Ferozepur News

*ਸਮੁੱਚੇ ਕੱਚੇ ਅਧਿਆਪਕਾਂ ਦੀਆਂ ਸੇਵਾਵਾਂ ਤੁਰੰਤ ਪੂਰੀਆਂ ਤਨਖਾਹਾਂ ਤੇ ਪੱਕੀਆਂ ਕਰੇ ਸਰਕਾਰ- ਅਧਿਅਾਪਕ ਸੰਘਰਸ਼ ਕਮੇਟੀ*

ਫਿਰੋਜ਼ਪੁਰ 22ਜਨਵਰੀ (       ) 22 ਮਹੀਨਿਅਾਂ ਦੇ ਲਗਪਗ ਬੀਤ ਜਾਣ ਦੇ ਬਾਵਜੂਦ ਕਾਂਗਰਸ ਸਰਕਾਰ ਵੱਲੋਂ ਆਪਣੇ ਚੋਣ ਮੈਨੀਫੈਸਟੋ ਵਿੱਚ ਅਧਿਆਪਕਾਂ ਅਤੇ ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਕੀਤਾ ਇੱਕ ਵੀ ਵਾਅਦਾ ਪੂਰਾ ਨਾ ਕਰਨ ਅਤੇ ਸੰਘਰਸ਼ੀ ਅਧਿਆਪਕਾਂ ਦੀਆਂ ਟਰਮੀਨੇਸ਼ਨਾਂ,ਸਸਪੈਸ਼ਨਾਂ,ਜਬਰੀ ਬਦਲੀਅਾਂ ਅਤੇ ਮੁਲਾਜਮਾਂ ਨੂੰ ਪੱਕੇ  ਕਰਨ ਦੀ ਵਾਅਦਾ ਖਿਲਾਫ਼ੀ ਦੇ ਵਿਰੋਧ ਵਿੱਚ ਅਧਿਅਾਪਕ ਸੰਘਰਸ਼ ਕਮੇਟੀ  ਪੰਜਾਬ  ਵੱਲੋਂ ਪੰਜਾਬ ਦੇ ਸਾਰਿਅਾਂ ਜ਼ਿਲ੍ਹਿਅਾਂ ਵਿੱਚ ਸਿੱਖਿਅਾ ਮੰਤਰੀ ਪੰਜਾਬ ਦੇ ਪੁਤਲੇ ਫੂਕਣ ਦਾ ਪ੍ਰੋਗਰਾਮ ਦਿੱਤਾ ਗਿਅਾ,ੲਿਸੇ ਲੜ੍ਹੀ ਤਹਿਤ ਅੱਜ ਜ਼ਿਲ੍ਹਾ ਫਿਰੋਜ਼ਪੁਰ ਦੇ ਸਮੂਹ ਅਧਿਆਪਕਾਂ ਨੇ ਇੱਕਜੁੱਟਤਾ ਦੀ ਮਿਸਾਲ ਕਾਇਮ ਕਰਦਿਆਂ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਅਧਿਆਪਕ ਸੰਘਰਸ਼ ਕਮੇਟੀ ਜ਼ਿਲ੍ਹਾ ਫਿਰੋਜ਼ਪੁਰ ਦੀ ਅਗਵਾਈ ਹੇਠ ਡੀ.ਸੀ.ਦਫਤਰ ਫਿਰੋਜ਼ਪੁਰ ਵਿਖੇ ਵਿਸ਼ਾਲ ਇਕੱਤਰਤਾ ਹੋੲੀ ਅਤੇ ਬਾਅਦ  ਵਿੱਚ ਡੀ.ਸੀ.ਦਫਤਰ ਤੋਂ ਵਿਸ਼ਾਲ ਰੋਸ ਮਾਰਚ ਵਿੱਚ ਜੋਰਦਾਰ ਨਾਅਰੇਬਾਜ਼ੀ ਕਰਦਿਆਂ ਸ਼ਹੀਦ ਰਾਕੇਸ਼ ਪਾੲਿਲਟ ਚੌਂਕ ਵਿਖੇ  ਪੰਜਾਬ ਸਰਕਾਰ ਦੀ ਅਰਥੀ ਨੂੰ ਲਾਂਬੂ ਲਾਇਆ।ਇਸ ਮੌਕੇ ਅਧਿਆਪਕ ਸੰਘਰਸ਼ ਕਮੇਟੀ ਦੇ ਜਿਲ੍ਹਾ ਆਗੂਅਾਂ ਨੇ ਕਿਹਾ ਕਿ ਸੰਘਰਸ਼ਾਂ ਦੌਰਾਨ ਹੋਈਆਂ ਸਾਰੀਆਂ ਟਰਮੀਨੇਸ਼ਨਾਂ, ਮੁੱਅਤਲੀਆਂ, ਆਰਜੀ ਤੇ ਪ੍ਰਬੰਧਕੀ ਅਧਾਰ ਬਦਲੀਆਂ ਨੂੰ ਮੁੱਢੋਂ ਰੱਦ ਕਰਵਾਉਣ,ਸਿੱਖਿਆ ਪ੍ਰੋਵਾਇਡਰ , ਈ.ਜੀ.ਐੱਸ, ਐੱਸ.ਟੀ.ਆਰ, ਏ.ਆਈ.ਈ, ਆਈ.ਈ.ਵੀ ਅਧਿਅਾਪਕਾਂ ਨੂੰ ਵਲੰਟੀਆਰ ਅਧਿਆਪਕਾਂ ਤੇ ਨੂੰ ਸਿੱਖਿਆ ਵਿਭਾਗ ਵਿੱਚ ਲਿਆਕੇ ਰੈਗੂਲਰ ਕਰਵਾਉਣ, 8886 ਐੱਸ.ਐੱਸ.ਏ/ਰਮਸਾ, ਅਦਰਸ਼/ਮਾਡਲ ਸਕੂਲ ਅਧਿਆਪਕਾਂ ਦੀ ਤਨਖਾਹ ਕਟੌਤੀ ਦੇ ਨੋਟੀਫਿਕੇਸ਼ਨ 'ਚ ਸੋਧ ਕਰਵਾਕੇ ਪੂਰੀਆਂ ਤਨਖਾਹਾਂ 'ਤੇ ਰੈਗੂਲਰਾਇਜੇਸ਼ਨ ਕਰਵਾਉਣ,ਸਿੱਖਿਆ ਵਿਭਾਗ ਵਿੱਚਲੇ ਮਾਸਟਰ ਕਾਡਰ ਦੇ 5178 ਅਧਿਆਪਕਾਂ ਦੀ ਰੈਗੂਲਰਾਇਜੇਸ਼ਨ ਦਾ ਪੱਤਰ ਨਵੰਬਰ 2017 ਤੋਂ ਜਾਰੀ ਕਰਵਾਉਣ, 6505 ੲੀ.