Ferozepur News

ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ 18 ਫਰਵਰੀ ਦੀ ਪਟਿਆਲਾ ਰੋਸ ਰੈਲੀ ਦੀਆਂ ਤਿਆਰੀਆਂ ਜੋਰਾਂ ਤੇ

ਫਿਰੋਜ਼ਪੁਰ 7 ਫਰਵਰੀ (     )  ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਜ਼ਿਲ੍ਹਾ ਫਿਰੋਜ਼ਪੁਰ ਦੀ ਇੱਕ ਹੰਗਾਮੀ ਮੀਟਿੰਗ ਸੁਖਜਿੰਦਰ ਸਿੰਘ ਖਾਨਪੁਰੀਆ,ਪਰਮਜੀਤ ਸਿੰਘ ਪੰਮਾ,ਸਰਬਜੀਤ ਸਿੰਘ ਭਾਵੜਾਦੀ ਅਗਵਾਈ ਹੇਠ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਹੋਈ।ਇਸ ਮੀਟਿੰਗ ਬਾਰੇ ਮੰਚ ਦੇ ਆਗੂਆਂ ਨੇ ਦੱਸਿਆ ਕਿ ਸਰਕਾਰੀ ਸਕੂਲ ਸਿੱਖਿਆ ਬਚਾਓ ਪੰਜਾਬ ਵੱਲੋਂ 18 ਫਰਵਰੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿਖੇ ਅਧਿਆਪਕਾਂ ਦੀਆਂ ਹੱਕੀ ਮੰਗਾਂ ਸੰਬੰਧੀ ਰੋਸ ਰੈਲੀ ਰੱਖੀ ਗਈ ਹੈ, ਦੇ ਸੰਬੰਧ ਵਿੱਚ ਅਧਿਆਪਕ ਸਾਥੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਵੱਡੀ ਗਿਣਤੀ ਵਿੱਚ ਰੈਲੀ ਵਿੱਚ ਸ਼ਮੂਲੀਅਤ ਕਰਨ ਦੀ ਰੂਪ-ਰੇਖਾ ਤਿਆਰ ਕੀਤੀ ਗਈ ਹੈ।ਇਸ ਮੌਕੇ ਅਧਿਆਪਕ ਆਗੂਆਂ ਨੇ ਕਿਹਾ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਨੂੰ ਨਿੱਤ ਨਵੇਂ ਨਾਦਰਸ਼ਾਹੀ ਫੁਰਮਾਨ ਜਾਰੀ ਕਰਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਪ੍ਰਾਇਮਰੀ ਸਕੂਲਾਂ ਵਿੱਚ ਜੋ ਅਧਿਆਪਕ ਨੂੰ ਪੜਾਉਦਿਆਂ 17 ਸਾਲਾਂ ਤੋਂ ਵੀ ਜਿਆਦਾ ਤੱਕ ਦਾ ਸਮਾਂ ਹੋ ਗਿਆ ਹੈ ਉਹਨਾਂ ਅਧਿਆਪਕਾਂ ਉੱਪਰ ਨਜਾਇਜ ਬ੍ਰਿਜ ਕੋਰਸ ਥੋਪਿਆ ਜਾ ਰਿਹਾ ਹੈ। ਉਹਨਾਂ ਆਪਣੀਆਂ ਮੰਗਾਂ ਬਾਰੇ ਗੱਲ ਕਰਦਿਆਂ ਕਿਹਾ ਕਿਹਾ ਕਿ ਸਰਕਾਰੀ ਸਕੂਲਾਂ ਵਿੱਚੋਂ ਅਸਾਮੀਆਂ ਚੁੱਕਣਾ ਬੰਦ ਕਰਨਾ,ਮਿਡਲ ਸਕੂਲਾਂ ਵਿੱਚੋਂ ਅਧਿਆਪਕਾਂ ਦੀਆਂ ਪੋਸਟਾਂ ਸ਼ਿਫਟ ਕਰਨਾ ਦਾ ਫੈਸਲਾ ਵਾਪਸ ਲੈਣਾ ,ਅਧਿਆਪਕ ਤੋਂ ਗੈਰ ਵਿੱਦਿਅਕ ਕੰਮ ਲੈਣਾ ਬੰਦ ਕਰਨਾ,ਅਧਿਆਪਕਾਂ ਦੀ ਡੀ.