Ferozepur News

ਸਥਾਨਕ ਹਸਪਤਾਲ &#39ਚ ਪੁਲਿਸ ਵਿਭਾਗ ਅਤੇ ਸੇਹਤ ਵਿਭਾਗ ਹੋਇਆ ਆਹਮੋ-ਸਾਹਮਣੇ

ਸਥਾਨਕ ਹਸਪਤਾਲ &#39ਚ ਪੁਲਿਸ ਵਿਭਾਗ ਅਤੇ ਸੇਹਤ ਵਿਭਾਗ ਹੋਇਆ ਆਹਮੋ-ਸਾਹਮਣੇ
ਭੜਕੇ ਹਸਪਤਾਲ ਕਰਮਚਾਰੀਆਂ ਨੇ ਸਿਹਤ ਸੇਵਾਂਵਾਂ ਠੱਪ ਰੱਖੀਆਂ
ਸਿਹਤ ਵਿਭਾਗ ਦਾ ਇਹ ਰੋਸ ਪ੍ਰਦਰਸ਼ਨ ਅਧਾਰਹੀਣ ਅਤੇ ਅਰਥਹੀਣ- ਥਾਣਾ ਮੁਖੀ

Mamdot police-doctor dispute
ਮਮਦੋਟ, 08 ਮਈ ()- ਬੀਤੀ ਸ਼ਾਮ ਨੂੰ ਲੜਾਈ-ਝਗੜੇ ਦੇ ਸਬੰਧ &#39ਚ ਜਾਂਚ-ਪੜਤਾਲ ਕਰਨ ਗਏ ਸਹਾਇਕ ਥਾਣੇਦਾਰ ਅਤੇ ਸਿਵਲ ਹਸਪਤਾਲ ਮੁਲਾਜ਼ਮਾਂ ਵਿਚਾਲੇ ਮਾਮੂਲੀ ਤਕਰਾਰਬਾਜ਼ੀ ਹੋ ਗਈ, ਜਿਸ ਨੂੰ ਲੈ ਕੇ ਭੜਕੇ ਸਮੂਹ ਸਿਹਤ ਕਰਮਚਾਰੀਆਂ ਨੇ ਓ.ਪੀ.ਡੀ. ਸੇਵਾਵਾਂ ਠੱਪ ਰੱਖ ਕੇ ਪੁਲਿਸ ਖਿਲਾਫ ਆਪਣਾ ਰੋਸ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਵੀ ਕੀਤੀ । ਉੱਧਰ ਥਾਣਾ ਮੁਖੀ ਨੇ ਲੜਾਈ ਝਗੜੇ ਦੇ ਸਬੰਧ &#39ਚ ਹਸਪਤਾਲ ਦੇ ਕਰਮਚਾਰੀਆਂ ਵੱਲੋਂ ਰਿਸ਼ਵਤਖੋਰੀ ਤਹਿਤ ਜਾਅਲੀ ਸੱਟਾਂ ਮਾਰਨ ਦੀ ਕੋਸ਼ਿਸ਼ ਉੱਪਰ ਪਰਦਾ ਪਾਉਣ ਦੀ ਗੱਲ ਆਖੀ ਹੈ।
ਡਿਊਟੀ &#39ਤੇ ਤਨਾਇਤ  ਡਾਕਟਰ ਨੇ ਬਦਸਲੂਕੀ ਦੇ ਪੁਲਿਸ ਉੱਪਰ ਲੱਗੇ ਦੋਸ਼- ਸਵੇਰ ਦੇ ਸਮੇਂ ਤੋਂ ਡਾ: ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕਰ ਰਹੇ ਸਮੂਹ ਸਿਹਤ ਕਰਮਚਾਰੀਆਂ ਨੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਪਿੰਡ ਜਾਮਾ-ਰਖੱਈਆਂ ਹਿਠਾੜ• ਵਿਖੇ ਦੋ ਘਰਾਂ ਦੇ ਝਗੜੇ &#39ਚ ਜਖਮੀਂ ਮਰੀਜ਼ਾਂ ਦਾ ਇਲਾਜ਼ ਕਰ ਰਹੇ ਸਨ ਤਾਂ ਪੁਲਿਸ ਏ.ਐੱਸ.ਆਈ. ਅਸ਼ਵਨੀ ਕੁਮਾਰ ਨੇ ਡਿਊਟੀ &#39ਤੇ ਤਾਇਨਾਤ ਡਾਕਟਰ ਤੇ ਚੌਥਾ ਦਰਜ਼ਾ ਦੇ ਮੁਲਾਜ਼ਮ ਨਾਲ ਤਕਰਾਰਬਾਜ਼ੀ ਕਰਦਿਆਂ ਬਦਸਲੂਕੀ ਕੀਤੀ ਹੈ ਅਤੇ ਡਿਊਟੀ &#39ਚ ਵਿਘਨ ਪਾਇਆ।