ਟੀ.ਟੀ.ਟੈੱਟ ਪਾਸ ਅਧਿਅਾਪਕਾਂ ਵਿੱਚੋਂ 168   ਅਧਿਅਾਪਕਾਂ ਦੇ ਨੋਟਿਸ ਵਾਪਸ ਕਰਵਾੳੁਣ, ਵਿਭਾਗ ਦੀ ਪਿਕਟਸ ਸੁਸਾਇਟੀ ਦੇ ਰੈਗੂਲਰ ਕੰਪਿਊਟਰ ਅਧਿਆਪਕਾਂ ਨੂੰ ਸਿੱਧੇ ਤੌਰ 'ਤੇ ਵਿਭਾਗ ਵਿੱਚ ਮਰਜ ਕਰਨ, ਆਈ.ਈ.ਆਰ.ਟੀ, ਆਦਰਸ਼ ਸਕੂਲ (ਪੀ.ਪੀ.ਪੀ) ਅਤੇ ਐੱਸ.ਐੱਸ.ਏ. ਨਾਨ ਟੀਚਿੰਗ ਕਰਮਚਾਰੀਆਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਵਾਉਣ, ਤਾਨਾਸ਼ਾਹੀ ਨੀਤੀਆਂ ਤੇ ਅਖੌਤੀ ਪ੍ਰੋਜੈਕਟਾਂ ਰਾਹੀਂ ਸਿੱਖਿਆ ਦਾ ਉਜਾੜਾ ਕਰਨ ਵਾਲੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਵਿਭਾਗ 'ਚੋਂ ਹਟਾਉਣ, ਜਾਮ ਕੀਤੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਤੇ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਵਾਉਣ ਅਤੇ ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ 'ਤੇ ਨਵੀਂ ਪੈਨਸ਼ਨ ਪ੍ਰਣਾਲੀ ਦੀ ਥਾਂ ਪੁਰਾਣੀ ਪੈਨਸ਼ਨ ਪ੍ਰਣਾਲੀ ਦੀ ਬਹਾਲੀ ਕਰਵਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਤਿੱਖਾ ਸੰਘਰਸ਼ ਕੀਤਾ ਗਿਅਾ। ਅਾਗੂਅਾਂ ਨੇ ਕਿਹਾ ਕਿ ਸਰਕਾਰ ਆਪਣੇ ਚੋਣ ਵਾਅਦੇ ਅਨੁਸਾਰ ਸਮੁੱਚੇ ਕੱਚੇ ਅਧਿਆਪਕਾਂ ਦੀਆਂ ਸੇਵਾਵਾਂ ਤੁਰੰਤ ਪੂਰੀਆਂ ਤਨਖਾਹਾਂ ਤੇ ਪੱਕੀਆਂ ਕਰੇ ਅਤੇ ਅਧਿਆਪਕ ਸੰਘਰਸ਼ ਕਮੇਟੀ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਦੀ ਮੁੱਢਲੀ ਜਿੰਮੇਵਾਰੀ ਨੂੰ ਪੂਰਾ ਕਰਵਾਉਣ ਸਮੇਤ ਹੋਰਨਾਂ ਮੰਗਾਂ ਮਸਲਿਆਂ ਦਾ ਪੰਜਾਬ ਸਰਕਾਰ ਵੱਲੋਂ ਜਲਦ ਹੱਲ ਨਾ ਕੱਢਣ ਦੀ ਸੂਰਤ ਵਿੱਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਸਰਕਾਰ ਦਾ ਹਰ ਪਲੇਟਫ਼ਾਰਮ ਤੇ ਵਿਰੋਧ ਕਰੇਗੀ ਤੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਨੰਗਾ ਕਰੇਗੀ।ਅੰਤ ਵਿੱਚ ਆਗੂਆਂ ਨੇ ਅਧਿਆਪਕਾਂ ਨੂੰ ਵੱਡੀ ਗਿਣਤੀ ਵਿੱਚ 27 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਸਿੱਖਿਆ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਕਰਨ ਦੇ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।ਇਸ ਮੌਕੇ  

