ਸਰਕਾਰੀ ਕੰਨਿਆ ਸਕੂਲ ਵਿਖੇ ਕਰਵਾਇਆ ਗਿਆ ਜ਼ਿਲ੍ਹਾ ਪੱਧਰੀ 'ਯੁਵਕ ਮੇਲਾ' 2017
-'ਦੁੱਧਾਂ ਨਾਲ ਪੁੱਤ ਪਾਲ ਕੇ, ਅੱਜ ਪਾਣੀ ਨੂੰ ਤਰਸਦੀਆਂ ਮਾਵਾਂ' ਤੇ ਖੇਡਿਆ ਗਿਆ ਨਾਟਕ
-ਪ੍ਰੋਗਰਾਮ 'ਚ ਜ਼ਿਲ੍ਹੇ ਦੇ ਕਈ ਸਕੂਲਾਂ ਦੇ ਵਿਦਿਆਰੀਆਂ ਨੇ ਲਿਆ ਮੇਲੇ 'ਚ ਹਿੱਸਾ
-ਨਾਟਕ, ਕਵਿਤਾ, ਭਾਸ਼ਣ, ਗੀਤ, ਪੇਟਿੰਗ, ਚਿਤਰਕਾਰੀ ਤੇ ਕਲੇਅ ਦੇ ਮੁਕਾਬਲੇ ਕਰਵਾਏ: ਪ੍ਰਿਤਪਾਲ ਕੌਰ
————–
ਫਿਰੋਜ਼ਪੁਰ 23 ਮਈ () : ਕੈਰੀਅਰ ਗਾਈਡੈਂਸ ਪ੍ਰੋਗਰਾਮ ਅਧੀਨ ਜ਼ਿਲ੍ਹਾ ਪੱਧਰੀ ਯੁਵਕ ਮੇਲਾ 2017 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਫਿਰੋਜ਼ਪੁਰ ਵਿਖੇ ਕਰਵਾਇਆ ਗਿਆ। ਇਸ ਮੇਲੇ ਦੀ ਅਗੁਵਾਈ ਜ਼ਿਲ੍ਹਾ ਗਾਈਡੈਂਸ ਕੌਂਸਲਰ ਸੰਦੀਪ ਕੁਮਾਰ ਕੰਬੋਜ਼ ਅਤੇ ਜ਼ਿਲ੍ਹਾ ਵੋਕੇਸ਼ਨਲ ਕੁਆਰਡੀਨੇਟਰ ਲਖਵਿੰਦਰ ਸਿੰਘ ਨੇ ਸਾਂਝੇ ਤੌਰ ਤੇ ਕੀਤੀ। ਇਸ ਮੌਕੇ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਜ਼ਿਲ੍ਹਾ ਸਿੱਖਿਆ ਅਫਸਰ ਫਿਰੋਜ਼ਪੁਰ ਸੁਰੇਸ਼ ਅਰੋੜਾ ਹਾਜ਼ਰ ਹੋਏ। ਇਸ ਮੌਕੇ ਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਸਕੂਲ ਗਾਈਡੈਂਸ ਕੌਂਸਲਰ ਪ੍ਰਿਤਪਾਲ ਕੌਰ ਸਿੱਧੂ ਨੇ ਦੱਸਿਆ ਕਿ ਇਸ ਜ਼ਿਲ੍ਹਾ ਪੱਧਰੀ ਯੁਵਕ ਮੇਲਾ 2017 ਵਿਚ ਜ਼ਿਲ੍ਹੇ ਭਰ ਤੋਂ ਕਈ ਸਕੂਲਾਂ ਦੇ ਵਿਦਿਆਰੀਆਂ ਨੇ ਹਿੱਸਾ ਲਿਆ। ਇਸ ਮੌਕੇ ਤੇ 'ਜ਼ਿਲ੍ਹਾ ਪੱਧਰੀ ਯੁਵਕ ਮੇਲੇ' ਵਿਚ ਨਾਟਕ, ਗਾਇਨ, ਭਾਸ਼ਣ, ਕਵਿਤਾ, ਪੇਂਟਿੰਗ, ਕਲੇਅ ਮਾਰਡਿੰਗ ਅਤੇ ਚਿੱਤਰਕਾਰੀ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਤੇ ਵਿਦਿਆਰਥੀਆਂ ਵਲੋਂ ''ਦੁੱਧਾਂ ਨਾਲ ਪੁੱਤ ਪਾਲ ਕੇ, ਅੱਜ ਪਾਣੀ ਨੂੰ ਤਰਸਦੀਆਂ ਮਾਵਾਂ' ਤੇ ਨਾਟਕ ਖੇਡਿਆ ਗਿਆ। ਉਸ ਤੋਂ ਮਗਰੋਂ ਸਰਕਾਰੀ ਕੰਨਿਆ ਸਕੂਲ ਵਿਖੇ ਹੀ ਗਾਇਨ, ਭਾਸ਼ਣ 'ਤੇ ਕਵਿਤਾ ਮੁਕਾਬਲੇ ਕਰਵਾਏ ਗਏ। ਦੂਜੇ ਪਾਸੇ ਪੇਂਟਿੰਗ, ਕਲੇਅ ਮਾਰਡਿੰਗ ਅਤੇ ਚਿੱਤਰਕਾਰੀ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫਿਰੋਜ਼ਪੁਰ ਵਿਖੇ ਕਰਵਾਏ ਗਏ। ਇਨ੍ਹਾਂ ਸੱਤ ਕੈਟਾਗਿਰੀਆਂ ਦੇ ਅਲੱਗ-ਅਲੱਗ ਜੇਤੂਆਂ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਸੁਰੇਸ਼ ਅਰੋੜਾ ਵਲੋਂ ਪਹਿਲੇ ਦੂਜੇ ਅਤੇ ਤੀਜੇ ਸਥਾਨ 'ਤੇ ਕਾਮਯਾਬ ਹੋਣ ਲਈ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਪੱਧਰੀ ਯੁਵਕ ਮੇਲੇ ਦੌਰਾਨ ਜ਼ਿਲ੍ਹਾ ਸਿੱਖਿਆ ਅਫਸਰ ਫਿਰੋਜ਼ਪੁਰ ਸੁਰੇਸ਼ ਅਰੋੜਾ ਨੇ ਯੁਵਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਆਪਣੀ ਪੜ੍ਹਾਈ ਦੇ ਨਾਲ-ਨਾਲ ਆਪਣੇ ਵਿਰਸੇ, ਸਭਿਆਚਾਰ ਅਤੇ ਸੰਸਕ੍ਰਿਤਕ ਕਦਰਾਂ- ਕੀਮਤਾਂ ਨੂੰ ਵੀ ਗ੍ਰਹਿਣ ਕਰਨਾ ਚਾਹੀਦਾ ਹੈ। ਵਿਦਿਆਰਥੀ ਜੀਵਨ ਵਿਚ ਇਸ ਤਰ੍ਹਾਂ ਦੇ ਯੁਵਕ ਮੇਲੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਅਤੇ ਲੋਕ ਕਲਾਵਾਂ ਨਾਲ ਜੋੜਨ ਦਾ ਇਹ ਵਡਮੁੱਲਾ ਮੌਕਾ ਹੈ। ਇਸ ਮੌਕੇ ਤੇ ਆਪਣੇ ਸੰਬੋਧਨ ਦੌਰਾਨ ਸੰਦੀਪ ਕੰਬੋਜ਼ ਅਤੇ ਲਖਵਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਵਿਚ ਬੱਚਿਆਂ ਅੰਦਰ ਛੁਪੀਆਂ ਕਲਾਤਮਿਕ ਪ੍ਰਤਿਭਾਵਾਂ ਉਭਰ ਕੇ ਸਾਹਮਣੇ ਆਉਣਗੀਆਂ ਅਤੇ ਵਿਦਿਆਰਥੀਆਂ ਵਿਚ ਵਿਸਵਾਸ਼ ਭਰਿਆ ਜਾ ਸਕੇਗਾ। ਇਸ ਪ੍ਰੋਗਰਾਮ ਵਿਚ ਜੱਜਾਂ ਦੀ ਭੂਮਿਕਾ ਜਗਦੀਪ ਸਿੰਘ, ਸੁਖਜਿੰਦਰ ਸਿੰਘ, ਪਰਮਜੀਤ ਕੌਰ, ਸੁਰਿੰਦਰ ਕੁਮਾਰ, ਜਤਿੰਦਰ ਸਿੰਘ, ਮਲਕੀਤ ਸਿੰਘ, ਹਰਮਿੰਦਰ ਕੌਰ, ਬਲਜੀਤ ਕੌਰ 'ਤੇ ਜਗਤਾਰ ਸਿੰਘ ਨੇ ਨਿਭਾਈ। ਇਸ ਮੌਕੇ ਜ਼ਿਲ੍ਹਾ ਦੇ ਦਸ ਸੀ ਜੀ ਆਰ ਪੀ ਤੋਂ ਇਲਾਵਾ ਰਾਜਪਾਲ ਕੌਰ, ਬਲਜਿੰਦਰ ਕੌਰ, ਗੀਤੂ ਬਾਬਾ, ਅਮਨਪ੍ਰੀਤ ਤਲਵਾੜ, ਪਾਇਲ ਗੁਪਤਾ, ਕੁਲਜੀਤ ਕੌਰ, ਕਰਣਜੀਤ ਕੌਰ, ਨਵੀਨ ਕੁਮਾਰ ਸੀਜੀਆਰਸੀ ਤੋਂ ਇਲਾਵਾ ਹੋਰ ਟੀਚਰ ਹਾਜ਼ਰ ਸਨ।