ਸਰਕਾਰੀ ਪ੍ਰਾਇਮਰੀ ਸਕੂਲ ਆਲਮਸ਼ਾਹ ਵਿਖੇ ਮਨਾਇਆ ਦੋਸਤੀ ਹਫਤਾ
ਫਾਜ਼ਿਲਕਾ 20 ਨਵੰਬਰ ( ) ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਪੰਜਾਬ ਦੇ ਸਾਰੇ ਸਕੂਲਾ ਵਿੱਖੇ ਬੱਚਿਆਂ ਨੂੰ ਉਨ•ਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਅਤੇ ਉਹਨਾਂ ਦੇ ਬਾਲ ਮੰਨ ਨੂੰ ਉਤਸ਼ਾਹਿਤ ਕਰਨ ਲਈ ਚਿਲਡਰਨ ਦੋਸਤੀ ਹਫਤੇ ਮਨਾਏ ਜਾ ਰਹੇ ਹਨ। ਇਸੇ ਲੜੀ ਦੇ ਤਹਿਤ ਅੱਜ ਜ਼ਿਲਾ• ਫਾਜ਼ਿਲਕਾ ਦੇ ਬਲਾਕ –2 'ਚ ਪੈਂਦੇ ਸਰਕਾਰੀ ਪ੍ਰਾਈਮਰੀ ਸਕੂਲ ਆਲਮਸ਼ਾਹ ਵਿਖੇ ਵੀ ਚਿਲਡਰਨ ਦੋਸਤੀ ਹਫਤਾ ਮਨਾਇਆ ਗਿਆ।
ਇਸ ਮੌਕੇ ਜ਼ਿਲ•ਾ ਬਾਲ ਸੁਰੱਖਿਆ ਅਫਸਰ ਰੀਤੂ ਬਾਲਾ, ਜ਼ਿਲ•ਾ ਬਾਲ ਸੁਰੱਖਿਆ ਕਾਉਂਸਲਰ ਭੁਪਿੰਦਰ ਦੀਪ ਸਿੰਘ, ਲੀਗਲ ਕਮ ਪ੍ਰੋਟੇਕਸ਼ਨ ਅਧਿਕਾਰੀ ਅਜੈ ਸਰਮਾਂ ਨੇ ਉਚੇਚੇ ਤੋਰ ਤੇ ਸ਼ਿਰਕਤ ਕੀਤਾ। ਇਸ ਮੋਕੇ ਸਿਖਿਆ ਸਾਸ਼ਤਰੀ ਅਤੇ ਉਘੇ ਸਮਾਜਸੇਵੀ ਵਿਜੈ ਕੁਮਾਰ ਮੋਂਗਾ ਅਤੇ ਉਨ•ਾਂ ਦੇ ਪਰਿਵਾਰ ਨੇ ਵਿਦਿਆਰਥੀਂਆ ਨੂੰ ਕਾਪੀਆ ਅਤੇ ਰਿਫਰੇਸ਼ਮੇਂਟ ਭੇਟ ਕੀਤਾ। ਇਸ ਮੌਕੇ ਜ਼ਿਲ•ਾ ਬਾਲ ਸੁਰੱਖਿਆ ਅਫਸਰ ਮੈਡਮ ਰੀਤੂ ਬਾਲਾ ਨੇ ਬੱਚਿਆਂ ਨੂੰ ਸੰਬੋਧਿਤ ਕਰਦੇ ਹੋਏ ਨਸ਼ਿਆਂ ਤੋਂ ਦੂਰ ਰਹਿਣ, ਮਾਪੇ ਅਤੇ ਅਧਿਆਪਕਾ ਦਾ ਸਨਮਾਨ ਕਰਣ ਲਈ ਪ੍ਰੇਰਿਤ ਕੀਤਾ। ਇਸ ਮੋਕੇ ਐਸ.ਸੀ.ਆਰ.ਟੀ. ਮੋਹਾਲੀ ਤੋ ਸੇਵਾਮੁਕਤ ਹੋਏ ਵਿਜੈ ਕੁਮਾਰ ਮੋਂਗਾ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਂਆ ਨੂੰ ਪੜਾਈ ਦੇ ਨਾਲ ਨਾਲ ਸਵੱਛਤਾ ਦਾ ਵੀ ਪੁਰਾ ਖਿਆਲ ਰੱਖਨ ਲਈ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਅਤੇ ਹਰਾ ਭਰਾ ਰੱਖਣ ਲਈ ਪ੍ਰੋਰਿਤ ਕੀਤਾ। ਸਕੂਲ ਵਿਖੇ ਆਏ ਸਾਰੇ ਮਹਿਮਾਨਾਂ ਨੇ ਬੱਚਿਆ ਦੇ ਮਾਨਸਿਕ ਪੱਧਰ, ਸਾਫ ਸਫਾਈ ਅਤੇ ਅਨੁਸ਼ਾਸਨ ਨੂੰ ਵੇਖ ਕੇ ਸਕੂਲ ਦੇ ਅਧਿਆਪਕਾ ਦੀ ਭਰਪੁਰ ਸ਼ਲਾਂਘਾ ਕੀਤੀ।
ਇਸ ਮੋਕੇ ਸਕੂਲ ਦੀ ਇੰਚਾਰਚ ਮੈਡਮ ਸੁਮਿੱਤਰ ਕੋਰ, ਅਧਿਆਪਕਾ ਮੈਡਮ ਸ਼ੀਮਾ ਭਠੇਜਾ, ਹਰੀਸ਼ ਕੁਮਾਰ ਅਤੇ ਮਨਦੀਪ ਕੁਮਾਰ ਆਦੀ ਵੱਲੋ ਸਾਰੇ ਮਹਿਮਾਨਾਂ ਦਾ ਸਕੂਲ ਵਿਖੇ ਆਉਣ ਲਈ ਧਨਵਾਦ ਕੀਤਾ ਗਿਆ।