ਉਨ•ਾਂ ਦੱਸਿਆ ਕਿ ਉਕਤ ਪੁਲਿਸ ਅਧਿਕਾਰੀ ਨੇ ਨਜ਼ਾਇਜ਼ ਤੌਰ &#39ਤੇ ਪ੍ਰੇਸ਼ਾਨ ਕਰਦਿਆਂ ਦਾਖਿਲ ਮਰੀਜ਼ਾਂ ਦੇ ਜ਼ਾਅਲੀ ਸੱਟਾਂ ਮਾਰਨ ਅਤੇ ਉਗਲਾਂ ਕੱਟਣ ਦੇ ਮਨਘੜਤ ਦੋਸ਼ ਲਾਏ ਹਨ ਜਦਕਿ ਮਰੀਜ਼ਾਂ ਦੇ ਹੱਥਾਂ &#39ਤੇ ਝਰੀਟਾਂ ਦੀ ਰਿਪੋਰਟ ਹੀ ਤਿਆਰ ਕੀਤੀ ਗਈ ਹੈ। ਉਨ•ਾਂ ਕਿਹਾ ਹੈ ਸਰਕਾਰੀ ਵਰਦੀ ਦਾ ਨਜ਼ਾਇਜ਼ ਰੋਅਬ ਝਾੜ ਕੇ ਡਿਊਟੀ &#39ਤੇ ਤਨਾਇਤ ਇੱਕ ਗੁਰਸਿੱਖ ਡਾਕਟਰ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਆਪਣੇ ਫੈਸਲੇ &#39ਤੇ ਅੜੇ ਹੋਏ ਸਮੂਹ ਹਸਪਤਾਲ ਕਰਮਚਾਰੀਆਂ ਨੇ ਮੰਗ ਕੀਤੀ ਹੈ ਬਦਸਲੂਕੀ ਕਰਨ ਵਾਲੇ ਸਹਾਇਕ ਥਾਣੇਦਾਰ ਖਿਲ਼ਾਫ ਸਖਤ ਕਾਰਵਾਈ ਕੀਤੀ ਜਾਵੇ। ਕਾਰਵਾਈ ਨਾ ਕਰਨ ਦੇ ਰੋਸ ਵਜੋਂ ਸੰਘਰਸ਼ ਹੋਰ ਤਿੱਖਾ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ। ਇਸ ਮੌਕੇ ਐਸ.ਐਮ.ਓ. ਡਾ: ਬਲਕਾਰ ਸਿੰਘ ਸਮੇਤ ਯੂਨੀਅਨ ਮੈਂਬਰ ਡਾ: ਯੁਗਪ੍ਰੀਤ ਸਿੰਘ, ਡਾ: ਜਤਿੰਦਰ ਕੋਛੜ, ਡਾ: ਵਰੁਣ ਨਈਅਰ, ਡਾ: ਗੁਰਪ੍ਰੀਤ ਸਿੰਘ ਪੁਰੀ, ਫਾਰਮਾਸਿਸਟ ਰਾਜ ਕੁਮਾਰ, ਮੋਹਿੰਦਰ ਪਾਲ ਖੁੰਦਰ ਅਤੇ ਮੈਡਮ ਜਿੰਨੀ ਆਦਿ ਮੌਜੂਦ ਸਨ।

