Ferozepur News

ਸ਼ਹੀਦ ਊਧਮ ਸਿੰਘ ਨੂੰ ਭਾਰਤ ਰਤਨ ਪੁਰਸਕਾਰ ਦਿੱਤਾ ਜਾਵੇ :- ਲਾਇਲਪੁਰੀ

ਸ਼ਹੀਦ ਊਧਮ ਸਿੰਘ ਨੂੰ ਭਾਰਤ ਰਤਨ ਪੁਰਸਕਾਰ ਦਿੱਤਾ ਜਾਵੇ :- ਲਾਇਲਪੁਰੀ

UDHAM SINGH CELEBRATIONS

 

Ferozepur, December 26, 2015:(Harish Monga): ਸਹੀਦ ਦੇਸ਼ ਦਾ ਸਰਮਾਇਆ ਹਨ . ਉਹਨਾ ਦੀ ਕੁਰਬਾਨੀ ਦਾ ਬਦਲਾ ਅਸੀਂ ਲਖਾ ਵਾਰ ਸ਼ੁਕਰਾਨਾ ਕਰਕੇ ਵੀ ਨਹੀਂ ਚੁਕਾ ਸਕਦੇ . ਉਹਨਾਂ ਦੀ ਕੁਰਬਾਨੀ ਸਦਕਾ ਅਸੀਂ ਅਜੇ ਅਜਾਦੀ ਦਾ ਅਨੰਦ ਮਾਨ ਰਹੇ ਹਾਂ . ਇਹ ਵਿਚਾਰਾਂ ਦਾ ਪ੍ਰਗਟਾਵਾ ਇੰਜ: ਸੁਖਚੈਨ ਸਿੰਘ ਲਾਇਲਪੁਰੀ ਕੋਮੀ ਜਥੇਬੰਦਕ ਸਕੱਤਰ ਸ਼੍ਰੋਮਣੀ ਅਕਾਲੀ ਦਲ ਅਤੇ ਅਬਜ਼ਰਵਰ ਜਿਲ•ਾ ਫਿਰੋਜਪੁਰ ਅਤੇ ਫਾਜ਼ਿਲਕਾ ਨੇ ਸਹੀਦ ਊਧਮ ਸਿੰਘ ਦੇ ਜਨਮ ਦਿਵਸ ਸਮਾਗਮ ਸਮੇਂ ਸ਼ਹੀਦ ਦੇ ਬੁਤ ਨੂੰ ਨਤਮਸਤਕ ਹੋਣ ਸਮੇਂ ਪੱਤਰਕਾਰਾ ਨਾਲ ਗਲਬਾਤ ਕਰਦਿਆ ਦਿੱਤੇ . ਇੰਜ: ਲਾਇਲਪੁਰੀ ਨੇ ਆਖਿਆ ਕੀ ਸ਼ਹੀਦ ਊਧਮ ਸਿੰਘ ਇਕ ਜਤੀਮ ਲੜਕਾ ਸੀ ਜਿਸਦਾ ਦੁਨਿਆ ਵਿਚ ਕੋਈ ਵੀ ਨਹੀਂ ਸੀ . ਉਸਨੇ ਕਿੱਡੀ ਵੱਡੀ ਮਹਿਨਤ ਕੀਤੀ ਹੋਵੇਗੀ ਜੋ ਇੰਗਲੈਂਡ ਵਿਚ ਪਹੁੰਚਕੇ ਅੰਗ੍ਰੇਜਾ ਦੀ ਰਾਜਧਾਨੀ ਵਿਚ ਭਰੀ ਸਭਾ ਵਿਚ ਜ੍ਰਲੇਆਂਵਾਲਾ ਬਾਗ ਦੇ ਕਤਲ ਨੂੰ ਮਾਰਕੇ ਭਾਰਤ ਦੀ ਸ਼ਾਨ ਨੂੰ ਚਾਰਚਨ ਲਗਾਏ ਤੇ ਬੇਦੋਸ਼ ਭਾਰਤੀਆਂ ਦੀ ਮੌਤ ਦਾ ਬਦਲਾ ਲਿਆ . ਉਹਨਾਂ ਨੇ ਆਖਿਆ ਕੀ ਉਹ ਸ: ਸੁਖਬੀਰ ਸਿੰਘ ਬਾਦਲ ਨੂੰ ਮਿਲਕੇ ਮੋਹਾਲੀ ਵਿਚ ਬਣ ਰਹੇ ਬੱਸ ਅੱਡੇ ਦਾ ਨਾਮ ਸ਼ਹੀਦ ਊਧਮ ਸਿੰਘ ਰਖਣ ਲਾਈ ਗਲ ਕਰਨਗੇ . ਉਹਨਾਂ ਨੇ ਭਾਜਪਾ ਪ੍ਰਧਾਨ ਸ਼੍ਰੀ ਕਲਮ ਸ਼ਰਮਾ ਨੂੰ ਅਪੀਲ ਕੀਤੀ ਕੀ ਉਹ ਕੇਂਦਰ ਸਰਕਾਰ ਤੋਂ ਸ਼ਹੀਦ ਊਧਮ ਸਿੰਘ ਨੂੰ ਉਹਨਾਂ ਦੀ ਲਾਮਿਸਾਲ ਕੁਰਬਾਨੀ ਸਦਕਾ ਭਾਰਤ ਰਤਨ ਪੁਰਸਕਾਰ ਦਵਾਉਣ ਲਾਈ ਜਤਨ ਕਰਨ . ਉਹਨਾ ਨੇ ਦਸਿਆ ਕੀ ਪਿਛਲੇ ਦਿਨੀ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾ ਕਰਕੇ ਇਸ ਵਾਰ ਜਨਮ ਦਿਵਸ ਸਮਾਗਮ ਸਾਰੇ ਥਾਵਾਂ ਤੇ ਸਾਦਗੀ ਨਾਲ ਹੀ ਮਨਾਏ ਜਾ ਰਹੇ ਹਨ .
ਇਸ ਵਕਤ ਉਹਨਾਂ ਦੇ ਨਾਲ ਸ਼੍ਰੀ ਹੰਸਰਾਜ ਕੰਬੋਜ ਪ੍ਰਧਾਨ ਜਿਲ•ਾ ਬੀ ਸੀ ਵਿੰਗ ਸ: ਬਲਦੇਵ ਸਿੰਘ ਮਹਮੁਜੋਇਆ ਸਾਬਕਾ ਚੇਅਰਮੈਨ ਬੈਕਫੀਕੋ ਪੰਜਾਬ ਸ: ਪੂਰਨ ਸਿੰਘ ਜੋਸਨ ਸ: ਦਰਸ਼ਨ ਸਿੰਘ ਸ਼ੇਰ ਖਾਂ ਸ: ਭਗਵਾਨ ਸਿੰਘ ਸਮਾਂ ਸ: ਬਲਜੀਤ ਸਿੰਘ ਸ: ਮੰਗਲ ਸਿੰਘ ਸ: ਬਲਿਹਾਰ ਸਿੰਘ ਮੁੱਤੀ ਸਰਬਜੀਤ ਸਿੰਘ ਠੇਕੇਦਾਰ ਅਮਰਜੀਤ ਸਿੰਘ ਸਰਪੰਚ ਆਦਿ ਹਾਜਰ ਸਨ .

Related Articles

Back to top button