Ferozepur News

ਵਿਸ਼ਵ ਯੋਗਾ ਦਿਵਸ ਦੇ ਸਬੰਧ ਵਿਚ ਸ਼ਹੀਦ ਭਗਤ ਸਟੇਡੀਅਮ ਫ਼ਿਰੋਜਪੁਰ ਵਿਖੇ ਮਨਾਇਆ ਜਾਵੇਗਾ ਜ਼ਿਲ•ਾ ਪੱਧਰੀ ਸਮਾਗਮ- ਵੀ.ਕੇ.ਮੀਨਾ

DSC08458ਫ਼ਿਰੋਜਪੁਰ 20 ਜੂਨ (ਏ.ਸੀ.ਚਾਵਲਾ) ਵਿਸ਼ਵ ਪੱਧਰੀ ਯੋਗਾ ਦਿਵਸ ਦੇ ਸਬੰਧ ਵਿਚ ਜ਼ਿਲ•ਾ ਪੱਧਰੀ ਸਮਾਗਮ ਸ਼ਹੀਦ ਭਗਤ ਸਟੇਡੀਅਮ ਫ਼ਿਰੋਜਪੁਰ ਵਿਖੇ  ਮਨਾਇਆ ਜਾ ਰਿਹਾ ਹੈ ਅਤੇ ਇਸ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਭਾਜਪਾ ਪ੍ਰਧਾਨ ਸ੍ਰੀ ਕਮਲ ਸ਼ਰਮਾ  ਹੋਣਗੇ। ਇਹ ਜਾਣਕਾਰੀ ਸ੍ਰੀ ਵੀ.ਕੇ.ਮੀਨਾ ਕਮਿਸ਼ਨਰ ਫ਼ਿਰੋਜ਼ਪੁਰ ਮੰਡਲ  ਨੇ ਸਮਾਗਮ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਦਿੱਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਵੀ ਹਾਜ਼ਰ ਸਨ। ਸ੍ਰੀ ਵੀ.ਕੇ.ਮੀਨਾ  ਨੇ ਦੱਸਿਆ ਕਿ ਯੋਗਾ ਦੀ ਮਹੱਤਤਾ ਨੂੰ ਸਮਝਦਿਆਂ ਹੋਇਆਂ ਪੂਰੇ ਵਿਸ਼ਵ ਵਿਚ 21 ਜੂਨ ਨੂੰ ਵਿਸ਼ਵ ਯੋਗਾ ਦਿਵਸ ਵੱਜੋ ਮਨਾਇਆ ਜਾ ਰਿਹਾ ਹੈ । ਉਨ•ਾਂ ਅੱਗੇ ਕਿਹਾ ਕਿ ਦਿਨੋ-ਦਿਨ ਵੱਧ ਰਹੇ ਤਰ•ਾਂ-ਤਰ•ਾਂ ਦੇ ਪ੍ਰਦੂਸ਼ਣ ਨਾਲ  ਮਨੁੱਖੀ ਸਰੀਰ ਨੂੰ ਆਏ ਦਿਨ ਤਰ•ਾਂ -ਤਰ•ਾਂ ਦੀਆਂ ਘਾਤਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਜੇਕਰ ਇਨਸਾਨ ਯੋਗਾ ਅਭਿਆਸ ਦਾ  ਸਹਾਰਾ ਲੈਂਦਾ ਹੈ ਤਾਂ ਇਸ ਨਾਲ ਉਸ ਦਾ ਆਰਥਿਕ ਨੁਕਸਾਨ ਦੇ ਨਾਲ-ਨਾਲ ਸਰੀਰਕ ਰੋਗਾਂ ਤੋਂ ਵੀ ਬਚਿਆ ਜਾ ਸਕਦਾ , ਉਨ•ਾਂ ਕਿਹਾ ਕਿ ਯੋਗਾ ਨਾਲ ਤਨ-ਮਨ ਦੀ ਸ਼ੁੱਧੀ ਹੁੰਦੀ ਹੈ ਅਤੇ ਸਰੀਰ ਨੂੰ  ਹਮੇਸ਼ਾ ਨਰੋਆ ਰੱਖਿਆ ਜਾ ਸਕਦਾ ਹੈ। ਉਨ•ਾਂ ਯੋਗਾ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਯੋਗਾ ਸ਼ੂਗਰ ਰੋਡ, ਮੋਟਾਪਾ, ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ ਅਤੇ ਮਾਨਸਿਕ ਰੋਗਾਂ ਤੋਂ ਕੁਦਰਤੀ ਰੂਪ ਵਿਚ ਬਚਾਅ ਦਾ ਸਭ ਤੋਂ ਵਧੀਆ ਸਾਧਨ ਹੈ। ਉਨ•ਾਂ ਕਿਹਾ ਕਿ ਕੌਮਾਂਤਰੀ ਯੋਗਾ ਦਿਵਸ ਦਾ ਮੰਤਵ ਲੋਕਾਂ ਵਿਚ ਯੋਗ ਆਸਨਾਂ ਪ੍ਰਤੀ ਜਾਗਰੂਕਤਾ ਪੈਦਾ ਕਰ ਕੇ ਸਿਹਤਮੰਦ ਰਾਸ਼ਟਰ ਦਾ ਨਿਰਮਾਣ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਨੇ ਦੱਸਿਆ ਕਿ  ਸ਼ਹੀਦ ਭਗਤ ਸਿੰਘ ਸਟੇਡੀਅਮ ਫ਼ਿਰੋਜਪੁਰ ਵਿਖੇ  ਸਵੇਰੇ 6.30 ਤੋਂ 7:35 ਵਜੇ ਤੱਕ ਜ਼ਿਲ•ਾ ਪ੍ਰਸ਼ਾਸਨ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਪਤੰਜਲੀ ਯੋਗ ਪੀਠ, ਆਰਟ ਆਫ਼ ਲਿਵਿੰਗ, ਭਾਰਤ ਯੋਗ ਪੀਠ, ਯੋਗ ਸਾਧਨਾ ਕੇਂਦਰ, ਨਹਿਰੂ ਯੂਵਾ ਕੇਂਦਰ ਅਤੇ ਵੱਖ ਵੱਖ ਸਿੱਖਿਆ ਸੰਸਥਾਵਾਂ  ਦੇ ਸਹਿਯੋਗ ਨਾਲ ਜ਼ਿਲ•ਾ ਪੱਧਰੀ ਵਿਸ਼ਾਲ ਯੋਗਾ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ। ਉਨ•ਾਂ  ਕਿਹਾ ਕਿ ਇੱਕ ਤੰਦਰੁਸਤ ਵਿਅਕਤੀ ਨਿਯਮਤ ਯੋਗ ਕਰ ਕੇ ਲੰਮੀ ਜ਼ਿੰਦਗੀ ਬਤੀਤ ਕਰ ਸਕਦਾ ਹੈ। ਉਨ•ਾਂ ਕਿਹਾ ਕਿ ਯੋਗ ਕੇਵਲ ਸਰੀਰਕ ਕਸਰਤ ਹੀ ਨਹੀਂ ਸਗੋਂ ਇਹ ਮਨ, ਆਤਮਾ ਅਤੇ ਪ੍ਰਕਿਰਤੀ ਨਾਲ ਜੋੜਨ ਦਾ ਇੱਕ ਸਾਧਨ ਵੀ ਹੈ। ਇਸ ਮੌਕੇ ਸ੍ਰੀ ਪ੍ਰਦੀਪ ਚਾਵਲਾ ਸਿਵਲ ਸਰਜਨ ਫ਼ਿਰੋਜਪੁਰ, ਸ.ਭੁਪਿੰਦਰ ਸਿੰਘ ਤਹਿਸੀਲਦਾਰ, ਡਾ.ਦਰਬਾਰਾ ਸਿੰਘ ਭੁੱਲਰ ਨੋਡਲ ਅਫ਼ਸਰ ਕਮ  ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ (ਆਯੂਸ਼), ਡਾ. ਸੁਮਿਤ ਮੋਂਗਾ ਨੋਡਲ ਅਫ਼ਸਰ,  ਸ੍ਰੀ ਅਸ਼ੋਕ ਬਹਿਲ ਸਕੱਤਰ ਰੈਡ ਕਰਾਸ, ਜ਼ਿਲ•ਾ ਖੇਡ ਅਫ਼ਸਰ ਸ੍ਰੀ ਸੁਨੀਲ ਕੁਮਾਰ, ਜ਼ਿਲ•ਾ ਭਾਜਪਾ ਪ੍ਰਧਾਨ ਸ.ਜਗਰਾਜ ਸਿੰਘ ਕਟੋਰਾ, ਸ੍ਰੀ ਡੀ.ਪੀ. ਚੰਦਨ, ਸ.ਪਰਗਟ ਸਿੰਘ ਬਰਾੜ ਉਪ ਜ਼ਿਲ•ਾ ਸਿੱਖਿਆ ਅਫ਼ਸਰ (ਐਲੀਮੈਂਟਰੀ) , ਸ.ਹਰਭਜਨ ਸਿੰਘ ਚਾਵਲਾ ਪਤੰਜਲੀ ਪੀਠ ਯੋਗ, ਸ੍ਰੀ ਪ੍ਰਮੋਦ ਕੁਮਾਰ, ਡਾ.ਸਤਿੰਦਰ ਸਿੰਘ ਨੈਸ਼ਨਲ ਐਵਾਰਡੀ, ਸ.ਸਰਬਜੀਤ ਸਿੰਘ ਬੇਦੀ ਨਹਿਰੂ ਯੂਵਾ ਕੇਂਦਰ  ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਸਮਾਜ ਸੇਵੀਂ ਸੰਸਥਾਵਾਂ ਦੇ ਨੁਮਾਇੰਦੇ  ਹਾਜ਼ਰ ਸਨ।

Related Articles

Back to top button