ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ‘ਜਲ ਸ਼ਕਤੀ ਅਭਿਆਨ ਤਹਿਤ ਪੇਂਟਿੰਗ ਮੁਕਾਬਲੇ ਕਰਵਾਏ ਗਏ
ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ‘ਜਲ ਸ਼ਕਤੀ ਅਭਿਆਨ ਤਹਿਤ ਪੇਂਟਿੰਗ ਮੁਕਾਬਲੇ ਕਰਵਾਏ ਗਏ
ਫਿਰੋਜ਼ਪੁਰ, 4.6.2020: ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਡਾਇਰੈਕਟਰ ਡਾ. ਟੀ ਐਸ ਸਿੱਧੂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ‘ਜਲ ਸ਼ਕਤੀ ਅਭਿਆਨ ਤਹਿਤ ਪੇਂਟਿੰਗ ਮੁਕਾਬਲੇ ਕਰਵਾਏ ਗਏ ਜਿਸ ਵਿਚ ਬੀ ਟੈਕ ਦੇ ਵਿਦਿਆਰਥੀਆਂ ਨੇ ਆਪਣੇ ਘਰ ਤੋਂ ਆਨਲਾਈਨ ਹਿੱਸਾ ਲਿਆ।
ਕੈਂਪਸ ਪੀਆਰੳ ਨੇ ਇਸ ਸੰਬੰਧੀ ਦੱਸਿਆ ਕਿ ਇਸ ਮੁਕਾਬਲੇ ਦਾ ਮਕਸਦ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਪਾਣੀ ਦੀ ਅਹਿਮੀਅਤ ਨੂੰ ਸਮਝਦੇ ਹੋਏ ਇਸ ਦੀ ਯੋਗ ਵਰਤੋਂ ਕਰਨ ਅਤੇ ਇਸ ਦੀ ਸੰਭਾਲ ਪ੍ਰਤੀ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਹੈ।
ਇਸ ਮੁਕਾਬਲੇ ਵਿੱਚ 50 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ।ਇਸ ਦੌਰਾਨ ਜੈ ਸ੍ਰੀ ਨੇ ਪਹਿਲਾ ਸਥਾਨ ਹਾਸਲ ਕੀਤਾ।ਦੂਸਰਾ ਸੇਜਲ ਅਤੇ ਤੀਸਰਾ ਸਾਕਸ਼ੀ ਕੁਮਾਰੀ ਅਤੇ ਰਵਨੀਤ ਕੌਰ ਨੇ ਹਾਸਲ ਕੀਤਾ।
ਇਸ ਪ੍ਰਤੀਯੋਗਤਾ ਨੂੰ ਕਰਵਾਉਣ ਵਿੱਚ ਇੰਚਾਰਜ ਸੈਕਾ, ਡਾ. ਅਮਿਤ ਅਰੋੜਾ, ਨੋਡਲ ਅਫਸਰ ਜਲ ਸ਼ਕਤੀ ਅਭਿਆਨ ਮੈਡਮ ਪਰਮਪ੍ਰੀਤ ਕੌਰ, ਨੋਡਲ ਅਫਸਰ ਰੈਡ ਰਿਬਨ ਕਲੱਬ ਗੁਰਜੀਵਨ ਸਿੰਘ, ਮੈਡਮ ਨਵਦੀਪ ਕੌਰ, ਗੁਰਪ੍ਰੀਤ ਸਿੰਘ ਅਤੇ ਯਸ਼ਪਾਲ ਇੰਚਾਰਜ ਈਕੋ ਫਰੈਂਡਲੀ ਗਰੁੱਪ ਨੇ ਅਹਿਮ ਭੂਮਿਕਾ ਨਿਭਾਈ।