ਵਿਸ਼ਵ ਧਰਤ ਦਿਵਸ (22 ਅ੍ਰਪੈਲ) ਤੇ ਵਿਸ਼ੇਸ਼ : ਧਰਤੀ ਨੂੰ ਪ੍ਰਦੂਸ਼ਣ ਮੁਕਤ ਕਰਨਾ ਸਮੇਂ ਦੀ ਵੱਡੀ ਜਰੂਰਤ
ਵਿਸ਼ਵ ਧਰਤ ਦਿਵਸ (22 ਅ੍ਰਪੈਲ) ਤੇ ਵਿਸ਼ੇਸ਼
ਧਰਤੀ ਨੂੰ ਪ੍ਰਦੂਸ਼ਣ ਮੁਕਤ ਕਰਨਾ ਸਮੇਂ ਦੀ ਵੱਡੀ ਜਰੂਰਤ
ਬ੍ਰਹਿਮੰਡ ਦੇ 8 ਗ੍ਰਹਿ ਵਿਚੋ ਧਰਤੀ ਸਭ ਤੋਂ ਉਤਮ ਅਤੇ ਕਿਸਮਤ ਵਾਲਾ ਗ੍ਰਹਿ ਮੰਨਿਆ ਗਿਆ ਹੈ, ਕਿਉਂਕਿ ਸਾਡੇ ਹੁਣ ਤੱਕ ਦੇ ਗਿਆਨ ਮੁਤਾਬਕ ਸਿਰਫ ਧਰਤੀ ਉਪਰ ਹੀ ਸਚੁੱਜਾ ਜੀਵਨ ਸੰਭਵ ਹੈ। ਇਥੇ ਜਿੰਦਗੀ ਬਹੁਤ ਹੀ ਸੁਚਾਰੂ ਢੰਗ ਨਾਲ ਵਿਕਸਿਤ ਹੋਈ ਹੈ, ਚਾਹੇ ਉਹ ਮਨੁੱਖੀ ਜਿੰਦਗੀ ਦੇ ਰੂਪ ਵਿੱਚ ਹੋਵੇ ਜਾਂ ਪਸ਼ੂ ਪੰਛੀਆਂ, ਪੇੜ ਪੌਂਦੇ ਜਾਂ ਸਮੂੰਦਰੀ ਜੀਵਾ ਦੀ ਜਿੰਦਗੀ ਹੋਵੇ, ਮਨੁੱਖੀ ਜੀਵਨ ਇਸ ਧਰਤੀ ਉਪਰ ਕੁਦਰਤ ਦਾ ਸਭ ਤੋਂ ਵੱਡਾ ਤੋਹਫਾ ਹੈ। ਇਸ ਜੀਵਨ ਨੂੰ ਸੁਚੱਜੇ ਢੰਗ ਨਾਲ ਬਤੀਤ ਕਰਨ ਲਈ ਕੁਦਰਤ ਨੇ ਮਨੁੱਖੀ ਜਨਮ ਸਮੇਂ ਸ਼ੂਧ ਹਵਾਂ, ਨਿਰਮਲ ਜਲ, ਸੀਤਲ ਚਾਦਨੀ ਅਤੇ ਸੁਨਿਹਰੀ ਕਿਰਨਾ ਪੈਦਾ ਕੀਤੀਆਂ ਤਾਂ ਜੋ ਕੁਦਰਤ ਦਾ ਸੰਤੁਲਨ ਬਣਿਆ ਰਹੇ। ਅੱਜ ਤੋਂ ਸੈਕੜੇ ਸਾਲ ਪਹਿਲਾ ਮਹਾਨ ਗੁਰੂ ਨਾਨਕ ਦੇਵ ਜੀ ਨੂੰ ਆਪਣੀ ਬਾਣੀ ਵਿੱਚ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਹੈ। ਹਿੰਦੂ ਧਰਮ ਦੇ ਪਵਿੱਤਰ ਗ੍ਰੰਥਾ ਵਿੱਚ ਵੀ ਧਰਤੀ ਦਾ ਪੂਜਨ ਯੋਗ ਸਥਾਨ ਦੱਸਿਆ ਹੈ ਪੰ੍ਰਤੂ ਮਨੁੱਖ ਨੇ ਜਿਉ ਜਿਉ ਤਰੱਕੀ ਕੀਤੀ ਨਾਲ ਨਾਲ ਹੀ ਕੁਦਰਤ ਦੇ ਦਿੱਤੇ ਅਨਮੋਲ ਤੋਹਫਿਆ ਨੂੰ ਇਕ ਦੈਂਤ ਦੀ ਤਰਾ ਲੁਟਿੱਆ ਅਤੇ ਧਰਤੀ ਰੂਪੀ ਗ੍ਰਹਿ ਨੂੰ ਪੂਰੀ ਤਰਾਂ ਪ੍ਰਦੁਸ਼ਿਤ ਕਰ ਦਿੱਤਾ। ਅੱਜ ਦੁਖ ਦੀ ਗੱਲ ਹੈ ਕਿ ਧਰਤੀ ਮਾਂ ਦੀ ਰੱਖਿਆ ਲਈ ਅਤੇ ਇਸ ਦੀ ਸੰਭਾਲ ਪ੍ਰਤੀ ਸਮਾਜ ਨੂੰ ਜਾਗਰੂਕ ਕਰਨ ਲਈ ਅਨੇਕਾ ਮੁਹਿੰਮਾ ਚਲਾਉਂਨੀਆ, ਪੈ ਰਹੀਆ ਹਨ। ਇਸੇ ਕੜੀ ਤਹਿਤ ਹੀ 22 ਅਪ੍ਰੈਲ ਦਾ ਦਿਨ ਪੂਰੇ ਵਿਸ਼ਵ ਵਿੱਚ ਵਿਸ਼ਵ ਧਰਤ ਦਿਵਸ ਵਲੋਂ ਮਨਾਇਆ ਜਾਂਦਾ ਹੈ, ਇਸ ਦਿਨ ਦੀ ਸ਼ੁਰੂਆਤ 22 ਅਪ੍ਰੈਲ 1970 ਵਿੱਚ ਅਮਰੀਕਾ ਦੇ ਸੈਨੇਟਰ ਗੇਲਾਰਡ ਨੈਲਸ਼ਨ ਵਲੋਂ ਕੀਤੀ ਗਈ। ਇਸ ਦਿਨ ਧਰਤੀ ਦੀ ਮਹੱਤਤਾਂ ਨੂੰ ਦਰਸਾਉਦੇ ਅਨੇਕਾ ਪ੍ਰੋਗਰਾਮ ਕਰਵਾਏ ਜਾਦੇ ਹਨ। ਸਕੂਲਾਂ, ਕਾਲਜਾ ਅਤੇ ਯੁਨੀਵਰਸਿਟੀਆਂ ਵਿੱਚ ਸੈਮੀਨਰ, ਭਾਸ਼ਨ ਮੁਕਾਬਲੇ, ਪੇਟਿੰਗ ਮੁਕਬਲੇ ਅਤੇ ਚੇਤਨਾ ਰੈਲੀਆ ਦਾ ਆਯੋਜਨ ਕਰਕੇ ਧਰਤੀ ਨੂੰ ਸਵੱਛ ਅਤੇ ਪ੍ਰਦਸ਼ਨ ਮੁਕਤ ਕਰਨ ਲਈ ਜਾਗਰੂਕ ਕੀਤਾ ਜਾਂਦਾ ਹੈ।
ਮਨੁੱਖੀ ਨੇ ਆਪਣੀ ਉਣੀ ਸੋਚ ਸਦਕਾ ਇਸ ਧਰਤੀ ਉਪਰ ਹਵਾ ਨੂੰ ਇਸ ਕਦਰ ਪ੍ਰਦਸ਼ਿਤ ਕਰ ਦਿਤਾ ਹੈ ਕਿ ਅੱਜ ਮਨੁੱਖ ਤਾ ਕੀ ਜੀਵ ਜੰਤੂਆਂ ਦਾ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ। ਹਵਾ ਵਿੱਚ ਨਾਈਟਰੋਜਨ ਆਕਸਾਈਡ ਕਾਰਬਨ ਡਾਈਆਂਕਸਾਈਡ, ਸਲਫਰਡਾਈਆਕਸਾਈਡ ਅਤੇ ਕਲੌਰੋ ਫਲੋਰ ਕਾਰਬਨ ਵਰਗੀਆਂ ਜਹਿਰੀਲੀਆਂ ਗੈਸਾ ਦੀ ਵੱਧਦੀ ਮਾਤਰਾ ਕਰਨ ਅਨੇਕਾ ਲਾਇਲਾਜ ਬਿਮਾਰੀਆ ਤੋ ਪੀੜਤ ਲੋਕਾ ਦੀ ਗਿਣਤੀ ਤੇਜੀ ਨਾਲ ਵੱਧ ਰਹੀ ਹੈ। ਹਵਾਂ ਪ੍ਰਦਸ਼ਨ ਦੇ ਕਾਰਨ ਮਨੁੱਖਤਾ ਦੀ ਅਰੋਗਤਾ ਨੂੰ ਬਹੁਤ ਵੱਡਾ ਧੱਕਾ ਲੱਗਿਆ ਹੈ।
ਧਰਤੀ ਜਿਸ ਨੂੰ ਅਸੀਂ ਵੱਡੀ ਮਾਂ ਦਾ ਦਰਜਾ ਦਿੰਦੇ ਹਾਂ, ਅੱਜ ਸਾਨੂੰ ਖਾਣ ਲਈ ਜਹਿਰੀਲੀਆਂ ਫਸਲਾ ਪੈਦਾ ਕਰਕੇ ਦੇ ਰਹੀ ਹੈ, ਜਿਸ ਦਾ ਮੁੱਖ ਕਾਰਨ ਕਿਸਾਨ ਭਰਾਵਾ ਵਲੋਂ ਵੱਧ ਪੈਦਾਵਾਰ ਦੇ ਲਾਲਚ ਵਸ ਕੀੜੇਮਾਰ ਰਸਾਇਨ, ਨਦੀਨ ਨਾਸ਼ਕ, ਰਸਾਇਨਕ ਖਾਦਾਂ ਆਦਿ ਦੀ ਅੰਨੇਵਾਹ ਵਰਤੋਂ ਕਰਨਾ ਹੈ। ਉਦਯੋਗਿਕ ਪ੍ਰਦਸ਼ਨ ਅਤੇ ਰੇਡੀਉ ਐਕਟਿਵ ਪਦਾਰਥ ਵੀ ਪ੍ਰਦੂਸ਼ਣ ਵਿੱਚ ਵਾਧਾ ਕਰ ਰਹੇ ਹਨ। ਕਿਸਾਨ ਵੀਰਾ ਵਲੋਂ ਸਾਲ ਵਿੱਚ ਦੋ ਵਾਰ ਝੌਨੇ ਅਤੇ ਕਣਕ ਦੀ ਫਸਲ ਤੋਂ ਬਾਅਦ ਫਸਲ ਦੀ ਰਹਿੰਦ ਖੁੰਹਦ ਅਤੇ ਪਰਾਲੀ ਨੂੰ ਸਾੜਨ ਵਰਗੇ ਆਤਮਘਾਤੀ ਕੰਮਾ ਸਦਕਾ ਉਸ ਸਮੇਂ ਵਾਤਾਵਰਨ ਇਸ ਕਦਰ ਪ੍ਰਦੂਸ਼ਿਤ ਅਤੇ ਜਹਿਰੀਲਾ ਹੋਂ ਜਾਂਦਾ ਹੈ ਕਿ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਹੈ ਅਤੇ ਅੱਖਾ ਦੇ ਰੋਗ, ਦਮਾ, ਖਾਸੀ, ਚਮੜੀ ਦੇ ਰੋਗ ਅਤੇ ਫੇਫੜਿਆ ਦੀਆਂ ਅਨੇਕਾ ਭਿਅੰਕਰ ਬਿਮਾਰੀਆ ਉਤਪੰਨ ਹੋ ਜਾਂਦੀਆ ਹਨ। ਇਸ ਤੋਂ ਇਲਾਵਾ ਜੀਵ ਜੰਤੂ ਵੀ ਇਸਦਾ ਸੰਤਾਪ ਭੋਗ ਰਹੇ ਹਨ। ਅਨੇਕਾ ਜੀਵ ਜਾਤੀਆਂ ਜਿਵੇਂ ਕਿ ਚਿੜੀਆਂ, ਇੱਲਾਂ, ਉਲੂ ਅਤੇ ਗੁਟਾਰਾ ਆਦਿ ਦਾ ਤੇਜੀ ਨਾਲ ਖਾਤਮਾ ਹੋ ਰਿਹਾ ਹੈ। ਕਿਸਾਨਾ ਦੇ ਮਿੱਤਰ ਕੀੜੇ ਪਤੰਗੇ, ਗਡੋਏ, ਡੱਡੂ, ਡੱਡੀਆਂ, ਸੱਪ ਅਤੇ ਕਿਰਲੇ ਖੁੱਡਾ ਵਿੱਚ ਹੀ ਮਰ ਜਾਂਦੇ ਹਨ, ਅਨੇਕਾ ਦਰਖਤ ਸੜ ਜਾਂਦੇ ਹਨ ਅਤੇ ਅਨੇਕਾ ਵਾਰ ਖੜੀ ਫਸਲ ਵੀ ਸੜ ਜਾਂਦੀ ਹੈ। ਜਹਿਰੀਲੀਆਂ ਗੈਸਾ ਹਵਾ ਵਿੱਚ ਘੁਲਦੀਆ ਹਨ, ਜਿੰਨਾ ਦਾ ਅਸਰ ਬਹੁਤ ਲੰਮਾ ਸਮਾਂ ਹਵਾ ਵਿੱਚ ਰਹਿੰਦਾ ਹੈ। ਜਿਸਦੇ ਕਾਰਨ ਵਾਤਾਵਰਣ ਦਾ ਅਸਤੁੰਲਨ ਲਗਾਤਾਰ ਵੱਧ ਰਿਹਾ ਹੈ। ਕਿਸਾਨਾ ਨੂੰ ਇਸ ਪ੍ਰਤੀ ਜਾਗਰੂਕ ਕਰਕੇ ਇਸ ਆਤਮਘਾਤੀ ਕਦਮ ਤੋਂ ਰੋਕਣਾ ਸਮੇਂ ਦੀ ਵੱਡੀ ਜਰੂਰਤ ਹੈ।
ਵਧਦੇ ਪਰਦੂਸ਼ਨ ਦੇ ਨਤੀਜੇ ਵਜੋ ਤਾਪਮਾਨ ਵਿੱਚ ਭਾਰੀ ਵਾਧਾ ਹੋ ਰਿਹਾ ਹੈ। ਜਿਸਦੀ ਬਦੋਲਤ ਗਲੋਬਲ ਵਾਰਮਿੰਗ ਵਰਗੀਆਂ ਸਮੱਸਿਆਵਾਂ ਹੋਰ ਗੰਭੀਰ ਹੋ ਰਹਿਆ ਹਨ, ਜਿਸਦੇ ਕਾਰਨ ਗਲੇਸ਼ੀਅਰ ਪਿਘਲ ਰਹੇ ਹਨ, ਸਮੂੰਦਰ ਤਲ ਲਗਾਤਾਰ ਵੱਧ ਰਹੇ ਹਨ, ਵੱਧ ਤਾਪਮਾਨ ਨਾਲ ਫਸਲਾ ਵੀ ਛੇਤੀ ਪੱਕ ਰਹੀਆ ਹਨ, ਜਿਸਦਾ ਮਾੜਾ ਅਸਰ ਫ਼ਸਲਾ ਦੀ ਉਤਪਾਦਕਤਾਂ ਤੇ ਪੈ ਰਿਹਾ ਹੈ, ਉਪਜਾਉ ਸ਼ਕਤੀ ਲਗਾਤਾਰ ਘੱਟ ਰਹੀ ਹੈ। ਵਾਤਾਵਰਣ ਪ੍ਰੇਮੀ ਇਨ•ਾ ਭਿਅਕੰਰ ਸਿੱਟਿਆਂ ਤੋਂ ਬੇਹਦ ਚਿੰਤਤ ਹਨ।