ਏ.ਦੇ ਬਕਾਏ ਜਲਦ ਜਾਰੀ ਕਰਨਾ,ਤਨਖਾਹ ਕਮਿਸ਼ਨ ਦੀ ਰਿਪੋਟਰ ਜਾਰੀ ਕਰਨਾ,ਪ੍ਰੀਖਿਆ ਕੇਂਦਰ ਸਰਕਾਰੀ ਸਕੂਲਾਂ ਦੀ ਬਜਾਏ ਨਿੱਜੀ ਸਕੂਲ ਨਾ ਬਣਾਏ ਜਾਣ ਅਤੇ ਬਤੌਰ ਬੀ.ਐੱਲ.ਓ ਕੰਮ ਕਰ ਰਹੇ ਅਧਿਆਪਕ ਸਾਥੀ ਡਾਟਾ ਆਨਲਾਈਨ ਦਾ ਕੰਮ ਨਾ ਕਰਵਾਇਆ ਜਾਵੇ,ਆਦਿ ਮੰਗਾਂ ਹਨ।ਆਗੂਆਂ ਨੇ ਦੱਸਿਆਂ ਇਹਨਾਂ ਮੰਗਾਂ ਸੰਬੰਧੀ ਪਟਿਆਲਾ ਵਿਖੇ 18 ਫਰਵਰੀ ਨੂੰ ਜੋ ਰੈਲੀ ਰੱਖੀ ਗਈ ਹੈ ਉਸ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਤੋਂ ਵੱਡੀ ਗਿਣਤੀ ਵਿੱਚ ਅਧਿਆਪਕ ਸ਼ਮੂਲੀਅਤ ਕਰਨਗੇ ਅਤੇ ਰੈਲੀ ਤੇ ਜਾਣ ਲਈ ਆਗੂਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।ਅੰਤ ਆਗੂਆਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਨੂੰ ਚੇਤਾਨਵੀ ਦਿੱਤੀ ਕਿ ਜੇਕਰ 18 ਫਰਵਰੀ ਦੀ ਰੈਲੀ ਤੇ ਵੀ ਅਧਿਆਪਕਾਂ ਦੀਆਂ ਹੱਕੀ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ,ਜਿਸਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਹੋਵੇਗੀ।ਇਸ ਮੌਕੇ ਤੇ ਸੁਖਵਿੰਦਰ ਸਿੰਘ ਭੁੱਲਰ,ਵਿਨੋਦ ਕੁਮਾਰ ਗੁਪਤਾ,ਤਲਵਿੰਦਰ ਸਿੰਘ,ਮਿਹਰਦੀਪ ਸਿੰਘ, ਮਹਿੰਦਰ ਸਿੰਘ ਸ਼ੈਲੀ,ਗਗਨਦੀਪ ਸਿੰਘ ਹਾਂਡਾ,ਗੁਰਬਚਨ ਸਿੰਘ ਭੁੱਲਰ,ਹਰਮਨਪ੍ਰੀਤ ਸਿੰਘ,ਹਰਜੀਤ ਸਿੰਘ ਸਿੱਧੂ,ਕਪਿਲ ਦੇਵ,ਜਸਵੰਤ ਸੇਖੜਾ,ਇੰਦਰਪਾਲ ਸਿੰਘ,ਸੁਭਾਸ਼ ਕੁਮਾਰ,ਗੁਰਪ੍ਰੀਤ ਸਿੰਘ,ਸੁਰਿੰਦਰਪਾਲ ਸਿੰਘ ਮਮਦੋਟ,ਕਮਲਜੀਤ ਸਿੰਘ,ਪਰਮਜੀਤ ਸਿੰਘ ਮਮਦੋਟ,ਬੂਟਾ ਸਿੰਘ,ਰਾਮ ਕੁਮਾਰ,ਬੂਟਾ ਸਿੰਘ,ਸੁਖਵਿੰਦਰ ਸਿੰਘ,ਗੁਰਿੰਦਰ ਸਿੰਘ,ਸੁਖਦੇਵ ਸਿੰਘ,ਗੁਰਪ੍ਰੀਤ ਸਿੰਘ ਭਾਵੜਾ,ਗਨੇਸ਼ ਕੁਮਾਰ,ਇੰਦਰਜੀਤ ਸਿੰਘ,ਸਿਮਰਜੀਤ ਸਿੰਘ,ਕਿਰਪਾਲ ਸਿੰਘ,ਜਗਜੀਤ ਸਿੰਘ ਆਦਿ ਹਾਜਰ ਸਨ।

Related Articles

Back to top button