ਸਰਕਾਰੀ ਆਈ.ਟੀ.ਆਈ. ( ਇਸਤਰੀਆਂ ) ਫਿਰੋਜ਼ਪੁਰ ਨੇ ਵੱਖ-ਵੱਖ ਜ਼ੋਨ ਪੱਧਰੀ ਖੇਡ ਮੁਕਾਬਲਿਆਂ ਵਿੱਚੋਂ ਜਿੱਤੀ ਓਵਰ-ਆਲ ਟਰਾਫੀ
ਸਰਕਾਰੀ ਆਈ.ਟੀ.ਆਈ. ( ਇਸਤਰੀਆਂ ) ਫਿਰੋਜ਼ਪੁਰ ਨੇ ਵੱਖ-ਵੱਖ ਜ਼ੋਨ ਪੱਧਰੀ ਖੇਡ ਮੁਕਾਬਲਿਆਂ ਵਿੱਚੋਂ ਜਿੱਤੀ ਓਵਰ-ਆਲ ਟਰਾਫੀ
ਫਿਰੋਜ਼ਪੁਰ 9 ਮਈ, ਜੋਨ ਪੱਧਰੀ ਖੇਡ ਮੁਕਾਬਲਿਆਂ ‘ ਚ ਓਵਰ – ਆਲ ਟਰਾਫੀ ਜਿੱਤ ਕੇ ਵਾਪਿਸ ਪਰਤੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ( ਇਸਤਰੀਆਂ ) ਫਿਰੋਜ਼ਪੁਰ ਦਾ ਪ੍ਰਿੰਸੀਪਲ ਸੰਜੀਵ ਕੁਮਾਰ ਕਾਟਾਰੀਆ, ਸਮੂਹ ਸਟਾਫ ਅਤੇ ਸਿਖਿਆਰਥਣਾਂ ਵੱਲੋ ਨਿੱਘਾ ਸਵਾਗਤ ਕੀਤਾ ਗਿਆ । ਜਾਣਕਾਰੀ ਦਿੰਦੇ ਹੋਏ ਸੰਜੀਵ ਕੁਮਾਰ ਕਾਟਾਰੀਆ ਅਤੇ ਕੋਚ ਸਬ ਇੰਸਪੈਕਟਰ ਹਰਦੇਵ ਸਿੰਘ ਕਾਉਣੀ ਨੇ ਦੱਸਿਆ ਕਿ ਫਰੀਦਕੋਟ ਵਿਖੇ ਹੋਏ ਜ਼ੋਨ ਪੱਧਰੀ ਮੁਕਾਬਲਿਆਂ ਜਿਸ ਵਿੱਚ ਚਾਰ ਜ਼ਿਲ੍ਹਿਆਂ (ਮੋਗਾ, ਫ਼ਾਜ਼ਿਲਕਾ, ਫਰੀਦਕੋਟ ਅਤੇ ਫਿਰੋਜ਼ਪੁਰ) ਨੇ ਭਾਗ ਲਿਆ ਵਿਚ ਇਸ ਸੰਸਥਾ ਦੀਆਂ ਸਿਖਿਆਰਥਣਾਂ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਵਾਲੀਬਾਲ ਵਿੱਚੋਂ ਪਹਿਲਾ, ਖੋ-ਖੋ ਵਿੱਚੋਂ ਪਹਿਲਾ, ਬਾਸਕਟਬਾਲ ਵਿੱਚੋਂ ਦੂਸਰ, ਟੇਬਲ-ਟੈਨਿਸ ਸਿੰਗਲ ਵਿੱਚੋਂ ਪਹਿਲਾ, ਟੇਬਲ-ਟੈਨਿਸ ਡਬਲ ਵਿੱਚੋਂ ਦੂਸਰਾ, ਬੈਡਮਿੰਟਨ ਸਿੰਗਲ ਵਿੱਚੋਂ ਦੂਸਰਾ, ਬੈਡਮਿੰਟਨ ਡਬਲ ਵਿੱਚੋਂ ਦੂਸਰਾ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਅਥੈਲਟਿਕਸ ਮੁਕਾਬਲਿਆਂ ਵਿੱਚੋਂ 100 ਮੀਟਰ ਰੇਸ ਵਿੱਚੋਂ ਮਨਦੀਪ ਕੌਰ ਨੇ ਦੂਸਰਾ ਸਥਾਨ, , 200 ਮੀਟਰ ਰੇਸ ਵਿੱਚੋਂ ਰਮਨਦੀਪ ਕੌਰ ਨੇ ਪਹਿਲਾ ਸਥਾਨ , 4×100 ਰਿਲੇਅ ਰੇਸ ਵਿੱਚੋਂ ਰਮਨਦੀਪ ਕੌਰ , ਮਨਦੀਪ ਕੌਰ , ਮਨਪ੍ਰੀਤ ਕੌਰ ਤੇ ਕੋਮਲ ਨੇ ਤੀਸਰਾ ਸਥਾਨ , ਨਵਜੋਤ ਕੌਰ ਨੇ ਉੱਚੀ ਛਾਲ ਵਿੱਚੋਂ ਤੀਸਰਾ ਸਥਾਨ , ਲੰਬੀ ਛਾਲ ਵਿੱਚੋਂ ਦੂਸਰਾ ਸਥਾਨ , ਡਿਸਕਸ ਥਰੋਅ ਵਿੱਚੋਂ ਦੂਸਰਾ ਸਥਾਨ , ਜੈਵਲਿਨ ਥਰੋਅ ਵਿੱਚੋਂ ਦੂਸਰਾ ਸਥਾਨ ਅਤੇ ਗੋਲਾ ਸੁੱਟਣ ਵਿੱਚ ਤੀਸਰਾ ਸਥਾਨ ਹਾਸਲ ਕੀਤਾ । ਪ੍ਰਿੰਸੀਪਲ ਨੇ ਦੱਸਿਆ ਕਿ ਸਿਖਿਆਰਥੀਆਂ ਨੂੰ ਪੰਜਾਬ ਪੁਲਿਸ ਦੇ ਸਬ ਇਨਸਪੈਕਟਰ ਹਰਦੇਵ ਸਿੰਘ ਕਾਉਣੀ ਵੱਲੋਂ ਪ੍ਰੈਕਟਿਸ ਕਰਵਾਈ ਗਈ । ਇਸੇ ਤਰ੍ਹਾਂ ਕਲਚਰਲ ਪ੍ਰੋਗਰਾਮ ਵਿੱਚੋਂ ਮੁਸਕਾਨ ਦੁਆਰਾ (ਸੋਲੋ ਡਾਂਸ) ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਮੈਡਮ ਪ੍ਰਵੀਨ ਕਾਂਤਾ , ਸੀਮਾ ਰਾਈ , ਰੇਖਾ ਰਾਣੀ , ਅਮਨਦੀਪ ਕੌਰ , ਕਰਮਜੀਤ ਕੌਰ ਅਤੇ ਬਾਕੀ ਸਟਾਫ ਮੈਬਰਾਂ ਵੱਲੋਂ ਸਿਖਿਆਰਥਣਾਂ ਨੂੰ ਵਧਾਈ ਦਿੱਤੀ ਗਈ।