ਵੱਧ ਰਿਹਾ ਹਵਾ ਵਿੱਚ ਜ਼ਹਿਰ — ਵਿਜੈ ਗਰਗ
ਇਸ ਹਫ਼ਤੇ ਦੇ ਸ਼ੁਰੂ ਤੋਂ ਹੀ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖ਼ੇਤਰ ,ਪੰਜਾਬ ਤੇ ਹਰਿਆਣਾ ਵਿਚ ਪ੍ਰਦੂਸ਼ਨ ਦੀ ਸਥਿਤੀ ਭਿਆਨਕ ਹੋਣ ਲੱਗੀ ਸੀ। ਹਵਾ ਪ੍ਰਦੂਸ਼ਨ ਦਾ ਸਤਰ ਦੀਵਾਲੀ ਦੇ ਅਗਲੇ ਦਿਨ ਤੋਂ ਹੀ ਖਰਾਬ ਹੋ ਜਾਣ ਨਾਲ ਅਤੇ ਪੰਜਾਬ ਤੇ ਹਰਿਆਣਾ, ਉੱਤਰ-ਪ੍ਰਦੇਸ਼ ਵਿੱਚ ਧੂੰਦ ਦੇ ਕਾਰਨ ਵਾਹਨਾਂ ਦੇ ਆਪਸ ਵਿੱਚ ਟਕਰਾ ਨਾਲ ਹੋਈ ਮੌਤਾਂ ਨਾਲ ਪਤਾ ਚੱਲਦਾ ਹੈ ਕਿ ਹਾਲਾਤ ਕਿੰਨੇ ਮੁਸ਼ਕਿਲ ਹੋ ਗਏ ਹਨ। ਇੰਡੀਅਨ ਮੈਡੀਕਲ ਓਰਗੇਨਾਈਜੇਸ਼ਨ ਨੇ ਰਾਜਧਾਨੀ ਵਿੱਚ ਮੈਡੀਕਲ ਐਮਰਜੰਸੀ ਲਾਗੂ ਕਰ ਦਿੱਤੀ ਹੈ ਅਤੇ ਦਿੱਲੀ ਵਿੱਚ ਐਤਵਾਰ ਤੱਕ ਸਕੂਲ ਬੰਦ ਕਰ ਦਿੱਤੇ ਹਨ। ਇਹ ਪ੍ਰਦੂਸ਼ਨ ਸਿਹਤ ਲਈ ਹਾਨੀਕਾਰਕ ਹੈ। ਇੱਕ ਤਾਂ ਇਸ ਪ੍ਰਦੂਸ਼ਣ ਨਾਲ ਲੋਕਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਹੈ ਅਤੇ ਦੂਜਾ ਇਸ ਜ਼ਹਿਰੀਲੀ ਹਵਾ ਵਿੱਚ ਜ਼ਿਆਦਾ ਦੇਰ ਤੱਕ ਰਹਿਣ ਨਾਲ ਅੱਖਾਂ ਨੂੰ ਨੁਕਸਾਨ ਹੋ ਸਕਦਾ ਹੈ। ਇਸ ਹਵਾ ਪ੍ਰਦੂਸ਼ਨ ਵਿੱਚ ਫੇਫੜੇ ਨਾਲ ਜੁੜੀ ਬਿਮਾਰੀਆਂ ਦੇ ਨਾਲ-ਨਾਲ ਕੈਂਸਰ ਅਤੇ ਹਾਰਟ-ਅਟੈਕ ਹੋਣ ਦੀ ਸੰਭਾਵਨਾ ਵੱਧ ਸਕਦੀ ਹੈ। ਹਵਾ ਪ੍ਰਦੂਸ਼ਨ ਦੇ ਕਾਰਨ ਸਮੇਂ ਤੋਂ ਪਹਿਲਾਂ ਧੂੰਦ ਦੇ ਵੱਧ ਜਾਣ ਨਾਲ ਰੇਲ-ਗੱਡੀਆਂ ਤੇ ਆਵਾਜਾਈ ਵਿੱਚ ਦੇਰੀ ਅਤੇ ਸੜਕ ਦੁਰਘਟਨਾਵਾਂ ਵਧਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਸਥਿਤੀ ਦਾ ਕਾਰਨ ਵਾਹਨਾਂ ਦੀ ਵੱਧਦੀ ਭੀੜ ਅਤੇ ਪ੍ਰਦੂਸ਼ਨ ਵਧਾਉਣ ਵਾਲੇ ਉਦਯੋਗਾਂ ਦੇ ਚੱਲਦੇ ਅਤੇ ਉਸਾਰੀ ਗਤੀਵਿਧੀਆਂ ਦੇ ਕਾਰਨ ਪ੍ਰਦੂਸ਼ਨ ਪਹਿਲਾਂ ਤੋਂ ਖਤਰਨਾਕ ਸਥਿਤੀ ਤੇ ਪਹੁੰਚ ਗਿਆ ਹੈ। ਪੰਜਾਬ ਤੇ ਹਰਿਆਣਾ ਦੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਕਾਰਨ ਹਾਲਾਤ ਬਹੁਤ ਗੰਭੀਰ ਹੋ ਗਏ ਹਨ। ਹਵਾ ਦੀ ਨਮੀ ਵਿੱਚ ਧੂੰਏ ਦੇ ਮਿੱਲ ਜਾਣ ਨਾਲ ਇਹ ਹਵਾ ਕੋਹਰੇ ਦਾ ਰੂਪ ਧਾਰਨ ਕਰ ਲੈਂਦੀ ਹੈ। ਇਹ ਇੱਕ ਰਾਜ ਦਾ ਮਸਲਾ ਨਹੀਂ ਹੈ, ਇਸ ਪ੍ਰਦੂਸ਼ਨ ਨੂੰ ਰੋਕਣ ਲਈ ਪਰਾਲੀ ਨੂੰ ਜਲਾਉਣ ਦੀ ਜਗਾ ਇੱਕ ਥਾਂ ਤੇ ਇਕੱਠਾ ਲਈ ਸਰਕਾਰ ਦੁਆਰਾ ਨਿਯਮ ਬਣਾਏ ਜਾਣ। ਇਸ ਸਮੱਸਿਆ ਦੇ ਹੱਲ ਲਈ ਸਮਾਜ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਸਮਾਜ ਨੂੰ ਚਾਹੀਦਾ ਹੈ ਕਿ ਉਹ ਪਟਾਕੇ ਚਲਾਉਣ, ਪਰਾਲੀ ਤੇ ਸੁੱਕੇ ਪੱਤਿਆਂ ਨੂੰ ਅੱਗ ਲਗਾਉਣ ਅਤੇ ਫੈਕਟਰੀਆਂ ਦੇ ਪ੍ਰਦੂਸ਼ਨ ਨੂੰ ਰੋਕਣ ਲਈ ਇਸ ਖਿਲਾਫ਼ ਇੱਕ ਜੁੱਟ ਹੋਣ। ਜੇਕਰ ਦੇਸ਼ ਨੂੰ ਗੈਸ ਚੈਂਬਰ ਬਣਨ ਤੋਂ ਰੋਕਣ ਲਈ ਹੁਣ ਕੁੱਝ ਹੱਲ ਨਾ ਕੀਤਾ ਤਾਂ ਬਹੁਤ ਦੇਰ ਹੋ ਜਾਵੇਗੀ।