ਸਤਲੁਜ ਦਰਿਆ ਦੀ ਮਾਰ ਪੰਦਰਾਂ ਪਿੰਡਾਂ ਨੂੰ ਬਚਾਉਣ ਲਈ ਤਿਆਰ ਹੋ ਰਹੇ ਆਰਜੀ ਬੰਨ ਤੇ ਸਾਬਕਾ ਵਿਧਾਇਕ ਨੰਨੂ ਵੱਲੋ ਕੀਤੀ ਤੇਲ ਸੇਵਾ
ਇਸ ਉਪਰਾਲੇ ਲਈ ਪਰਸ਼ਾਸ਼ਨ ਅਤੇ ਸਮਾਜ ਸੇਵੀ ਸੰਸਥਾਵਾਂ ਅਤੇ ਕਿਸਾਨਾਂ ਦਾ ਸਾਥ ਦੇਣ - ਨੰਨੂ
ਸਤਲੁਜ ਦਰਿਆ ਦੀ ਮਾਰ ਪੰਦਰਾਂ ਪਿੰਡਾਂ ਨੂੰ ਬਚਾਉਣ ਲਈ ਤਿਆਰ ਹੋ ਰਹੇ ਆਰਜੀ ਬੰਨ ਤੇ ਸਾਬਕਾ ਵਿਧਾਇਕ ਨੰਨੂ ਵੱਲੋ ਕੀਤੀ ਤੇਲ ਸੇਵਾ
ਇਸ ਉਪਰਾਲੇ ਲਈ ਪਰਸ਼ਾਸ਼ਨ ਅਤੇ ਸਮਾਜ ਸੇਵੀ ਸੰਸਥਾਵਾਂ ਅਤੇ ਕਿਸਾਨਾਂ ਦਾ ਸਾਥ ਦੇਣ – ਨੰਨੂ
ਸਤਲੁਜ ਦਰਿਆ ਦੇ ਨਾਲ ਲੱਗਦੇ ਸ਼ਹਿਰੀ ਹਲਕੇ ਦੇ ਪਿੰਡਾਂ ਦੇ ਕਿਸਾਨਾਂ ਵੱਲੋਂ ਪਿੰਡ ਕੁਤਬਦੀਨ ਵਾਲਾ ਤੋ ਸ਼ੁਰੂ ਕਰਕੇ ਕਰੀਬ ਤਿੰਨ ਕਿਲੋਮੀਟਰ ਲੰਬਾ ਆਰਜੀ ਬੰਨ ਤਿਆਰ ਕੀਤਾ ਜਾ ਰਿਹਾ ਹੈ ਜਿਸ ਵਿੱਚ ਇਲਾਕੇ ਭਰ ਲੋਕ ਸੰਗਤ ਰੂਪ ਵਿੱਚ ਵੱਡੀ ਸੇਵਾ ਨਿਭਾ ਰਹੇ ਹਨ ਇਸ ਬੰਨ ਨੂੰ ਬਣਾਉਣ ਲਈ ਡਟੇ ਲੋਕਾਂ ਲਈ ਫਿਰੋਜ਼ਪੁਰ ਸ਼ਹਿਰੀ ਹਲਕੇ ਤੋ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਪੰਜਾਹ ਹਜ਼ਾਰ ਦਾ ਡੀਜਲ ਤੇਲ ਲੈ ਕੇ ਪਹੁੰਚੇ, ਜਿੱਥੇ ਉਹਨਾਂ ਨੇ ਸਬੰਧਤ ਕਿਸਾਨਾਂ ਨੂੰ ਤੇਲ ਭੇਟ ਕਰਦਿਆਂ ਦੱਸਿਆ ਕਿ ਇਸ ਬੰਨ ਨਾਲ ਇਸ ਇਲਾਕੇ ਦੇ ਪੰਦਰਾਂ ਤੋ ਵੀਹ ਪਿੰਡਾਂ ਦੇ ਲੋਕ ਪਾਣੀ ਦੀ ਮਾਰ ਤੋ ਬਚ ਜਾਣਗੇ , ਉਹਨਾਂ ਨੇ ਇਸ ਇਲਾਕੇ ਦੇ ਲੋਕਾਂ ਦੀ ਹੌਸਲੇ ਦੀ ਸਿਫਤ ਕਰਦਿਆਂ ਕਿਹਾ ਕਿ ਇਹ ਦੋ ਦੋ ਵਾਰੀ ਫਸਲਾਂ ਦੇ ਨੁਕਸਾਨ ਹੋਣ ਦੇ ਬਾਵਜੂਦ ਵੀ ਬਿਨਾਂ ਕਿਸੇ ਸਰਕਾਰੀ ਮਦਦ ਤੋ ਆਪਣੇ ਆਪ ਨੂੰ ਅਤੇ ਇਲਾਕੇ ਨੂੰ ਬਚਾਉਣ ਦਿਨ ਰਾਤ ਡਟੇ ਹੋਏ ਹਨ, ਇਸ ਮੌਕੇ ਤੇ ਉਹਨਾਂ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਉਹ ਵੱਧ ਤੋਂ ਵੱਧ ਇਸ ਕਾਰਜ ਲਈ ਆਪਣਾ ਯੋਗਦਾਨ ਜਰੂਰ ਪਾਉਣ ਨਾਲ ਹੀ ਉਹਨਾਂ ਨੇ ਜਿਲਾ ਪਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ ਦੁਆਰਾ ਹੜ ਪੀੜਤਾਂ ਲਈ ਭੇਜੇ ਕਰੋੜਾਂ ਰੁਪਏ ਚੋ ਇਸ ਬੰਨ ਵਾਸਤੇ ਫੰਡ ਜਾਰੀ ਕਰਨ ਤਾ ਜੋ ਇਸ ਬੰਨ ਮਜਬੂਤ ਕਰਕੇ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਬਚਾਇਆਂ ਜਾ ਸਕੇ , ਇਸ ਮੌਕੇ ਤੇ ।ਉਹਨਾਂ ਨਾਲ ਜੁਗਰਾਜ ਸਿੰਘ ਕਟੋਰਾ ਸਾਬਕਾ ਚੈਅਰਮੇਨ ਮਾਰਕਿਟ ਕਮੇਟੀ,ਸਾਬਕਾ ਸਰਪੰਚ ਰੂਪ ਸਿੰਘ, ਸਾਬਕਾ ਸਰਪੰਚ ਮੇਜਰ ਸਿੰਘ, ਗੁਰਮੇਜ ਸਿੰਘ ਭੈਣੀ ਵਾਲਾ ਸਮੇਤ ਇਲਾਕੇ ਦੇ ਮੋਹਤਬਰ ਆਗੂ ਹਾਜਰ ਸਨ