Ferozepur News

ਸ਼ਹੀਦ ਊਧਮ ਸਿੰਘ ਯੂਨੀਵਰਸਿਟੀ ਕਾਲਜ ਮੋਹਨ ਕੇ ਹਿਠਾੜ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਵਿਦਿਆਰਥੀਆਂ ਨੇ ਮੰਗਾਂ ਸਬੰਧੀ ਕੀਤੀ ਨਾਅਰੇਬਾਜ਼ੀ

ਕਾਲਜ ਵਿਦਿਆਰਥੀਆਂ ਨੇ ਮੰਗਾਂ ਸਬੰਧੀ ਕੀਤੀ ਨਾਅਰੇਬਾਜ਼ੀ
– ਸਮੱਸਿਆਵਾਂ ਕਾਰਨ ਵਿਦਿਆਰਥੀਆਂ ਦੀ ਪੜ•ਾਈ &#39ਤੇ ਪੈ ਰਿਹਾ ਹੈ ਅਸਰ : ਪੀ.ਐਸ.ਯੂ

SUS University Mohan Ke Uttar Students protest

ਗੁਰੂਹਰਸਹਾਏ, 23 ਸਤੰਬਰ (ਪਰਮਪਾਲ ਗੁਲਾਟੀ)- ਸ਼ਹੀਦ ਊਧਮ ਸਿੰਘ ਯੂਨੀਵਰਸਿਟੀ ਕਾਲਜ ਮੋਹਨ ਕੇ ਹਿਠਾੜ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਸੰਬੰਧੀ ਮੀਟਿੰਗ ਕੀਤੀ ਗਈ। ਇਸ ਦੌਰਾਨ ਵਿਦਿਆਰਥੀਆਂ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਜਿਵੇਂ ਕਾਲਜ ਵਿਚ ਲਗਤਾਰ ਘੱਟ ਰਹੀ ਅਧਿਆਪਕਾਂ ਦੀ ਗਿਣਤੀ, ਪੀਣ ਵਾਲੇ ਪਾਣੀ ਦੀ ਸਮੱਸਿਆਂ, ਕਾਲਜ ਅੱਗੇ ਪੰਜਾਬ ਰੋਡਵੇਜ਼ ਬੱਸਾਂ ਦਾ ਨਾ ਰੁਕਣ ਆਦਿ ਮੰਗਾਂ ਕਰਕੇ ਵਿਦਿਆਰਥੀਆਂ ਨੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਗਟ ਕੀਤਾ।
ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਵਿਸ਼ੇਸ਼ ਤੌਰ &#39ਤੇ ਸ਼ਾਮਲ ਹੋਏ। ਇਸ ਮੌਕੇ ਉਨ•ਾਂ  ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਜੇਕਰ ਕਾਲਜ ਵਿਚ ਇਸੇ ਤਰ•ਾਂ ਅਧਿਆਪਕਾਂ ਦੀ ਲਗਾਤਾਰ ਗਿਣਤੀ ਘੱਟਦੀ ਰਹੀ ਤਾਂ ਆਉਣ ਵਾਲੇ ਸਮੇਂ ਵਿਚ ਵਿਦਿਆਰਥੀਆਂ ਦੇ ਨਤੀਜੇ &#39ਤੇ ਬਹੁਤ ਮਾੜਾ ਅਸਰ ਪਵੇਗਾ। ਉਨ•ਾਂ ਕਿਹਾ ਕਿ ਸਰਕਾਰ ਲਗਤਾਰ ਪ੍ਰਾਈਵੇਟ ਨੀਤੀਆਂ ਨੂੰ ਲਾਗੂ ਕਰਨ ਵਿਚ ਲੱਗੀ ਹੋਈ ਹੈ, ਜਿਸਦਾ ਅਸਰ ਵਿਦਿਆਰਥੀਆਂ ਦੀ ਸਿੱਖਿਆ &#39ਤੇ ਵੱਧਦਾ ਹੀ ਜਾ ਰਿਹਾ ਹੈ ਅਤੇ ਸਾਰੇ ਵਿਦਿਆਰਥੀਆਂ ਨੂੰ ਮਾਨਸਿਕ ਤੌਰ &#39ਤੇ ਪ੍ਰੇਸ਼ਾਨ ਰੱਖਿਆ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਮੋਦੀ ਸਰਕਾਰ ਵਿਦਿਆਰਥੀਆਂ ਦਾ ਭਗਵਾਕਰਨ ਕਰ ਰਹੀ ਹੈ ਅਤੇ ਵਿਦਿਆਰਥੀ ਜੀਵਨ ਜਿਨ•ਾਂ ਨੂੰ ਅਸੀ ਆਉਣ ਵਾਲੇ ਦੇਸ਼ ਦਾ ਭਵਿੱਖ ਕਹਿੰਦੇ ਹਾਂ ਪਰੰਤੂ ਵਿਦਿਆਰਥੀਆਂ ਦੀਆਂ ਮੁੱਖ ਸਮੱਸਿਆਵਾਂ ਦਾ ਹੱਲ ਸਹੀ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾਂ ਕਿ ਵਿਦਿਆਰਥੀਆਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ।
