Ferozepur News

ਸਟਰੀਮ ਲਾਈਨ ਵੈਲਫੇਅਰ ਸੋਸਾਇਟੀ ਫਿਰੋਜ਼ਪੁਰ ਵਲੋਂ ਸਰਕਾਰੀ ਸਕੂਲ ਵਿਖੇ ਦੰਦਾਂ ਦਾ ਚੈੱਕਅੱਪ ਕੈਂਪ ਲਗਾਇਆ

WP_20160114_11_11_07_Proਫਿਰੋਜ਼ਪੁਰ 14 ਜਨਵਰੀ (ਏ.ਸੀ.ਚਾਵਲਾ) ਸਟਰੀਮ ਲਾਈਨ ਵੈਲਫੇਅਰ ਸੋਸਾਇਟੀ ਫਿਰੋਜ਼ਪੁਰ ਵਲੋਂ ਸੋਸਾਇਟੀ ਪ੍ਰਧਾਨ ਦੀਵਾਨ ਚੰਦ ਸੁਖੀਜਾ ਦੀ ਦੇਖ ਰੇਖ ਵਿਚ ਕੇਂਦਰੀ ਜੇਲ• ਦੇ ਮੁਲਾਜ਼ਮਾਂ ਦੇ ਬੱਚਿਆਂ ਲਈ ਚਲਾਏ ਜਾ ਰਹੇ ਸਰਕਾਰੀ ਸਕੂਲ ਵਿਖੇ ਦੰਦਾਂ ਦੇ ਚੈੱਕਅੱਪ ਸਬੰਧੀ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਉਚੇਚੇ ਤੌਰ ਤੇ ਪਹੁੰਚੇ ਸਰਕਾਰੀ ਸਕੂਲ ਲੜਕੇ ਫਿਰੋਜ਼ਪੁਰ ਦੇ ਲੈਕਚਰਾਰ ਇੰਦਰਪਾਲ ਸਿੰਘ ਅਤੇ ਰਾਕੇਸ਼ ਗਰੋਵਰ ਨੇ ਸਕੂਲੀ ਬੱਚਿਆਂ ਨੂੰ ਆਪਣੀ ਸਾਫ ਸਫਾਈ ਅਤੇ ਆਲੇ ਦੁਆਲੇ ਦੀ ਸਫਾਈ ਸਬੰਧੀ ਵਿਸ਼ੇਸ਼ ਧਿਆਨ ਦੇਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਦੰਦਾਂ ਦੇ ਮਾਹਰ ਡਾਕਟਰ ਵਿਵੇਕ ਗੁਪਤਾ ਨੇ ਸਕੂਲੀ ਬੱਚਿਆਂ ਦੇ ਦੰਦਾਂ ਦਾ ਚੈੱਕਅੱਪ ਕੀਤਾ ਅਤੇ ਇਨ•ਾਂ ਦੀ ਦੇਖ ਭਾਲ ਸਬੰਧੀ ਟਿਪਸ ਵੀ ਦਿੱਤੇ। ਸੋਸਾਇਟੀ ਦੇ ਦੂਜੇ ਮੈਂਬਰਾਂ ਏ. ਸੀ. ਚਾਵਲਾ ਅਤੇ ਬਲਵਿੰਦਰ ਕੌਰ ਵਲੋਂ ਸਕੂਲੀ ਬੱਚਿਆਂ ਨੂੰ ਟੂਥ ਪੇਸਟ, ਟੂੱਥ ਬੁਰਸ਼ ਅਤੇ ਬਿਸਕੁੱਟ ਵੀ ਵੰਡੇ ਗਏ। ਸਕੂਲ ਇੰਚਾਰਜ਼ ਲਾਜ ਕੌਰ ਵਲੋਂ ਸੋਸਾਇਟੀ ਕੀਤੇ ਜਾ ਰਹੇ ਅਜਿਹੇ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਸ਼ੀਨਮ ਸਚਦੇਵਾ, ਰਵਿੰਦਰ ਕੌਰ, ਅਮਰਜੋਤੀ ਮਾਂਗਟ ਵੀ ਹਾਜ਼ਰ ਸਨ।

Related Articles

Back to top button