Ferozepur News

ਸਰਕਾਰੀ ਸਕੂਲਾਂ ਤੇ ਆਂਗਣਵਾੜੀ ਸੈਂਟਰਾਂ ਦੇ ਬੱਚਿਆ ਦੇ ਅਧਾਰ ਕਾਰਡ ਬਣਵਾਉਣ ਦੀਆਂ ਹਦਾਇਤਾਂ ਜਾਰੀ 

Aadhaar Card Logo
ਫਿਰੋਜ਼ਪੁਰ 20 ਫਰਵਰੀ (Madan Lal Tiwari ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮੂਹ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਦੇ ਬੱਚਿਆ ਦੇ ਅਧਾਰ ਕਾਰਡ ਕਲੱਸਟਰ ਵਾਈਜ ਬਣਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ.ਪ੍ਰਗਟ ਸਿੰਘ ਬਰਾੜ ਉਪ ਜਿਲ੍ਹਾ ਸਿੱਖਿਆ ਅਫਸਰ (ਐ:ਸਿ) ਫਿਰੋਜ਼ਪੁਰ ਨੇ ਦੱਸਿਆ ਕਿ ਸਮੂਹ ਸਕੂਲ ਮੁੱਖੀ ਅਤੇ ਬੱਚਿਆਂ ਦੇ ਮਾਪੇ ਸਕੂਲਾਂ ਵਿਚ ਪੜ ਰਹੇ ਬੱਚਿਆ ਦੇ ਅਧਾਰ ਕਾਰਡ ਲਾਜ਼ਮੀ ਬਣਵਾਉਣ ਤਾਂ ਜੋ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਬੱਚਿਆ ਨੂੰ ਮਿਲਣ ਵਾਲੀ ਸਹਾਇਤਾ ਰਾਸ਼ੀ ( ਸਕੂਲ ਵਜ਼ੀਫਾ) ਦਾ ਲਾਭ ਲਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਕੂਲ ਮੁੱਖੀਆਂ ਨੂੰ ਅਧਾਰ ਕਾਰਡ ਬਣਾਉਣ ਦੀਆ ਮਿਤੀਆ ਵਿਭਾਗ ਵੱਲੋਂ ਜਲਦੀ ਹੀ ਸੂਚਿਤ ਕਰ ਦਿੱਤੀਆਂ ਜਾਣਗੀਆਂ।

 

Related Articles

Back to top button