Ferozepur News

ਸਮਾਜ ਸੇਵੀ ਸੰਸਥਾ ਨੇ ਹਾਕੀ ਖਿਡਾਰੀ ਨੂੰ ਮੁਹਈਆ ਕਰਵਾਇਆ ਸਾਈਕਲ

ਸਮਾਜ ਸੇਵੀ ਸੰਸਥਾ ਨੇ ਹਾਕੀ ਖਿਡਾਰੀ ਨੂੰ ਮੁਹਈਆ ਕਰਵਾਇਆ ਸਾਈਕਲ

ਸਮਾਜ ਸੇਵੀ ਸੰਸਥਾ ਨੇ ਹਾਕੀ ਖਿਡਾਰੀ ਨੂੰ ਮੁਹਈਆ ਕਰਵਾਇਆ ਸਾਈਕਲ
ਫਿਰੋਜ਼ਪੁਰ, ਜੁਲਾਈ 29, 2022: ਆਨੁਰਾਗ ਸਿੰਘ ਜੋ ਕੇ ਇਕ ਸਕੂਲ ਵਿਦਿਆਰਥੀ ਹੈ ਅਤੇ ਹਾਕੀ ਵੀ ਖੇਡਦਾ ਹੈ ਵਲੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਮਿਲ ਕਿ ਬੇਨਤੀ ਕੀਤੀ ਗਈ ਕਿ ਉਸਦੇ ਮਾਤਾ ਪਿਤਾ ਦੀਵਆਂਗ ਹਨ। ਉਹ ਹਾਕੀ ਦਾ ਖਿਡਾਰੀ ਹੈ ਪਰੰਤੂ ਆਵਾਜਾਈ ਦਾ ਕੋਈ ਸਾਧਨ ਨਾ ਹੋਣ ਕਰਕੇ ਉਸਨੂੰ ਸਟੇਡੀਅਮ ਵਿੱਚ ਪਹੁੰਚਣ ਲਈ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ।

ਡਿਪਟੀ ਕਮਿਸ਼ਨਰ ਵੱਲੋਂ ਪ੍ਰੇਰਿਤ ਕਰਨ ਤੇ ਸਮਾਜ ਸੇਵੀ ਵਿਪੁਲ ਨਾਰੰਗ ਅੱਜ ਉਸਨੂੰ ਸਾਈਕਲ ਦਿੱਤਾ ਗਿਆ । ਇਸ ਤੋਂ ਇਲਾਵਾ ਫ਼ਿਰੋਜ਼ਪੁਰ ਫਾਊਂਡੇਸ਼ਨ ਵਲੋਂ ਪਰਿਵਾਰ ਲਈ ਰੋਜ਼ਾਨਾ ਭੋਜਨ ਮੁਹਈਆ ਕਰਵਾਉਣ ਦਾ ਵਾਅਦਾ ਕੀਤਾ । ਸ਼੍ਰੀ ਸ਼ਲਿੰਦਰ ਕੁਮਾਰ ਪ੍ਰਧਾਨ ਵਲੋਂ ਲੜਕੇ ਦੇ ਪਿਤਾ ਨੂੰ ਆਟੋ ਟਰਾਈਸਾਈਕਲ ਲਈ ਰਾਸ਼ੀ ਵੀ ਦਿੱਤੀ ਗਈ ।

ਇਸ ਮੌਕੇ ਸ਼੍ਰੀ ਅਸ਼ੋਕ ਬਹਿਲ ਸਕੱਤਰ ਰੈੱਡ ਕਰਾਸ, ਜਿੰਮੀ ਕੱਕੜ, ਸੋਨੂੰ, ਰਾਹੁਲ, ਮੁਨੀਸ਼ ਸਚਦੇਵਾ, ਗੋਰੀ ਸ਼ੰਕਰ ਮੈਂਬਰਾਨ ਫਿਰੋਜ਼ਪੁਰ ਫਾਊਂਡੇਸ਼ਨ ਵੀ ਹਾਜ਼ਰ ਸਨ । ਪਰਿਵਾਰ ਵਲੋਂ ਪ੍ਰਸ਼ਾਸਨ ਅਤੇ NGOs ਦਾ ਧੰਨਵਾਦ ਕੀਤਾ ਗਿਆ ।

Related Articles

Leave a Reply

Your email address will not be published. Required fields are marked *

Back to top button