ਸਟਰਿੰਗ ਵਾਲੇ ਦੀ ਅਣਗਹਿਲੀ ਸਦਕਾ ਡਿੱਗਾ ਲੈਂਟਰ ਪੀੜਤ ਪਰਿਵਾਰ ਨੇ ਲਾਈ ਇਨਸਾਫ ਦੀ ਗੁਹਾਰ
ਪਿਆਰੇਆਣਾ ਦੇ ਅੱਡੇ 'ਤੇ ਮਚੀ ਅਫਰਾ-ਤਫਰੀ
ਸਟਰਿੰਗ ਵਾਲੇ ਦੀ ਅਣਗਹਿਲੀ ਸਦਕਾ ਡਿੱਗਾ ਲੈਂਟਰ ਪੀੜਤ ਪਰਿਵਾਰ ਨੇ ਲਾਈ ਇਨਸਾਫ ਦੀ ਗੁਹਾਰ
ਪਿਆਰੇਆਣਾ ਦੇ ਅੱਡੇ ‘ਤੇ ਮਚੀ ਅਫਰਾ-ਤਫਰੀ
ਫਿਰੋਜ਼ਪੁਰ, 3.3.2023 () :- ਫਿਰੋਜ਼ਪੁਰ-ਮੋਗਾ ਸੜਕ ‘ਤੇ ਪੈਂਦੇ ਪਿੰਡ ਪਿਆਰੇਆਣਾ ਦੇ ਬੱਸ ਅੱਡੇ ‘ਤੇ ਅੱਜ ਉਸ ਵੇਲੇ ਅਫਰਾ-ਤਫਰੀ ਮੱਚ ਗਈ, ਜਦੋਂ ਆਪਣੀ ਦੋ ਟੁੱਕ ਦੀ ਰੋਟੀ ਦਾ ਜੁਗਾੜ ਕਰਨ ਵਾਲੇ ਲਖਵਿੰਦਰ ਸਿੰਘ ਦੀ ਨਵੀਂ ਬਨਣ ਵਾਲੀ ਦੁਕਾਨ ਦਾ ਨਵਾਂ ਪਾਇਆ ਲੈਂਟਰ ਕੁਝ ਮਿੰਟਾਂ ਬਾਅਦ ਹੀ ਹੀ ਥੱਲੇ ਡਿੱਗ ਗਿਆ। ਆਪਣੇ ਨਾਲ ਵਾਪਰੀ ਘਟਨਾ ਦਾ ਜ਼ਿਕਰ ਕਰਦਿਆਂ ਲਖਵਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿਆਰੇਆਣਾ ਨੇ ਦੱਸਿਆ ਕਿ ਉਹ ਮਿਹਨਤ-ਮਜ਼ਦੂਰੀ ਕਰਦਾ ਹੈ ਅਤੇ ਆਪਣੇ ਪਰਿਵਾਰ ਦੇ ਪਾਲਣ ਲਈ ਪਿਆਰੇਆਣਾ ਦੇ ਬੱਸ ਅੱਡੇ ਪਰ ਛੋਟੀ ਜਿਹੀ ਜਗ੍ਹਾ ਲੈ ਕੇ ਦੁਕਾਨ ਬਣਾ ਰਿਹਾ ਸੀ। ਉਸ ਨੇ ਦੱਸਿਆ ਕਿ ਉਸ ਦੀ ਦੁਕਾਨ ਦੀ ਸਟਰਿੰਗ ਸੋਹਨ ਸਿੰਘ ਸ਼ੇਰਖਾਂ ਨੇ ਕੀਤੀ ਸੀ, ਜਿਸ ਵੱਲੋਂ ਸਟਰਿੰਗ ਕਰਨ ਸਮੇਂ ਅਣਗਹਿਲੀ ਵਰਤੀ ਗਈ, ਜਿਸ ਸਦਕਾ ਅੱਜ ਦੁਕਾਨ ਦਾ ਲੈਂਟਰ ਪਾਉਣ ਤੋਂ ਕੁਝ ਮਿੰਟਾਂ ਬਾਅਦ ਹੀ ਲੈਂਟਰ ਥੱਲੇ ਡਿੱਗ ਗਿਆ। ਉਸ ਨੇ ਦੱਸਿਆ ਕਿ ਅਜਿਹਾ ਹੋਣ ਨਾਲ ਉਸਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਭਵਿੱਖ ਵਿਚ ਦੁਬਾਰਾ ਅਜਿਹਾ ਕਰ ਪਾਉਣਾ ਵੀ ਉਸ ਲਈ ਕਾਫੀ ਔਖਾ ਹੈ, ਕਿਉਂਕਿ ਉਹ ਮੱਧ ਵਰਗੀ ਪਰਿਵਾਰ ਨਾਲ ਸਬੰਧ ਰੱਖਦਾ ਹੈ।
ਇਸ ਮੌਕੇ ਲੈਂਟਰ ਪਾਉਣ ਵਾਲੇ ਮਿਸਤਰੀ ਅਤੇ ਮਜ਼ਦੂਰਾਂ ਨੇ ਸਪੱਸ਼ਟ ਕੀਤਾ ਕਿ ਜਦੋਂ ਸੋਹਨ ਸਿੰਘ ਸ਼ੇਰਖਾਂ ਲੈਂਟਰ ਲਈ ਸਟਰਿੰਗ ਕਰ ਰਿਹਾ ਸੀ, ਪਰ ਉਸ ਨੇ ਸਟਰਿੰਗ ਕਰਨ ਸਮੇਂ ਕੁਝ ਗਲਤੀਆਂ ਕੀਤੀਆਂ, ਜਿਸ ਕਰਕੇ ਅੱਜ ਪਾਇਆ-ਪੁਆਇਆ ਲੈਂਟਰ ਕੁਝ ਮਿੰਟਾਂ ਬਾਅਦ ਹੀ ਥੱਲੇ ਡਿੱਗ ਪਿਆ। ਮਿਸਤਰੀ ਤੇ ਮਜ਼ਦੂਰਾਂ ਨੇ ਸਪੱਸ਼ਟ ਕੀਤਾ ਕਿ ਜਿਸ ਸਮੇਂ ਲੈਂਟਰ ਥੱਲੇ ਡਿੱਗਾ, ਉਸ ਵਕਤ ਉਸ ਪਰ ਕੋਈ ਵੀ ਮੌਜੂਦ ਨਹੀਂ ਸੀ ਅਤੇ ਜੇਕਰ ਸਟਰਿੰਗ ਲੈਂਟਰ ਪਾਉਣ ਸਮੇਂ ਹੀ ਡਿੱਗ ਜਾਂਦੀ ਤਾਂ ਕਿਸੇ ਦੀ ਜਾਨ ਪਰ ਵੀ ਬਣ ਸਕਦੀ ਹੈ। ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲ ਗੁਹਾਰ ਲਗਾਈ ਕਿ ਉਨ੍ਹਾਂ ਦਾ ਨੁਕਸਾਨ ਕਰਨ ਵਾਲੇ ਵਿਅਕਤੀ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਉਕਤ ਸਟਰਿੰਗ ਵਾਲਾ ਭਵਿੱਖ ਵਿਚ ਕਿਸੇ ਦਾ ਨੁਕਸਾਨ ਕਰਨ ਸਮੇਂ ਅਨੇਕਾਂ ਵਾਰ ਸੋਚੇ।