Ferozepur News

ਸ਼ਾਂਦੇ ਹਾਸ਼ਮ ਦੇ ਪੰਜ ਮਾਡਲ 45ਵੀਂ ਰਾਜ ਵਿਗਿਆਨ ਪ੍ਰਦਰਸ਼ਨੀ ‘ਚ

ਫਿਰੋਜ਼ਪੁਰ 29 ਨਵੰਬਰ (): ਰਾਇਤ ਬਹਾਰਾਂ ਮੋਹਾਲੀ ਵਿਖੇ ਹੋ ਰਹੀ ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿਚ ਫਿਰੋਜ਼ਪੁਰ ਜ਼ਿਲ•ੇ ਦੀ ਪ੍ਰਤੀਨਿਧਤਾ ਸਾਂਦੇ ਹਾਸ਼ਮ ਸਕੂਲ ਦੇ ਪੰਜ ਮਾਡਲ ਕਰਨਗੇ। ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਸ਼ਾਲੂ ਰਤਨ ਨੇ ਦੱਸਿਆ ਕਿ ਦਵਿੰਦਰ ਨਾਥ, ਕਮਲ ਸ਼ਰਮਾ ਅਤੇ ਰੇਨੂੰ ਵਿੱਜ ਦੀ ਅਗਵਾਈ ਵਿਚ ਵਿਦਿਆਰਥੀ ਮੋਹਾਲੀ ਪਹੁੰਚ ਚੁੱਕੇ ਹਨ ਅਤੇ ਉਹ ਉਦਯੋਗ, ਸਿਹਤ, ਪੇਂਡੂ ਖੇਤਰ, ਟਿਕਾਊ ਵਾਤਾਵਰਨ ਵਰਗੇ ਸਬ ਥੀਮਾਂ ਵਿਚ ਆਪਣੇ ਪ੍ਰੋਜੈਕਟ ਪੇਸ਼ ਕਰਨਗੇ ਅਤੇ ਯਕੀਨੀ ਤੌਰ ਤੇ ਪੰਜਾਬ ਭਰ ਵਿਚ ਸਥਾਨ ਪ੍ਰਾਪਤ ਕਰਨਗੇ। ਸੰਦੀਪ ਕੰਬੋਜ਼ ਪਿੰਡੀ ਨੇ ਦੱਸਿਆ ਕਿ ਸਾਂਦੇ ਹਾਸ਼ਮ ਸਕੂਲ ਨੇ ਹਮੇਸ਼ਾ ਹੀ ਸਰਹੱਦੀ ਜ਼ਿਲ•ੇ ਫਿਰੋਜ਼ਪੁਰ ਦਾ ਰਾਜ ਪੱਧਰ ਤੇ ਨਾਮ ਚਮਕਾਇਆ ਹੈ ਅਤੇ ਇਸ ਵਾਰ ਵੀ ਇਸੇ ਉਮੀਦ ਨਾਲ ਉਨ•ਾਂ ਨੂੰ ਸ਼ੁੱਭਕਾਮਨਵਾਂ ਦਿੰਦੇ ਹਾਂ। ਪ੍ਰਦਰਸ਼ਨੀ ਵਿਚ ਪਵਨਪ੍ਰੀਤ ਕੌਰ, ਮਨਪ੍ਰੀਤ ਕੌਰ, ਹਰਮੀਤ ਕੌਰ, ਹਰਜਿੰਦਰ ਸਿੰਘ, ਸਿਮਰਜੀਤ ਸਿੰਘ, ਸਾਹਿਪ੍ਰੀਤ ਸਿੰਘ ਵਿਦਿਆਰਥੀ ਆਪਣੇ ਮਾਡਲ ਪੇਸ਼ ਕਰਨਗੇ। ਡੀਈਓ ਜਗਸੀਰ ਸਿੰਘ, ਡਿਪਟੀ ਡੀਈਓ ਪ੍ਰਦੀਪ ਸਿੰਘ ਦਿਉੜ ਅਤੇ ਡੀਐੱਸਐੱਸ ਰਾਜੇਸ਼ ਮਹਿਤਾ, ਨੋਡਲ ਅਫਸਰ ਦੀਪਕ ਸ਼ਰਮਾ ਨੇ ਸਾਰੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।

Related Articles

Back to top button