ਵਿਵੇਕਾਨੰਦ ਸਕੂਲ ਵਿਚ ਈ ਆਰ ਪੀ ਸਾਫਟਵੇਅਰ ਦੀ ਸ਼ੁਰੂਆਤ
ਫਿਰੋਜ਼ਪੁਰ 7 ਮਈ (): ਅੱਜ ਵਿਵੇਕਾਨੰਦ ਵਰਲਡ ਸਕੂਲ ਦੇ ਵਿਹੜੇ ਵਿਚ ਸਕੂਲ ਅਤੇ ਮਾਪਿਆਂ ਨੂੰ ਇਕ ਸਾਥ ਜੋੜਨ ਅਤੇ ਮਾਪਿਆਂ ਨੂੰ ਸਕੂਲ ਵਿਚ ਦਿਨ ਪ੍ਰਤੀਦਿਨ ਹੋਣ ਵਾਲੀ ਪੜ•ਾਈ ਅਤੇ ਇਹ ਪੜ•ਾਈ ਕਿਰਿਆਵਾਂ ਬਾਰੇ ਵਿਚ ਨਿਯਮਿਤ ਤੌਰ ਤੇ ਜਾਣੂ ਕਰਵਾਉਣ ਲਈ ਖਾਸ ਤੌਰ ਤੇ ਬਣਾਏ ਗਏ ਈ ਆਰ ਪੀ ਸਾਫਟਵੇਅਰ ਦੀ ਮਾਪਿਆਂ ਦੀ ਮੌਜ਼ੂਦਗੀ ਵਿਚ ਅਧਿਕਾਰਿਕ ਤੌਰ ਤੇ ਸ਼ੁਰੂਆਤ ਕੀਤੀ ਗਈ।
ਮੁੱਖ ਮਹਿਮਾਨ ਸ੍ਰੀਮਤੀ ਪ੍ਰਭਾ ਭਾਸਕਰ, ਪ੍ਰੋ. ਐੱਚ. ਕੇ. ਗੁਪਤਾ ਅਤੇ ਡਾ. ਹਰਸ਼ ਭੋਲਾ ਨੇ ਬਟਨ ਦਬਾ ਕੇ ਉਪਰੋਕਤ ਸਾਫਟਵੇਅਰ ਦੀ ਸ਼ੁਰੂਆਤ ਕੀਤੀ। ਇਸ ਸਾਫਟਵੇਅਰ ਨੂੰ ਐਡੂ ਸਾਫਟੇਕ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ ਖਾਸ ਸਕੂਲ ਦੀ ਜ਼ਰੂਰਤਾਂ ਨੂੰ ਧਿਆਨ ਵਿਚ ਰੱਖ ਕੇ ਬਣਾਇਆ ਗਿਆ ਹੈ। ਕੰਪਨੀ ਵੱਲੋਂ ਆਏ ਟੈਕਨੀਕਲ ਟੀਮ ਦੇ ਸਚਿਨ, ਦਵਿੰਦਰ ਅਤੇ ਸ੍ਰੀਮਤੀ ਵਿਭੂਤਿ ਵੱਲੋਂ ਮਾਪਿਆਂ ਨੂੰ ਇਸ ਸਾਫਟਵੇਅਰ ਦੇ ਸਾਰੇ ਪਹਿਲੂਆਂ ਬਾਰੇ ਵਿਚ ਅਤੇ ਇਸ ਦੇ ਸਹੀ ਪ੍ਰਯੋਗ ਦੇ ਬਾਰੇ ਵਿਚ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਮਾਪਿਆਂ ਨਾਲ ਗੱਲਬਾਤ ਤੇ ਦਿਨੇਸ਼ ਗੋਇਲ, ਮੰਗਲ ਸਿੰਘ ਅਤੇ ਵਿਪੁਲ ਗੋਇਲ ਨੇ ਦੱਸਿਆ ਕਿ ਉਨ•ਾਂ ਨੂੰ ਇਹ ਸਾਫਟਵੇਅਰ ਬਹੁਤ ਉਪਯੋਗੀ ਲੱਗਾ। ਉਨ•ਾਂ ਦਾ ਕਹਿਣਾ ਸੀ ਕਿ ਇਸ ਸਾਫਟਵੇਅਰ ਦੀ ਵਜ•ਾ ਨਾਲ ਉਨ•ਾਂ ਨੂੰ ਘਰ ਬੈਠੇ ਆਪਣੇ ਫੋਨ ਜਾਂ ਕੰਪਿਊਟਰ ਤੇ ਹੀ ਆਪਣੇ ਬੱਚੇ ਦੇ ਸਕੂਲ ਵਿਚ ਕੀਤੇ ਗਏ ਸਾਰੇ ਕੰਮਾਂ ਦੇ ਬਾਰੇ ਵਿਚ ਵਿਸਥਾਰ ਨਾਲ ਜਾਣਕਾਰੀ ਮਿਲ ਜਾਵੇਗੀ। ਮਾਪਿਆਂ ਨੇ ਇਸ ਸਾਫਟਵੇਅਰ ਨੂੰ ਅਤੇ ਸਕੂਲ ਮੈਨੇਜਮੈਂਟ ਦੇ ਇਸ ਯਤਨ ਦੀ ਪ੍ਰਸੰਸਾ ਕੀਤੀ।
ਦਿਨੇਸ਼ ਗੋਇਲ ਨੇ ਕਿਹਾ ਕਿ ਫਿਰੋਜ਼ਪੁਰ ਵਿਚ ਪਹਿਲੀ ਵਾਰ ਖਾਸ ਸਕੂਲ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖ ਕੇ ਬਣਾਏ ਗਏ ਇਸ ਸਾਫਟਵੇਅਰ ਨਾਲ ਸਕੂਲ ਅਤੇ ਮਾਪਿਆਂ ਦਾ ਆਪਸੀ ਤਾਲਮੇਲ ਬਣਿਆ ਰਹੇਗਾ। ਸ਼੍ਰੀ ਮੰਗਲ ਸਿੰਘ ਨੇ ਇਸ ਮੌਕੇ ਤੇ ਸੰਤੁਸ਼ਟੀ ਜਾਹਿਰ ਕਰਦੇ ਹੋਏ ਆਸ ਪ੍ਰਗਟ ਕੀਤੀ ਕਿ ਆਉਣ ਵਾਲੇ ਸਮੇਂ ਵਿਚ ਸਕੂਲ ਸਿੱਖਿਆ ਦੇ ਖੇਤਰ ਵਿਚ ਨਵੇਂ ਕੀਰਤੀਮਾਨ ਸਥਾਪਿਤ ਕਰੇਗਾ।