ਸਕੂਲ ਪੱਧਰ ਤੇ ਗਣਿਤ aਲੰਪਿਅਡ ਕਰਵਾਇਆ।
ਸਕੂਲ ਪੱਧਰ ਤੇ ਗਣਿਤ aਲੰਪਿਅਡ ਕਰਵਾਇਆ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿਖੇ ਸਕੂਲੀ ਪੱਧਰ ਦਾ ਗਣਿਤ aਲੰਪਿਅਡ ਗਿਆਰਵੀ ਅਤੇ ਬਾਰ੍ਹਵੀ ਦੇ ਵਿਦਿਆਰਥੀਆਂ ਲਈ ਆਯੋਜਿਤ ਕੀਤਾ ਗਿਆ। ਇਸ ਗਣਿਤ aਲੰਪਿਅਡ ਵਿੱਚ ਗਣਿਤ ਨਾਲ ਸਬੰਧਿਤ ਆਬਜੈਟਿਵ ਟਾਈਪ ਪ੍ਰਸ਼ਨ ਪੁੱਛੇ ਗਏ ਸਨ। ਇਹ aਲੰਪਿਅਡ ਆਈ.ਆਈ.ਟੀ ਅਤੇ ਇੰਜੀਨੀਅਰਿੰਗ ਕਾਲਜ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆ ਲਈ ਬਹੁਤ ਹੀ ਲਾਹੇਵੰਦ ਹੈ। ਕਿਉਕਿ ਗਿਆਰਵੀ ਅਤੇ ਬਾਰ੍ਹਵੀ ਦੇ ਵਿਦਿਆਰਥੀਆ ਲਈ ਆਉਣ ਵਾਲੇ ਸਮੇ ਵਿੱਚ ਇਸ ਤਰਾ ਦੀਆਂ ਪ੍ਰੀਖਿਆਵਾ ਦੇਣੀਆ ਹਨ। ਉੰਨ੍ਹਾ ਲਈ ਇਹ ਇੱਕ ਤਰਾ ਦੀ ਅਭਿਆਸ ਪ੍ਰੀਖਿਆ ਹੈ। ਗਣਿਤ ਲੈਕਚਰਾਰ ਸ਼੍ਰੀ ਵਿਜੈ ਗਰਗ ਨੇ ਦੱਸਿਆ ਹੈ ਕਿ ਗਣਿਤ ਵਿਸ਼ੇ ਦੀ ਅੱਗੇ ਜਾ ਕੇ ਬਹੁਤ ਮਹੱਤਤਾ ਹੈ। ਜਿਵੇ ਕਿ ਕੋਈ ਵੀ ਬੈਕ ਪ੍ਰਤੀਯੋਗਿਤਾ, ਆਈ.ਆਈ.ਟੀ , ਜੇ.ਈ.ਈ ਮੇਨ ਦੀ ਪ੍ਰੀਖਿਆ ਵਿੱਚ ਇਸ ਤਰਾ ਦੇ ਟੈਸਟ ਬਹੁਤ ਸਹਾਇਕ ਹੁੰਦੇ ਹਨ। ਇਸ ਪ੍ਰੀਖਿਆ ਵਿੱਚ ਨੈਗੇਟਿਵ ਮਾਰਕਿੰਗ ਵੀ ਰੱਖੀ ਗਈ ਸੀ। ਜਿਸ ਨਾਲ ਵਿਦਿਆਰਥੀਆ ਨੂੰ ਤੁੱਕੇ ਮਾਰਨ ਦੀ ਆਂਦਤਾ ਤੋ ਬਚਾਇਆ ਜਾ ਸਕੇ। ਕਿਉਕਿ ਆਉਣ ਵਾਲੇ ਸਮੇ ਵਿੱਚ ਜਿੰਨੀਆ ਵੀ ਪ੍ਰੀਖਿਆਵਾ ਵਿਦਿਆਰਥੀਆ ਨੇ ਦੇਣੀਆ ਹਨ। ਉਹਨਾ ਵਿੱਚ ਨੈਗੇਟਿਵ ਮਾਰਕਿੰਗ ਹੁੰਦੀ ਹੈ। ਇਸ ਗਣਿਤ aਲੰਪਿਅਡ ਵਿੱਚ ਲਗਭਗ 40 ਵਿਦਿਆਰਥੀਆ ਨੇ ਭਾਗ ਲਿਆ। ਪ੍ਰਿੰਸੀਪਲ ਸ਼੍ਰੀਮਤੀ ਸੁਨੀਤਾ ਬਿਲੰਦੀ ਨੇ ਪਹਿਲੇ, ਦੂਸਰੇ,ਤੀਸਰੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆ ਨੂੰ ਮੂਮੈਨਟੋ ਅਤੇ ਮੈਡਲ ਨਾਲ ਸਨਮਾਨਿਤ ਕੀਤਾ।ਗਿਆਰਵੀ ਜਮਾਤ ਵਿੱਚੋ ਪਹਿਲੇ ਸਥਾਨ ਤੇ ਵਤਨਦੀਪ ਸਿੰਘ,ਦੂਸਰੇ ਸਥਾਨ ਤੇ ਕਸ਼ਿਸ਼ ਗੁਪਤਾ ਅਤੇ ਤੀਸਰੇ ਸਥਾਨ ਤੇ ਕੇਸ਼ਵ ਕੁਮਾਰ ਆਏ। ਬਾਰ੍ਹਵੀ ਜਮਾਤ ਵਿੱਚੋ ਪਹਿਲੇ ਸਥਾਨ ਤੇ ਗੁਰਪ੍ਰੀਤ ਸਿੰਘ,ਦੂਜੇ ਸਥਾਨ ਤੇ ਅੰਮ੍ਰਿਤਪਾਲ ਸਿੰਘ ਅਤੇ ਤੀਸਰੇ ਸਥਾਨ ਤੇ ਜਸ਼ਨਦੀਪ ਸਿੰਘ ਨੇ ਪ੍ਰਾਪਤ ਕੀਤਾ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਮੌਜੂਦ ਸਨ ਸ਼੍ਰੀ ਸ਼ਿਵਰਾਜ ਸਿੰਘ ਗਿੱਲ, ਸ਼੍ਰੀਮਤੀ ਸੀਮਾ ਮੈਡਮ, ਸ਼੍ਰੀਮਤੀ ਸੁਖਦੀਪ ਕੌਰ ਸਨ।