ਸਕੂਲਾਂ ਤੇ ਕਾਲਜਾਂ ਦੀਆਂ ਫ਼ੀਸਾ ਨੂੰ ਕੰਟਰੋਲ ਕਰਨ ਲਈ ਇਕ ਰੈਗੂਲੇਟਰੀ ਐਥੋਰਟੀ ਬਣਾਉਣ ਦੀ ਮੰਗ
ਮੰਗਾਂ ਸਬੰਧੀ ਵਿਦਿਆਰਥੀ ਯੂਨੀਅਨ ਵਲੋਂ 18 ਫ਼ਰਵਰੀ ਨੂੰ ਜਿਲ•ਾ ਪੱਧਰ 'ਤੇ ਧਰਨੇ ਲਗਾਉਣ ਦਾ ਐਲਾਣ
– ਸਕੂਲਾਂ ਤੇ ਕਾਲਜਾਂ ਦੀਆਂ ਫ਼ੀਸਾ ਨੂੰ ਕੰਟਰੋਲ ਕਰਨ ਲਈ ਇਕ ਰੈਗੂਲੇਟਰੀ ਐਥੋਰਟੀ ਬਣਾਉਣ ਦੀ ਮੰਗ
– ਵਿਦਿਆਰਥੀ ਸੰਘਰਸ਼ ਮੈਗਜ਼ੀਨ ਕੀਤਾ ਰੀਲੀਜ਼
ਗੁਰੂਹਰਸਹਾਏ, 10 ਫਰਵਰੀ (ਪਰਮਪਾਲ ਗੁਲਾਟੀ)- ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਸ਼ਹੀਦ ਊਧਮ ਸਿੰਘ ਕਾਲਜ ਮੋਹਨ ਕੇ ਹਿਠਾੜ ਵਿਖੇ ਕਾਲਜ ਯੂਨਿਟ ਦੀ ਮੀਟਿੰਗ ਕੀਤੀ ਗਈ, ਜਿਸ ਵਿਚ 2.50 ਲੱਖ ਤੱਕ ਆਮਦਨ ਵਾਲੇ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਲਿਆਉਣ, ਪ੍ਰਾਈਵੇਟ ਤੇ ਏਡਿਡ ਸਕੂਲਾਂ ਅਤੇ ਕਾਲਜਾਂ ਦੀ ਅੰਨ•ੀ ਲੁੱਟ ਨੂੰ ਕੰਟਰੋਲ ਕਰਨ ਲਈ ਬੋਰਡ ਬਣਾਉਣ ਦੀ ਮੰਗ, ਘੱਟ ਗਿਣਤੀਆਂ ਦੇ ਰੁਕੇ ਵਜੀਫੇ ਬਹਾਲ ਕਰਵਾਉਣ ਅਤੇ ਲੜਕੀਆਂ ਹਰ ਪੱਧਰ ਦੀ ਸਿੱਖਿਆ ਮੁਫ਼ਤ ਕਰਵਾਉਣ ਦੀ ਮੰਗ ਨੂੰ ਲੈ ਕੇ 18 ਫ਼ਰਵਰੀ ਨੂੰ ਪੂਰੇ ਸੂਬੇ ਵਿਚ ਲਗਾਏ ਜਾ ਰਹੇ ਧਰਨਿਆਂ ਵਿਚ ਜਿਲ•ਾ ਹੈਡਕੁਆਟਰਾਂ 'ਤੇ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਗਿਆ। ਇਸ ਦੌਰਾਨ ਪੰਜਾਬ ਸਟੂਡੈਂਟਸ ਯੂਨੀਅਨ ਦਾ ਬੁਲਾਰਾ ਵਿਦਿਆਰਥੀ ਸੰਘਰਸ਼ ਮੈਗਜ਼ੀਨ ਵੀ ਰੀਲੀਜ਼ ਕੀਤਾ ਗਿਆ।
ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਅਮਰਨਾਥ ਅਤੇ ਪੀ.ਐਸ.ਯੂ ਦੇ ਜ਼ਿਲ•ਾ ਆਗੂ ਦੇਸਾ ਸਿੰਘ ਨੇ ਕਿਹਾ ਕਿ ਅੱਜ ਸਿੱਖਿਆ ਆਮ ਤਬਕੇ ਤੋਂ ਦੂਰ ਹੋ ਰਹੀ ਹੈ, ਜਿਸ ਕਾਰਨ ਸਮਾਜ ਦਾ ਇਕ ਹਿੱਸਾ ਲਗਾਤਾਰ ਸਿੱਖਿਆ ਤੋਂ ਵਾਂਝਾ ਹੋ ਰਿਹਾ ਹੈ। ਜਿਸ ਵਿਚ ਅੱਜ ਪੰਜਾਬ ਦੀ ਸਾਰੀ ਛੋਟੀ ਕਿਸਾਨੀ ਆ ਰਹੀ ਹੈ, ਪੰਜਾਬ ਦੀ ਕਿਸਾਨੀ ਜੋ ਕਿ ਲਗਾਤਾਰ ਸੰਕਟ ਵਿਚ ਹੈ, ਜਿਸ ਕਾਰਨ ਖੇਤੀ ਦੇ ਵਿਚ ਪੈ ਰਹੇ ਘਾਟੇ ਕਰਕੇ ਕਿਸਾਨੀ ਨਾਲ ਸਬੰਧਿਤ ਵਿਦਿਆਰਥੀ ਸਕੂਲਾਂ ਅਤੇ ਕਾਲਜਾਂ 'ਚ ਪੜ•ਨੋਂ ਅਸਮਰੱਥ ਹਨ, ਇਸ ਲਈ 2.50 ਲੱਖ ਰੁਪਏ ਤੋਂ ਘੱਟ ਆਮਦਨ ਵਾਲੇ ਵਿਦਿਆਰਥੀ ਚਾਹੇ ਉਹ ਕਿਸਾਨੀ ਵਿਚੋਂ ਹਨ ਜਾਂ ਛੋਟੇ ਦੁਕਾਨਦਾਰ ਮੁਲਾਜ਼ਮ ਹਨ, ਉਹਨਾਂ ਸਾਰਿਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਲੈ ਕੇ ਆਉਣਾ ਚਾਹੀਦਾ ਹੈ ਅਤੇ ਉਹਨਾਂ ਦੀ ਫ਼ੀਸ ਮੁਆਫ਼ ਹੋਣੀ ਚਾਹੀਦੀ ਹੈ।
ਪੀ.ਐਸ ਯੂ ਦੇ ਕਾਲਜ ਕਮੇਟੀ ਪ੍ਰਧਾਨ ਜਸਵਿੰਦਰ ਸਿੰਘ, ਮੀਤ ਪ੍ਰਧਾਨ ਅਮਨਦੀਪ ਕੌਰ ਨੇ ਕਿਹਾ ਕਿ ਪ੍ਰਾਈਵੇਟ ਅਤੇ ਏਡਿਡ ਸਕੂਲਾਂ ਵਿਚ ਮਨਚਾਹੀ ਫ਼ੀਸ ਵਸੂਲੀ ਜਾ ਰਹੀ ਹੈ। ਇਸ ਤੋਂ ਇਲਾਵਾ ਇਹਨਾਂ ਕਾਲਜਾਂ ਸਕੂਲਾਂ ਵਿਚ ਵਰਦੀ ਅਤੇ ਸਟੇਸ਼ਨਰੀ ਦੇ ਨਾਮ 'ਤੇ ਅੰਨ•ੀ ਲੁੱਟ ਕੀਤੀ ਜਾ ਰਹੀ ਹੈ। ਜੇਕਰ ਕਿਸੇ ਕਾਲਜ ਜਾਂ ਸਕੂਲ ਦੀ ਇਸ ਅੰਨ•ੀ ਲੁੱਟ ਖਿਲਾਫ਼ ਕੋਈ ਵਿਦਿਆਰਥੀ ਸੰਘਰਸ਼ ਕਰਦਾ ਹੈ ਤਾਂ ਜੁਰਮਾਨੇ ਠੋਕ ਕੇ ਅਤੇ ਰੋਲ ਨੰਬਰ ਰੋਕ ਕੇ Àਹਨਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ। ਇਸ ਲਈ 18 ਫਰਵਰੀ ਨੂੰ ਪੂਰੇ ਪੰਜਾਬ ਵਿਚ ਇਹ ਮੰਗ ਕੀਤੀ ਜਾ ਰਹੀ ਹੈ ਕਿ ਇਨ•ਾਂ ਪ੍ਰਾਈਵੇਟ ਅਤੇ ਏਡਿਡ ਸਕੂਲਾਂ ਕਾਲਜਾਂ ਦੀਆਂ ਫ਼ੀਸਾ ਨੂੰ ਕੰਟਰੋਲ ਕਰਨ ਲਈ ਇਕ ਰੈਗੂਲੇਟਰੀ ਐਥੋਰਟੀ ਬਣਨੀ ਚਾਹੀਦੀ ਹੈ।
ਇਸ ਮੌਕੇ ਆਗੂਆਂ ਵਲੋਂ 18 ਫਰਵਰੀ ਨੂੰ ਜ਼ਿਲ•ਾ ਫਿਰੋਜ਼ਪੁਰ ਦੇ ਡੀ.ਸੀ ਦਫ਼ਤਰ ਅੱਗੇ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਗਿਣਤੀ ਵਿਚ ਸ਼ਮੂਲੀਅਤ ਕਰਵਾ ਕੇ ਧਰਨਾ ਲਗਾਉਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਵਿਚ ਪਿੰਕੀ ਰਾਣੀ, ਸੁਖਜਿੰਦਰ ਸਿੰਘ, ਹਰਮੇਸ਼ ਸਿੰਘ, ਬਲਜਿੰਦਰ ਸਿੰਘ, ਜਸਵਿੰਦਰ ਸਿੰਘ, ਨੀਲਮ ਰਾਣੀ, ਕਿਰਨਾ ਰਾਣੀ, ਪ੍ਰਵੀਨ ਰਾਣੀ, ਗੁਰਮੀਤ ਸਿੰਘ, ਮਨੀਸ਼ ਆਦਿ ਵਿਦਿਆਰਥੀ ਆਗੂ ਹਾਜ਼ਰ ਸਨ।