ਸਭ ਨੈਸ਼ਨਲ ਟੀਬੀ ਸਰਟੀਫਿਕੇਸ਼ਨ ਸੰਬੰਧੀ ਐਮ.ਡੀ.ਐਨ.ਆਰ.ਐਚ.ਐਮ.ਵਰਚੂਅਲ ਮੀਟਿੰਗ ਕਰਦੇ ਹੋਏ ਸਿਵਲ ਸਰਜਨ -ਡਾ.ਅਰੋੜਾ
ਸਭ ਨੈਸ਼ਨਲ ਟੀਬੀ ਸਰਟੀਫਿਕੇਸ਼ਨ ਸੰਬੰਧੀ ਐਮ.ਡੀ.ਐਨ.ਆਰ.ਐਚ.ਐਮ.ਵਰਚੂਅਲ ਮੀਟਿੰਗ ਕਰਦੇ ਹੋਏ ਸਿਵਲ ਸਰਜਨ -ਡਾ.ਅਰੋੜਾ
ਸਿਹਤ ਵਿਭਾਗ
ਫ਼ਿਰੋਜ਼ਪੁਰ, 4.3.2022:ਸਿਵਲ ਸਰਜਨ ਡਾ.ਰਜਿੰਦਰ ਅਰੋੜਾ ਨੇ ਐਮ.ਡੀ.ਐਨ.ਆਰ.ਐਚ.ਐਮ. ਨਾਲ ਸਭ ਨੈਸ਼ਨਲ ਟੀ.ਬੀ. ਸਰਟੀਫਿਕੇਸ਼ਨ ਸੰਬੰਧੀ ਪ੍ਰਗਤੀ ਲਈ ਇੱਕ ਵਿਸ਼ੇਸ਼ ਵਰਚੂਅਲ ਮੀਟਿੰਗ ਕੀਤੀ ਗਈ।ਇਸ ਮੀਟਿੰਗ ਦੌਰਾਨ ਟੀ.ਬੀ. ਮੁਕਤ ਪ੍ਰੋਗਰਾਮ ਦੇ ਅਧੀਨ ਸਭ ਨੈਸ਼ਨਲ ਸਰਟੀਫਿਕੇਸ਼ਨ ਟੀਮਾਂ ਬਾਰੇ ਵਿਸਥਾਰਪੂਰਕ ਜਾਣੂ ਕਰਵਾਇਆ ਗਿਆ।ਇਸ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ.ਰਾਜਿੰਦਰ ਅਰੋਡ਼ਾ ਨੇ ਦੱਸਿਆ ਕਿ 21 ਫਰਵਰੀ 2022 ਤੋਂ 07 ਮਾਰਚ 2022 ਤੱਕ ਸਿਹਤ ਵਿਭਾਗ ਦੀਆਂ ਟੀ.ਬੀ. ਟੀਮਾਂ ਵੱਲੋਂ ਸਭ ਨੈਸ਼ਨਲ ਟੀ.ਬੀ.ਸਰਟੀਫਿਕੇਸ਼ਨ ਸੰਬੰਧੀ ਨਿਰਧਾਰਿਤ ਖੇਤਰਾਂ ਵਿਚ ਸਰਵੇ ਕੀਤਾ ਜਾਵੇਗਾ।ਟੀ.ਬੀ. ਪ੍ਰੋਗਰਾਮ ਵਿੱਚ ਬਿਹਤਰ ਕੰਮ ਕਰਨ ਲਈ,ਦੇਸ਼ ਵਿੱਚ 178 ਜ਼ਿਲਿਆਂ ਵਿੱਚੋਂ ਪੰਜਾਬ ਦੇ ਕੁੱਲ 5 ਜ਼ਿਲ੍ਹੇ ਚੁਣੇ ਗਏ ਹਨ,ਜਿਸ ਵਿਚ ਫਿਰੋਜ਼ਪੁਰ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।ਡਾ.ਅਰੋੜਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਬ ਨੈਸ਼ਨਲ ਟੀ.ਬੀ.ਸਰਟੀਫਿਕੇਸ਼ਨ ਦੇ ਤਹਿਤ ਫਿਰੋਜ਼ਪੁਰ ਜ਼ਿਲਾ ਦੇ ਅੰਦਰ ਹੁਣ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕੁੱਲ 3141 ਘਰਾਂ ਦਾ ਦੌਰਾ ਕੀਤਾ ਗਿਆ ਹੈ ਅਤੇ ਹੁਣ ਤਕ 11472 ਲੋਕਾਂ ਨਾਲ ਤਾਲਮੇਲ ਕਰ ਕੇ 58 ਲੋਕਾਂ ਦੇ ਸੈਂਪਲ ਇਕੱਤਰ ਕੀਤੇ ਗਏ ਹਨ,ਜਿਨ੍ਹਾਂ ਵਿੱਚੋਂ ਹੁਣ ਤੱਕ ਕੋਈ ਵੀ ਵਿਅਕਤੀ ਪੀਡ਼ਤ ਨਹੀਂ ਪਾਇਆ ਗਿਆ।ਇਸ ਮੌਕੇ ਡਾ.ਅਰੋੜਾ ਵੱਲੋਂ ਲੋਕਾਂ ਨੂੰ ਅਪੀਲ ਜਾਂਦੀ ਹੈ ਕਿ ਸਿਹਤ ਵਿਭਾਗ ਫਿਰੋਜ਼ਪੁਰ ਦੀ ਟੀਮਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ।ਡੀ.ਟੀ.ਓ.ਡਾ.ਸਤਿੰਦਰ ਵੱਲੋਂ ਖੁਲਾਸਾ ਕੀਤਾ ਗਿਆ ਕਿ ਟੀ.ਬੀ. ਦੇ ਮਰੀਜ਼ਾਂ ਦਾ ਇਲਾਜ ਸਿਹਤ ਵਿਭਾਗ ਵੱਲੋਂ ਸਿਹਤ ਸੰਸਥਾਵਾਂ ਉੱਪਰ ਮੁਫ਼ਤ ਉਪਲੱਬਧ ਹੈ।ਇਸ ਤੋਂ ਇਲਾਵਾ ਇਲਾਜ ਦੌਰਾਨ ਸੰਤੁਲਿਤ ਖ਼ੁਰਾਕ ਵਾਸਤੇ 500 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ।ਇਸ ਡਬਲਿਊ.ਐਚ.ਓ ਦੇ ਕੰਸਲਟੈਂਟ ਡਾ ਦਿਨੇਸ਼ ਬਾਲਿੰਗ, ਡੀ.ਟੀ.ਓ.ਡਾ.ਸਤਿੰਦਰ ਅਤੇ ਬੀ.ਸੀ.ਸੀ.ਕੋਆਰਡੀਨੇਟਰ ਰਜਨੀਕ ਕੌਰ ਹਾਜ਼ਰ ਸਨ।