ਇਸ ਮੌਕੇ ਵਿਦਿਆਰਥੀ ਜਸਵਿੰਦਰ ਸਿੰਘ, ਸਤਨਾਮ ਸਿੰਘ, ਧੀਰਜ ਕੁਮਾਰ, ਮਨਿੰਦਰ ਕੁਮਾਰ, ਨੀਲਮ, ਸਪਨਾ ਰਾਣੀ, ਅਮਨਦੀਪ ਸਿੰਘ, ਰਾਜ ਕੁਮਾਰ, ਲਖਵੰਤ ਸਿੰਘ, ਅਮਨਦੀਪ ਰਾਏ, ਸੁਖਵਿੰਦਰ ਰਿੰਕੂ, ਦਲਜੀਤ ਸਿੰਘ, ਕ੍ਰਿਸ਼ਨ ਸਿੰਘ, ਸੁਖਚੈਨ ਸਿੰਘ ਆਦਿ ਨੇ ਦੱਸਿਆ ਕਿ ਅਸੀਂ ਆਪਣੀਆਂ ਸਮੱਸਿਆਵਾਂ ਸਬੰਧੀ ਕਾਲਜ ਪ੍ਰਿੰਸੀਪਲ ਨੂੰ ਅਰਜੀ ਲਿਖ ਚੁੱਕੇ ਹਾਂ ਪਰੰਤੂ ਕੋਈ ਹੱਲ ਨਹੀਂ ਹੋਇਆ। ਵਿਦਿਆਰਥੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਾਡੀਆਂ ਇਹ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਯੂਨੀਅਨ ਆਗੂ ਅਸ਼ੋਕ ਕੁਮਾਰ, ਗੁਰਮੀਤ ਸਿੰਘ, ਦੇਸਾ ਸਿੰਘ, ਹਰਮੇਸ਼ ਸਿੰਘ, ਸਾਜਨ, ਅਮਰ ਕੌਰ, ਪਿੰਕੀ ਆਦਿ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਸਾਰੇ ਵਿਦਿਆਰਥੀਆਂ ਨੂੰ ਕਾਲਜ ਵਿਚ ਆਉਣ-ਜਾਣ ਲਈ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ ਅਤੇ ਬੱਸਾਂ ਦਾ ਕਾਲਜ ਅੱਗੇ ਨਾ ਰੁਕਣ ਕਰਕੇ ਵਿਦਿਆਰਥੀ ਸਮੇਂ ਸਿਰ ਕਾਲਜ ਵਿਚ ਨਹੀਂ ਪਹੁੰਚ ਪਾਉਦੇ, ਜਿਸ ਨਾਲ ਵਿਦਿਆਰਥੀਆਂ ਦੀ ਪੜਾਈ &#39ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਉਨ•ਾਂ ਇਹ ਵੀ ਦੋਸ਼ ਲਗਾਇਆ ਕਿ ਕਾਲਜ &#39ਚ ਪੀਣ ਵਾਲਾ ਪਾਣੀ ਵੀ ਸਹੀ ਨਹੀਂ ਮਿਲਦਾ ਅਤੇ ਖਰਾਬ ਪਾਣੀ ਪੀਣ ਕਰਕੇ ਕਾਲਜ ਦੇ ਕਈ ਵਿਦਿਆਰਥੀ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਵਿਦਿਆਰਥੀਆਂ ਨੇ ਕਿਹਾ ਕਿ ਅਧਿਆਪਕਾਂ ਦੀ ਕਮੀ ਹੋਣ ਕਰਕੇ ਕਲਾਸਾਂ ਹਫ਼ਤੇ &#39ਚ ਤਿੰਨ ਦਿਨ ਲੱਗਦੀਆਂ ਹਨ ਅਤੇ ਤਿੰਨ ਦਿਨ ਨਹੀਂ ਲੱਗਦੀਆਂ, ਜਿਸ ਕਰਕੇ ਪੂਰੀ ਪੜ•ਾਈ ਨਾ ਹੋਣ ਕਰਕੇ ਸਾਰੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿਚ ਪੈਂਦਾ ਜਾ ਰਿਹਾ ਹੈ।

Related Articles

Back to top button