ਸਮੂੱਚੀ ਧਰਤੀ ਦਾ 70 ਤੋਂ 75 ਫੀਸਦੀ ਹਿੱਸਾ ਪਾਣੀ ਹੈ, ਜਿਹੜਾ ਕਿ ਸਮੁੰਦਰਾ, ਨਦੀਆਂ, ਤਲਾਬਾ, ਗਲੇਸ਼ੀਅਰਾ ਅਤੇ ਧਰਤੀ ਹੇਠਲੇ ਪਾਣੀ ਦੇ ਰੂਪ ਵਿੱਚ ਮੌਜੂਦ ਹੈ। ਕੁਦਰਤ ਵਲੋਂ ਦਿੱਤੇ ਤੋਹਫਿਆ ਵਿਚੋ ਪਾਣੀ ਇੱਕ ਅਨਮੋਲ ਤੋਹਫਾ ਹੈ, ਪਰੰਤੂ ਮਨੁੱਖੀ ਗਲਤੀਆ ਕਾਰਨ ਅੱਜ ਪੂਰਾ ਦੇਸ਼ ਗੰਭੀਰ ਪਾਣੀ ਸੰਕਟ ਵਿਚੋ ਗੁਜਰ ਰਿਹਾ ਹੈ। ਮੌਜੂਦਾ ਸਮੇਂ ਜਲ ਸਰੋਤਾ ਨੂੰ ਦੂਰੀ ਮਾਰ ਪੈ ਰਹੀ ਹੈ, ਪਹਿਲਾ ਧਰਤੀ ਹੇਠਲਾ ਜਲ ਸਤਰ ਲਗਾਤਾਰ ਬਹੁਤ ਤੇਜੀ ਨਾਲੀ ਨੀਵਾ ਜਾਣਾ ਅਤੇ ਦੂਜਾ ਮੌਜੂਦਾ ਪਾਣੀ ਵਿੱਚ ਵੱਧਦਾ ਪ੍ਰਦੂਸ਼ਨ। ਪਾਣੀ ਦੀ ਘਾਟ ਕਾਰਨ ਧਰਤੀ ਬੰਜਰ ਹੋ ਰਹੀ ਹੈ ਅਤੇ ਜਲ ਪ੍ਰਦੂਸ਼ਨ ਨੇ ਪਾਣੀ ਨੂੰ ਵਿਕਾਉ ਚੀਜ ਬਣਾ ਦਿੱਤਾ ਹੈ। ਅੱਜ ਪਾਣੀ ਦੀ ਬੂੰਦ ਬੂੰਦ ਬਚਾਉਣ ਦੀ ਸਖ਼ਤ ਜਰੂਰਤ ਹੈ।
ਧਰਤੀ ਉੱਪਰ ਵੱਧਦੀ ਜਨਸੰਖਿਆ ਦਾ ਪੇਟ ਭਰਨ ਅਤੇ ਰਹਿਣ ਲਈ ਮਕਾਨ ਬਨਾਉਂਣ ਲਈ ਦਰਖਤਾ ਦੀ ਕਟਾਈ ਲਗਾਤਾਰ ਬੇ ਰਹਿਮੀ ਨਾਲ ਹੋ ਰਹੀ ਹੈ। ਜੰਗਲ ਹੇਠ ਰਕਬਾ ਜੋ ਘੱਟ ਤੋਂ ਘੱਟ 33 ਫੀਸਦੀ ਹੋਣਾ ਚਾਹੀਦਾ ਹੈ, ਜੋ ਸਿਰਫ 9 ਤੋਂ 10 ਫੀਸਦੀ ਹੀ ਰਹਿ ਗਿਆ ਹੈ, ਜੋ ਕਿ ਖਤਰੇ ਦੀ ਘੰਟੀ ਹੈ। ਵਧਦੇ ਸ਼ਹਿਰੀਕਰਨ ਦੇ ਕਾਰਨ ਫਾਲਤੂ ਕੁੜਾ ਕਰਕਟ, ਗੰਦਗੀ, ਪਲਾਸਟਿਕ ਪ੍ਰਦਾਰਥ ਅਤੇ ਵਿਸ਼ੇਸ਼ ਤੌਰ ਤੇ ਪੋਲੀਥੀਨ ਬੈਗ ਦੀ ਵਧਦੀ ਵਰਤੋਂ ਧਰਤੀ ਨੂੰ ਕੂੜੇ ਦੇ ਢੇਰ ਵਿੱਚ ਤਬਦੀਲ ਕਰ ਰਹੇ ਹਨ।
