Ferozepur News

ਵੱਡੀ ਗਿਣਤੀ ਵਿਚ ਨੌਜ਼ਵਾਨ ਫੈਡਰੇਸ਼ਨ ਮਹਿਤਾ ਵਿਚ ਹੋਏ ਸ਼ਾਮਲ

ruknaਫਿਰੋਜ਼ਪੁਰ 12 ਅਪ੍ਰੈਲ (ਏ. ਸੀ. ਚਾਵਲਾ) ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਖੇਤਰ ਵਿਚ ਆਪਣੀ ਨਿਵੇਕਲੀ ਪਛਾਣ ਰੱਖਣ ਵਾਲੀ ਸਿੱਖ ਕੌਮ ਦੀ ਜੁਝਾਰੂ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਜਥੇਬੰਧਕ ਪਸਾਰ ਲਈ ਉਸ ਵੇਲੇ ਹੋਰ ਵੀ ਵਾਧਾ ਹੋਇਆ, ਜਦ ਕੌਮੀ ਪ੍ਰਧਾਨ ਭਾਈ ਪਰਮਜੀਤ ਸਿੰਘ ਅਤੇ ਕੌਮੀ ਸੀਨੀਅਰ ਮੀਤ ਪ੍ਰਧਾਨ ਭਾਈ ਜਸਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇੰਚਾਰਜ਼ ਮਾਲਵਾ ਜੋਨ ਵਰਿੰਦਰ ਸਿੰਘ ਖਾਲਸਾ ਬਿੰਨੀ ਅਤੇ ਦਲੇਰ ਸਿੰਘ ਡੋਡ ਜ਼ਿਲ•ਾ ਪ੍ਰਧਾਨ ਫਰੀਦਕੋਟ ਦੀ ਪ੍ਰੇਰਨਾ ਸਦਕਾ ਅੱਜ ਇਥੋਂ ਥੋੜ•ੀ ਦੂਰ ਪੈਂਦੇ ਪਿੰਡ ਸਾਈਆਂਵਾਲਾ ਵਿਖੇ ਰੱਖੇ ਇਕ ਸਮਾਗਮ ਵਿਚ ਵੱਡੀ ਗਿਣਤੀ ਵਿਚ ਨੌਜ਼ਵਾਨਾਂ ਨੇ ਫੈਡਰੇਸ਼ਨ ਮਹਿਤਾ ਦੀ ਕਾਰਗੁਜ਼ਾਰੀ ਤੋਂ ਖੁਸ਼ ਹੋ ਕੇ ਇਸ ਵਿਚ ਸ਼ਾਮਲ ਹੋਣ ਦਾ ਐਲਾਣ ਕਰ ਦਿੱਤਾ। ਇਸ ਸਮੇਂ ਨੌਜ਼ਵਾਨਾਂ ਨੂੰ ਆਪਣੇ ਸੰਬੋਧਨ ਵਿਚ ਭਾਈ ਜਸਪਾਲ ਸਿੰਘ, ਵਰਿੰਦਰ ਸਿੰਘ ਖਾਲਸਾ ਅਤੇ ਦਲੇਰ ਸਿੰਘ ਡੋਡ ਨੇ ਫੈਡਰੇਸ਼ਨ ਦੇ ਸ਼ਾਨੇ ਮਤੇ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਇਸ ਜਥੇਬੰਦੀ ਨੇ ਜਿਥੇ ਉੱਚ ਕੋਟੀ ਦੇ ਵਿਦਵਾਨ ਪੈਦਾ ਕੀਤੇ ਹਨ, ਉਥੇ ਰਾਜਨੀਤਿਕ ਖੇਤਰ ਦੇ ਵੱਡੇ ਵੱਡੇ ਆਗੂ ਜਿੰਨ•ਾਂ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ, ਜਗਮੀਤ ਸਿੰਘ ਬਰਾੜ ਅਤੇ ਕਈ ਹੋਰ ਆਗੂ ਵੀ ਇਸ ਜਥੇਬੰਦੀ ਦੀ ਹੀ ਦੇਣ ਹਨ। ਨਵੇਂ ਸ਼ਾਮਲ ਹੌਏ ਆਗੂਆਂ ਨੇ ਸੀਨੀਅਰ ਆਗੂਆਂ ਨੂੰ ਵਿਸਵਾਸ਼ ਦੁਆਇਆ ਕਿ ਉਹ ਜਥੇਬੰਦੀ ਦੇ ਹਰ ਹੁਕਮ ਤੇ ਫੁੱਲ ਚੜਾਉਂਦੇ ਹੋਏ ਇਸ ਦੀ ਲੋਕਪ੍ਰਿਯਤਾ ਵਿਚ ਹੋਰ ਵੀ ਵਾਧਾ ਕਰਨਗੇ। ਇਸ ਸਮੇਂ ਨਵੇਂ ਸ਼ਾਮਲ ਹੋਏ ਨੌਜ਼ਵਾਨਾਂ ਵਿਚ ਹਰਮਨਪ੍ਰੀਤ ਸਿੰਘ ਸਾਈਆਂ ਵਾਲਾ ਨੂੰ ਜ਼ਿਲ•ਾ ਕਾਲਜ ਇੰਚਾਰਜ਼ ਥਾਪ ਕੇ ਬਾਕੀ ਅਹੁਦੇਦਾਰੀਆਂ ਦੇ ਅਧਿਕਾਰ ਉਨ•ਾਂ ਨੂੰ ਦੇ ਦਿੱਤੇ ਗਏ। ਇਸ ਸਮੇਂ ਵਰਿੰਦਰ ਸਿੰਘ ਖਾਲਸਾ ਅਤੇ ਦਲੇਰ ਸਿੰਘ ਡੋਡ ਤੋਂ ਇਲਾਵਾ ਜ਼ਿਲ•ਾ ਪ੍ਰਧਾਨ ਸ਼ਹਿਰੀ ਭਗਵਾਨ ਸਿੰਘ ਦੜਿਆਲਾ, ਜ਼ਿਲ•ਾ ਪ੍ਰਧਾਨ ਦਿਹਾਤੀ ਸੁਖਦੇਵ ਸਿੰਘ ਲਾਡਾ, ਜਸਬੀਰ ਸਿੰਘ ਤੇਗਾ ਸਿੰਘ ਵਾਲਾ, ਗੁਰਵਿੰਦਰ ਸਿੰਘ ਗੋਲੂ, ਗੁਰਸੇਵਕ ਸਿੰਘ, ਜਸਵੀਰ ਸਿੰਘ ਜੱਸ, ਗੁਰਸਾਹਿਬ ਸਿੰਘ, ਗੁਰਪ੍ਰੀਤ ਸਿੰਘ ਖਾਈ, ਸੁਖਰਾਜ ਸਿੰਘ, ਹਰਪ੍ਰੀਤ ਸਿੰਘ ਰੁਕਨਾ ਬੇਗੂ, ਅਰਵਿੰਦਰ ਸਿੰਘ, ਗੁਰਲਾਲ ਸਿੰਘ, ਸਤਨਾਮ ਸਿੰਘ, ਗੁਰਚੇਤ ਸਿੰਘ, ਸਤਵੀਰ ਸਿੰਘ, ਜਸ਼ਨਪ੍ਰੀਤ ਸਿੰਘ, ਜਗਮੀਤ ਸਿੰਘ, ਗੁਰਲਵ ਸਿੰਘ, ਖੁਸ਼ਪ੍ਰੀਤ ਸਿੰਘ, ਕਰਨਵੀਰ ਸਿੰਘ, ਗੁਰਜਿੰਦਰ ਸਿੰਘ, ਪੁਸ਼ਪਿੰਦਰ ਸਿੰਘ, ਜਗਦੀਪ ਸਿੰਘ, ਮਨਜੀਤ ਸਿੰਘ, ਲਖਵਿੰਦਰ ਸਿੰਘ ਕਈ ਹੋਰ ਆਗੂ ਵੀ ਹਾਜ਼ਰ ਸਨ।

Related Articles

Back to top button