Ferozepur News

ਵਿਵੇਕਾਨੰਦ ਵਰਲਡ ਸਕੂਲ ਵਿਜ &#39ਮਦਰਜ਼ ਡੇ&#39 ਮਨਾਇਆ ਗਿਆ

ਫਿਰੋਜ਼ਪੁਰ 11 ਮਈ (): ਅੱਜ ਵਿਵੇਕਾਨੰਦ ਵਰਲਡ ਸਕੂਲ ਜੋ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਪ੍ਰਤੀਬੱਧ ਹੈ ਦੇ ਵਿਹੜੇ ਵਿਚ 'ਮਦਰਜ ਡੇ' ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸਾਰੇ ਵਿਦਿਆਰਥੀਆਂ ਦੀਆਂ ਮਾਵਾਂ ਨੂੰ ਸਕੂਲ ਵਿਚ ਆਉਣ ਦਾ ਸੱਦਾ ਦਿੱਤਾ ਗਿਆ। ਇਸ ਦਿਵਸ ਮਨੂੰ ਮਨਾਉਣ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਜੀਵਨ ਵਿਚ ਮਾਂ ਦੇ ਮਹੱਤਵ ਨੂੰ ਸਮਝਣਾ ਅਤੇ ਹਮੇਸ਼ਾ ਆਪਣੇ ਮਾਤਾ ਪਿਤਾ ਦੀ ਸੇਵਾ ਕਰਨਾਲਈ ਪ੍ਰੇਰਿਤ ਕਰਨਾ ਸੀ। ਅੱਜ ਦਾ ਮਦਰਜ ਡੇ ਖਾਸ ਤੌਰ ਤੇ ਕੁਝ ਅਜਿਹੀਆਂ ਮਾਵਾਂ ਨੂੰ ਸਮਰਪਿਤ ਕੀਤਾ ਗਿਆ ਜਿੰਨ•ਾਂ ਨੇ ਆਪਣਾ ਪੂਰਾ ਜੀਵਨ ਇਕ ਅਜਿਹੇ ਬੱਚਿਆਂ ਦੀ ਦੇਖਭਾਲ ਵਿਚ ਲਗਾ ਦਿੱਤਾ ਜੋ ਆਮ ਬੱਚਿਆਂ ਨਾਲੋਂ ਵੱਖ ਹਨ ਅਤੇ ਇਸ ਦਾ ਸਰੀਰਕ ਜਾਂ ਮਾਨਸਿਕ ਵਿਕਾਸ ਸਧਾਰਨ ਬੱਚਿਆਂ ਨਾਲੋਂ ਵੱਖ ਹੈ। ਵਿਵੇਕਾਨੰਦ ਵਰਲਡ ਸਕੂਲ ਨੇ ਇਨ•ਾਂ ਮਾਵਾਂ ਦੇ ਸੰਪਰਸ਼ਪੂਰਨ ਜੀਵਨ ਦੇ ਪ੍ਰਤੀ ਆਪਣਾ ਆਦਰ ਪ੍ਰਗਟ ਕਰਦੇ ਹੋਏ ਇਨ•ਾਂ ਮਾਵਾਂ ਨੂੰ ਸੁਪਰ ਮਾਂ ਦਾ ਖਿਤਾਬ ਦਿੱਤਾ। ਇਸ ਮੌਕੇ ਮੁੱਖ ਮਹਿਮਾਨ ਪ੍ਰਸਿੱਧ ਲੇਖਿਕਾ ਡਾ. ਪੂਨਮ ਸਿੰਘ, ਡਾ. ਸਰੋਜ ਖੰਨਾ ਅਤੇ ਸ਼੍ਰੀਮਤੀ ਮੀਨਾਕਸ਼ੀ ਸਿੰਘਲ ਅਤੇ ਡੌਲੀ ਭਾਸਕਰ ਸੀ। ਸਕੂਲ ਦੀ ਸਰਪ੍ਰਸਤ ਪ੍ਰਭਾ ਭਾਸਕਰ ਨੇ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਤੇ ਸਕੂਲ ਦੇ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਿਸ ਵਿਚ ਗੀਤ, ਨੀਤਿਊ, ਕਵਿਤਾਵਾਂ ਮਾਵਾਂ ਨੂੰ ਸਮਰਪਿਤ ਕੀਤੇ ਗÂ। ਮੁੱਖ ਮਹਿਮਾਨ ਸ਼੍ਰੀਮਤੀ ਪੂਨਮ ਸਿੰਘ ਨੇ ਵੀ ਆਪਣੀ ਮਾਤਾ ਜੀ ਦੇ ਲਈ ਲਿਖੀ ਇਕ ਕਵਿਤਾ ਮੌਜ਼ੂਦ ਮਹਿਮਾਨਾਂ ਨੂੰ ਸੁਣਾਈ। ਮਾਵਾਂ ਦੇ ਇਸ ਮੌਕੇ ਤੇ ਕੁਝ ਮਜੇਦਾਰ ਖੇਡਾਂ ਵਿਚ ਵੀ ਭਾਗ ਲਿਆ। ਇਸ ਦਿਵਸ ਤੇ ਸਕੂਲ ਵਿਚ ਵਿਦਿਆਰਥੀਆਂ ਨੇ ਆਪਣੀਆਂ ਮਾਵਾਂ ਲਈ ਰੰਗ ਬਿਰੰਗੇ ਕਾਰਡ ਅਤੇ ਫੋਟੋ ਫਰੇਮ ਆਪਣੇ ਨੰਨ•ੇ ਨੰਨ•ੇ ਹੱਥਾਂ ਨਾਲ ਬਣਾਏ। ਸਕੂਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਪ੍ਰਕਾਰ ਦੇ ਦਿਵਸ ਨੂੰ ਮਨਾਉਣ ਦਾ ਸਬੰਧ ਵਿਦਿਆਰਥੀਆਂ ਵਿਚ ਸਮਾਜਿਕ ਜੀਵਨ ਵਿਚ ਵਿਕਾਸ ਕਰਨਾ ਹੈ ਅਤੇ ਇਸ ਪ੍ਰਕਾਰ ਦੇ ਯਤਨ ਭਵਿੱਖ ਵਿਚ ਵੀ ਨਿਰੰਤਰ ਚੱਲਦੇ ਰਹਿਣਗੇ। 

Related Articles

Back to top button