ਅਜੇ ਵੀ ਸਮਾਂ ਗਵਾਏ ਬਗੈਰ ਧਰਤੀ ਦੀ ਸੰਭਾਲ ਅਤੇ ਇਸਨੂੰ ਪਰਦੂਸ਼ਨ ਮੁਕਤ ਕਰਨ ਵਿੱਚ ਯੋਗਦਾਨ ਪਾਉਂਣ ਦੀ ਸਖਤ ਜਰੂਰਤ ਹੈ। ਅੱਜ ਅਸੀਂ ਘਰ ਅੰਦਰ ਆਉਂਦੀ ਧੂੜ ਮਿੱਟੀ ਤੋਂ ਤਾਂ ਚਿੰਤਤ ਹਾਂ, ਪਰੰਤੂ ਧਰਤੀ ਉਪਰ ਮੌਜੂਦ ਕੁਦਰਤੀ ਸੋਮਿਆ ਦੀ ਕੋਈ ਚਿੰਤਾ ਨਹੀ ਹੈ।
ਧਰਤੀ ਨੂੰ ਪਰਦੂਸ਼ਨ ਮੁਕਤ ਕਰਨ ਲਈ ਵਿਸ਼ੇਸ਼ ਯਤਨ ਕਰਨ ਦੀ ਜਰੂਰਤ ਹੈ। ਵੱਧ ਤੋਂ ਵੱਧ ਦਰਖਤ ਲਗਾਏ ਜਾਣ ਅਤੇ ਉਹਨਾ ਦੀ ਸੰਭਾਲ ਯਕੀਨੀ ਬਨਾਈ ਜਾਵੇ, ਬੂਟੇ ਲਗਾਉਂਣ ਦੀ ਮੁਹਿੰਮ ਫੋਟੋ ਸ਼ੋਅ ਤੱਕ ਹੀ ਸੀਮਿਤ ਨਾ ਹੋਵੇ, ਪੋਲੀਥੀਨ ਬੈਗ ਦਾ ਪ੍ਰਯੋਗ ਬੰਦ ਹੋਵੇ, ਮੋਟਰ ਗੱਡੀਆਂ ਦੀ ਵਰਤੋਂ ਘੱਟ ਕੀਤੀ ਜਾਵੇ ਤੇ ਇਹਨਾ ਉਪਰ ਵਿਸੇਸ਼ ਕਿਸਮ ਦੇ ਸਾਇਲੈਸਰ ਲਗਾਏ ਜਾਣ, ਲੈਡ ਰਹਿਤ ਪਟਰੋਲ ਦੀ ਵਰਤੋਂ ਕੀਤੀ ਜਾਵੇ, ਕਾਰਖਾਨਿਆ ਵਿੱਚ ਵਿਸੇਸ਼ ਕਿਸਮ ਦੀਆਂ ਚਿਮਨੀਆ ਲੱਗਣ, ਬਿਜਲੀ ਦੇ Àਪੁਰਕਨਾ ਦੀ ਵਰਤੋਂ ਸਿਰਫ ਜਰੂਰਤ ਸਮੇਂ ਹੀ ਸੀਮਤ ਮਾਤਰਾ ਵਿੱਚ ਕੀਤੀ ਜਾਵੇ, ਅਜਿਹੇ ਛੋਟੇ ਛੋਟੇ ਕਦਮ ਧਰਤੀ ਨੂੰ ਸਵੱਛ ਰੱਖਣ ਵਿੱਚ ਵੱਡਾ ਯੋਗਦਾਨ ਪਾ ਸਕਦੇ ਹਨ।
ਵਿਸ਼ਵ ਧਰਤ ਦਿਵਸ ਸਿਰਫ 22 ਅਪ੍ਰੈਲ ਤੱਕ ਹੀ ਸੀਮਤ ਨਾ ਰਹੇ, ਹਰ ਦਿਨ ਹੀ ਧਰਤ ਦਿਵਸ ਦੀ ਤਰਾ ਹੀ ਬਤੀਤ ਕਰਨਾ ਚਾਹੀਦਾ ਹੈ ਤਾਂ ਜੋ ਸਾਡੀ ਧਰਤੀ ਸਵੱਛ ਤੇ ਸੁੰਦਰ ਦਿਖ ਸਕੇ।
ਡਾ: ਸਤਿੰਦਰ ਸਿੰਘ (ਨੈਸ਼ਨਲ ਅਵਾਰਡੀ)
ਪ੍ਰਧਾਨ ਐਗਰੀਡ ਫਾਉਂਡੇਸ਼ਨ ਪੰਜਾਬ
ਧਵਨ ਕਲੋਨੀ, ਫਿਰੋਜਪੁਰ।
ਮੋਬਾ: 98154 27554