300 ਰੁਪਏ ਲੈ ਕੇ ਜ਼ਾਅਲੀ ਸੱਟਾਂ ਮਾਰੀਆਂ ਗਈਆਂ ਹਨ-ਬੋਹੜ ਸਿੰਘ ਉੱਧਰ ਮੌਕੇ &#39ਤੇ ਹਾਜ਼ਰ ਜ਼ਿਲ•ਾ ਪਲਾਨਿੰਗ ਬੋਰਡ ਦੇ ਮੈਂਬਰ ਅਤੇ ਸਾਬਕਾ ਸਰਪੰਚ ਬੋਹੜ ਸਿੰਘ ਨੇ ਦੱਸਿਆ ਹੈ ਕਿ ਦੂਜੀ ਧਿਰ ਦੇ ਜ਼ਖਮੀਂ ਮਰੀਜ਼ਾਂ ਮੁਖਤਿਆਰ ਸਿੰਘ ਆਦਿ ਦਾ ਪਤਾ-ਸੁਰ ਲੈਣ ਲਈ ਹਸਪਤਾਲ &#39ਚ ਪੁੱਜੇ ਹੋਏ ਸਨ ਕਿ ਪਹਿਲੀ ਧਿਰ ਵੱਲੋਂ ਹਸਪਤਾਲ ਕਰਮਚਾਰੀਆਂ ਵੱਲੋਂ ਮਿਲੀਭੁਗਤ ਤਹਿਤ ਤਿੰਨ ਸੌ ਰੁਪਏ ਲੈਕੇ ਜ਼ਾਅਲੀ ਸੱਟਾਂ ਮਾਰੀਆਂ ਜਾ ਰਹੀਆਂ ਸਨ, ਜਿਸ ਖਿਲਾਫ ਪੁਲਿਸ ਨੂੰ ਤੁਰੰਤ ਸੂਚਿਤ ਕਰ ਦਿੱਤਾ ਗਿਆ। ਜਾਂਚ-ਪੜਤਾਲ ਕਰਨ ਮੌਕੇ ਤੇ ਪਹੁੰਚੇ ਪੁਲਿਸ ਏ.ਐੱਸ.ਆਈ. ਅਸ਼ਵਨੀ ਕੁਮਾਰ ਵੱਲੋਂ ਸੂਝਵਾਨ ਤਰੀਕੇ ਨਾਲ ਸਿਰਫ ਜਾਂਚ-ਪੜਤਾਲ ਹੀ ਕੀਤੀ ਗਈ ਹੈ। ਬਦਸਲੂਕੀ ਵਾਲੀ ਗੱਲ ਨਿਰਅਧਾਰ ਹੈ।
ਕੁਤਾਹੀ ਕਰਨ ਵਾਲੇ ਖਿਲਾਫ ਕਾਰਾਵਾਈ ਕੀਤੀ ਜਾਵੇਗੀ-ਥਾਣਾ ਮੁਖੀ- ਸਾਰੇ ਘਟਨਾਂਕ੍ਰਮ ਦੀ ਜਾਣਕਾਰੀ ਲੈਣ ਮੌਕੇ ਤੇ ਪਹੁੰਚੇ ਥਾਣਾ ਮੁਖੀ ਐੱਸ.ਐੱਚ.ਓ. ਜਗਦੀਸ਼ ਲਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ-ਪੜਤਾਲ ਕੀਤੀ ਜਾਵੇਗੀ। ਜੋ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਸਮੂਹ ਕਰਮਚਾਰੀਆਂ ਵੱਲੋਂ ਰੋਸ ਪ੍ਰਦਰਸ਼ਨ ਅਰਥਹੀਣ ਅਤੇ ਬਿਨ•ਾਂ ਕਿਸੇ ਵਿਸ਼ੇ ਦੇ ਮਾਮਲੇ ਨੂੰ ਤੂਲ ਦੇਣ ਵਾਲੀ ਗੱਲ ਹੈ।

Related Articles

Back to top button