ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ, ਫਿਰੋਜ਼ਪੁਰ ਵਿਖੇ ਦਾਖਲਾ ਲੈਣ ਲਈ ਆਖਰੀ ਮੌਕਾ, ਉਮੀਦਵਾਰ 30 ਸਤੰਬਰ ਤੱਕ ਦਾਖਲਾ ਲੈ ਸਕਦੇ ਹਨ
ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ, ਫਿਰੋਜ਼ਪੁਰ ਵਿਖੇ ਦਾਖਲਾ ਲੈਣ ਲਈ ਆਖਰੀ ਮੌਕਾ, ਉਮੀਦਵਾਰ 30 ਸਤੰਬਰ ਤੱਕ ਦਾਖਲਾ ਲੈ ਸਕਦੇ ਹਨ
ਫਿਰੋਜ਼ਪੁਰ 29 ਸਤੰਬਰ ( ) ਪੰਜਾਬ ਰਾਜ ਦੀਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾ ਵਿੱਚ ਕਰਾਫਟਸਮੈਨ ਸਕੀਮ ਤਹਿਤ ਵੱਖ ਵੱਖ ਟਰੇਡਾਂ ਵਿੱਚ ਦਾਖਲੇ ਲਈ ਸਰਕਾਰੀ ਆਈਟੀਆਈਜ ਖੁੱਲ ਚੁੱਕੀਆਂ ਹਨ ਅਤੇ ਜਿਹੜੇ ਉਮੀਦਵਾਰ ਅਜੇ ਤੱਕ ਦਾਖਲੇ ਲਈ ਅਪਲਾਈ ਨਹੀ ਕਰ ਸਕੇ ਉਨ੍ਹਾਂ ਨੂੰ ਦਾਖਲੇ ਲਈ ਆਖਰੀ ਮੌਕਾ ਦਿੱਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ, ਫਿਰੋਜ਼ਪੁਰ (ਆਈਟੀਆਈ) ਦੇ ਪ੍ਰਿੰਸੀਪਲ ਰਾਜਿੰਦਰ ਸਿੰਘ ਨੇ ਦੱਸਿਆ ਕਿ ਜਿਹੜੇ ਉਮੀਦਵਾਰ ਆਈਟੀਆਈ ਵਿੱਚ ਦਾਖਲਾ ਲੈਣਾ ਚਾਹੁੰਦੇ ਹਨ ਪਰ ਹਾਲੇ ਤੱਕ ਦਾਖਲਾ ਨਹੀਂ ਲੈ ਸਕੇ ਜਾਂ ਜਿਨ੍ਹਾਂ ਉਮੀਦਵਾਰਾਂ ਨੂੰ ਕੋਈ ਵੀ ਸੀਟ ਨਹੀਂ ਮਿਲੀ, ਉਹ ਉਮੀਦਵਾਰ 30 ਸਤੰਬਰ 2020 ਤੱਕ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਫਿਰੋਜ਼ਪਰ ਵਿਖੇ ਸਿੱਧੇ ਤੌਰ ਤੇ ਪਹੁੰਚ ਕੇ ਦਾਖਲਾ ਲੈ ਸਕਦੇ ਹਨ।ਉਨ੍ਹਾਂ ਕਿਹਾ ਕਿ ਉਮੀਦਵਾਰਾਂ ਨੂੰ ਅਗਸਤ ਸੈਸ਼ਨ 2020 ਵਿੱਚ ਦਾਖਲਾ ਲੈਣ ਲਈ ਇਹ ਆਖਰੀ ਮੌਕਾ ਦਿੱਤਾ ਜਾ ਰਿਹਾ ਹੈ ਇਸ ਲਈ ਚਾਹਵਾਨ ਉਮੀਦਵਾਰ 30 ਸਤੰਬਰ ਨੂੰ ਸਿੱਧੇ ਤੌਰ ਤੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਫਿਰੋਜ਼ਪਰ ਵਿਖੇ ਪਹੁੰਚ ਕਰ ਕੇ ਦਾਖਲਾ ਲੈ ਸਕਦੇ ਹਨ। ਇਸ ਸਬੰਧੀ ਕੋਈ ਜਾਣਕਾਰੀ ਲਈ ਟੈਲੀਫੋਨ ਨੰ: 01632-224304 ਤੇ ਸੰਪਰਕ ਕੀਤਾ ਜਾ ਸਕਦਾ ਹੈ।