾਹ, 23-10-2024: ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਮੁਖੀ ਸ੍ਰੀਮਤੀ ਪੂਜਾ ਚੱਢਾ ਦੀ ਅਗਵਾਈ ਵਿੱਚ ਅੱਜ ਮੈਗਾ ਪੀ ਟੀ ਐਮ ਤੇ ਪਿੰਡ ਫਿਰੋਜ਼ਸ਼ਾਹ ਦੀਆਂ ਦੋਨੋ ਪੰਚਾਇਤਾਂ ਨੂੰ ਸਨਮਾਨਿਤ ਕੀਤਾ ਗਿਆ।ਸਰਪੰਚ ਹਰਪ੍ਰੀਤ ਸਿੰਘ ਗਿੱਲ, ਹੈਪੀ ਅਤੇ ਸਰਪੰਚ ਸ੍ਰ ਦਲਵਿੰਦਰ ਸਿੰਘ ਬੱਬੂ ਆਪਣੇ ਪੰਚਾਂ ਸਮੇਤ ਹਾਜ਼ਰ ਹੋਏ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੰਚਾਇਤ ਫਿਰੋਜ਼ਸ਼ਾਹ ਅਤੇ ਪੰਚਾਇਤ ਚੱਕ ਗੁਰਦਿਆਲ ਸਿੰਘ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਮੰਚ ਸੰਚਾਲਨ ਸ੍ਰ ਰਾਜਦੀਪ ਸਿੰਘ ਸਾਈਆਂ ਵਾਲਾ ਵੱਲੋਂ ਕੀਤਾ ਗਿਆ। ਉਹਨਾਂ ਨੇ ਸਕੂਲ ਦੀ ਪ੍ਰਗਤੀ ਰਿਪੋਰਟ ਪੜੀ ਅਤੇ ਸਕੂਲ ਦੇ ਭਵਿੱਖ ਦੇ ਕਾਰਜਾਂ ਸੰਬੰਧੀ ਚਾਨਣਾ ਪਾਇਆ। ਇਸ ਮੌਕੇ ਉਹਨਾਂ ਵੱਲੋਂ ਪੰਚਾਇਤਾਂ ਅੱਗੇ ਮੰਗ ਰੱਖੀ ਗਈ ਕਿ ਸਕੂਲ ਵਿੱਚ ਵੱਡੇ ਹਾਲ, ਮਿਡ ਡੇ ਮੀਲ ਸ਼ੈਡ, ਆਰ ਓ ਅਤੇ ਬੋਰ ਕਰਵਾਉਣ ਦੀਆਂ ਮੰਗਾਂ ਹਨ। ਪਿੰਡ ਦੀਆਂ ਪੰਚਾਇਤਾਂ ਵੱਲੋਂ ਉਕਤ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿਵਾਇਆ ਗਿਆ।
ਇਸ ਮੌਕੇ ਸ੍ਰ ਰਾਜਿੰਦਰ ਸਿੰਘ ਰਾਜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਕੂਲ ਦੇ ਵਿਕਾਸ ਲਈ ਪੰਚਾਇਤਾਂ ਨੂੰ ਸਕੂਲ ਦਾ ਪੂਰਾ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਗਿੱਧਾ ਵੀ ਪੇਸ਼ ਕੀਤਾ ਗਿਆ। ਸਕੂਲ ਦੀ ਹੋਣਹਾਰ ਵਿਦਿਆਰਣ ਕੁਸਮਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹਾਜ਼ਰ ਸਨ।
ਸ੍ਰ ਰਜਿੰਦਰ ਸਿੰਘ ਰਾਜਾ ਅਤੇ ਸ੍ਰ ਦਲਵਿੰਦਰ ਸਿੰਘ ਬੱਬੂ ਸਰਪੰਚ ਵੱਲੋਂ ਸਕੂਲ ਦੇ ਵਿਕਾਸ ਕਾਰਜਾਂ ਲਈ 21000 ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਮੈਂਬਰਾਂ ਵਿੱਚੋਂ ਅਨਮੋਲ ਸਿੰਘ ਟੋਨਾ, ਗੁਰਪ੍ਰੀਤ ਸਿੰਘ, ਰਾਜਵੀਰ ਸਿੰਘ, ਗੁਰਮੇਲ ਸਿੰਘ, ਬੇਅੰਤ ਸਿੰਘ, ਨਸੀਬ ਕੌਰ, ਮੀਨਾ ਰਾਣੀ, ਰਣਜੀਤ ਸਿੰਘ ਫੌਜੀ, ਰਾਜਵੀਰ ਕੌਰ, ਕਰਮਜੀਤ ਸਿੰਘ, ਤਰਸੇਮ ਸਿੰਘ, ਜਗਮੀਤ ਸਿੰਘ, ਦਪਿੰਦਰ ਸਿੰਘ, ਕਾਕਾ ਸਿੰਘ, ਗੁਰਦੇਵ ਸਿੰਘ, ਜਗਤਾਰ ਸਿੰਘ ਆਦਿ ਪੰਚ ਸਾਹਿਬਾਨ ਨੂੰ ਸਨਮਾਨਿਤ ਕੀਤਾ ਗਿਆ।
ਸਕੂਲ ਪ੍ਰਿੰਸੀਪਲ ਗੁਰਬੀਰ ਸਿੰਘ,ਰੇਸ਼ਮ ਸਿੰਘ, ਬਲਜੀਤ ਸਿੰਘ,ਪੂਜਾ ਚੱਢਾ, ਸੁਖਵਿੰਦਰ ਕੌਰ, ਕਿਰਨਦੀਪ ਕੌਰ, ਜੋਤੀ ਕਟਾਰੀਆ,ਉਮਾ ਰਾਣੀ,ਕੋਮਲ,ਜੋਤੀ ਸ਼ਰਮਾ,ਮਨਦੀਪ ਕੌਰ,ਸਰਬਰੂਪ ਕੌਰ , ਮਨਪ੍ਰੀਤ ਕੌਰ,ਰਚਨਾ ,ਰੇਖਾ,ਨੀਲਮ ਕੁਮਾਰੀ, ਮਨਜੀਤ ਕੌਰ, ਨੇਹਾ,ਗੁਰਮੇਲ ਸਿੰਘ, ਸਤਨਾਮ ਸਿੰਘ,ਰੁਪਿੰਦਰ ਸਿੰਘ ਪੀ ਟੀ, ਕਸ਼ਿਸ਼,ਟੋਨੀ ਕੱਕੜ, ਵਿਸ਼ੂ ਕਟਾਰੀਆ, ਸਹਿਬਾਜ਼ ਸਿੰਘ, ਟਿੱਕਾ ਸਿੰਘ,ਪਰਮਿੰਦਰ ਸਿੰਘ ਆਦਿ ਸਮੂਹ ਸਟਾਫ ਹਾਜ਼ਿਰ ਸਨ ।