ਤੇ  ਹਰਜਿੰਦਰ ਸਿੰਘ ਹਾਂਡਾ ਬਲਵਿੰਦਰ ਸਿੰਘ ਭੁੱਟੋ ਗੁਰਜੀਤ ਸਿੰਘ ਸੋਢੀ ਪਰਮਜੀਤ ਸਿੰਘ ਪੰਮਾ ਸਰਬਜੀਤ ਸਿੰਘ ਭਾਵੜਾ ਗੁਰਚਰਨ ਸਿੰਘ ਕਲਸੀ ਜਗਸੀਰ ਸਿੰਘ ਗਿੱਲ ਅਮਨ ਦੀ ਬਾਜ਼ਾਰ ਹਰਸੇਵਕ ਸਿੰਘ ਸਾਧੂ ਵਾਲਾ ਮਲਕੀਤ ਸਿੰਘ ਹਰਾਜ ਗੁਰਮੇਜ ਸਿੰਘ ਜਗਸੀਰ ਸਿੰਘ ਸੰਧੂ ਸੁਖਜਿੰਦਰ ਸਿੰਘ ਖਾਨਪੁਰੀਆ ਸੰਦੀਪ ਟੰਡਨ ਕੁਲਬੀਰ ਸਿੰਘ ਹਰਵਿੰਦਰ ਸਿੰਘ ਸਿੱਧੂ ਗੁਰਵਿੰਦਰ ਸਿੰਘ ਸਿੱਧੂ ਜਗਦੀਪ ਸਿੰਘ ਕੇਵਲ ਕੁਮਾਰ ਸਰਬਜੀਤ ਸਿੰਘ ਧਾਲੀਵਾਲ ਸੱਤਪਾਲ ਸਿੰਘ ਨਵੀਨ ਸਚਦੇਵਾ ਹਰਜੀਤ ਸਿੰਘ ਸਿੱਧੂ 

ਆਦਿ ਵੱਡੀ ਗਿਣਤੀ ਵਿੱਚ ਅਧਿਆਪਕ ਹਾਜਰ ਸਨ।

 

Related Articles

Back to top button