Ferozepur News

ਸਬ ਜੂਨੀਅਰ ਬਾਕਸਿੰਗ ਚੈਂਪੀਅਨਸ਼ਿਪ ਜ਼ਿਲ੍ਹਾ ਫਿਰੋਜ਼ਪੁਰ ਦੀਆਂ ਖਿਡਾਰਨਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆ ਮੈਡਲ ਪ੍ਰਾਪਤ ਕੀਤੇ

ਸਬ ਜੂਨੀਅਰ ਬਾਕਸਿੰਗ ਚੈਂਪੀਅਨਸ਼ਿਪ ਜ਼ਿਲ੍ਹਾ ਫਿਰੋਜ਼ਪੁਰ ਦੀਆਂ ਖਿਡਾਰਨਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆ ਮੈਡਲ ਪ੍ਰਾਪਤ ਕੀਤੇ

ਸਬ ਜੂਨੀਅਰ ਬਾਕਸਿੰਗ ਚੈਂਪੀਅਨਸ਼ਿਪ (ਲੜਕੀਆਂ) ਮਿਤੀ 11 ਅਪ੍ਰੈਲ 2019 ਤੋਂ 14 ਅਪ੍ਰੈਲ 2019 ਤੱਕ ਫਗਵਾੜਾ ਵਿਖੇ ਕਰਵਾਈ ਗਈ ਜਿਸ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੀਆਂ ਖਿਡਾਰਨਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆ ਮੈਡਲ ਪ੍ਰਾਪਤ ਕੀਤੇ। 
ਇਸ ਚੈਂਪੀਅਨਸ਼ਿਪ ਵਿੱਚ ਮਨਮੀਤ ਕੌਰ ਪੁੱਤਰੀ ਦਲੇਰ ਸਿੰਘ ਨੇ ਭਾਰ ਵਰਗ 38—40 ਵਿੱਚ ਸੋਨ ਤਗਮਾ ਹਾਸਲ ਕੀਤਾ, ਰਾਹਤ ਪੁੱਤਰੀ ਸ਼ਤੀਸ਼ ਕੁਮਾਰ ਨੇ ਭਾਗ ਵਰਗ 54—57 ਵਿੱਚ ਸੋਨ ਤਗਮਾ ਹਾਸਲ ਕੀਤਾ ਅਤੇ ਮੁਸਕਾਨਪ੍ਰੀਤ ਕੌਰ ਪੁੱਤਰੀ ਗੁਰਸੇਵਕ ਸਿੰਘ ਨੇ ਭਾਰ ਵਰਗ 46—48 ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ। ਇਹ ਖਿਡਾਰਨਾ ਜੁਲਾਈ 2019 ਵਿੱਚ ਹੋਣ ਵਾਲੀ ਨੈਸ਼ਨਲ ਸਬ ਜੂਨੀਅਰ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਭਾਗ ਲੈਣਗੀਆ। ਜ਼ਿਲ੍ਹਾ ਫਿਰੋਜ਼ਪੁਰ ਦੀਆਂ ਬਾਕਸਿੰਗ ਖਿਡਾਰਨਾਂ ਨੇ ਓਵਰਆਲ ਤੀਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਖਿਡਾਰਨਾ ਦਾ ਫਿਰੋਜ਼ਪੁਰ ਵਿਖੇ ਪਹੁੰਚਣ ਤੇ ਸੁਆਗਤ ਕੀਤਾ ਗਿਆ। ਸ਼੍ਰੀ ਚੰਦਰ ਗੈਂਦ ਆਈ.ਏ.ਐਸ. ਮਾਨਯੋਗ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵੱਲੋਂ ਖਿਡਾਰਨਾ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਦੀ ਇਸ ਉਪਲੱਬਧੀ ਤੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਅੱਗੇ ਤੋਂ ਵੀ ਖੇਡਾਂ ਦੇ ਖੇਤਰ ਵਿੱਚ ਬੁਲੰਦੀਆ ਹਾਸਲ ਕਰਨ ਦਾ ਆਸ਼ੀਰਵਾਦ ਦਿੱਤਾ। 
ਇਸ ਮੌਕੇ ਸ਼੍ਰੀ ਐਮ.ਕੇ. ਅਰਵਿੰਦ ਕੁਮਾਰ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ, ਸ਼੍ਰੀ ਸੰਦੀਪ ਗੋਇਲ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ, ਸ਼੍ਰੀ ਸੁਨੀਲ ਕੁਮਾਰ ਜ਼ਿਲ੍ਹਾ ਖੇਡ ਅਫਸਰ ਫਿਰੋਜ਼ਪੁਰ, ਸ਼੍ਰੀ ਸਤਨਾਮ ਸਿੰਘ ਬੁੱਟਰ, ਚੇਅਰਮੈਨ ਅਮਰੋਜੀਅਲ ਪਬਲਿਕ ਸਕੂਲ ਜ਼ੀਰਾ, ਸ਼੍ਰੀ ਰਮੀਂ ਕਾਂਤ ਬਾਕਸਿੰਗ ਕੋਚ ਫਿਰੋਜ਼ਪੁਰ, ਸ਼੍ਰੀ ਗੁਰਵੀਰ ਸਿੰਘ ਬਾਕਸਿੰਗ ਕੋਚ ਐਮਰੋਜੀਅਲ ਪਬਲਿਕ ਸਕੂਲ ਜ਼ੀਰਾ ਹਾਜ਼ਰ ਸਨ।
 

Related Articles

Back to top button