Ferozepur News

ਵਿਵੇਕਾਨੰਦ ਵਰਲਡ ਸਕੂਲ ਵਿਚ ਅੰਤਰਰਾਸ਼ਟਰੀ ਅੰਬ ਦਿਵਸ ਮਨਾਇਆ

ਫਿਰੋਜ਼ਪੁਰ 13 ਜੁਲਾਈ (): ਅੰਤਰਰਾਸ਼ਟਰੀ ਅੰਬ ਦਿਵਸ ਤੇ ਅੱਜ ਸਥਾਨਕ ਵਿਵੇਕਾਨੰਦ ਵਰਲਡ ਸਕੂਲ ਵਿਚ ਸਕੂਲ ਅਧਿਆਪਕਾਂ ਨੇ ਨੰਨ੍ਹੇ ਮੁੰਨ੍ਹੇ ਵਿਦਿਆਰਥੀਆਂ ਵੱਲੋਂ ਅੰਬ ਦੇ ਪੌਦੇ ਲਗਾ ਕੇਸ਼ੁੱਧ ਵਾਤਾਵਰਨ ਸਰਾਹਨਾ ਯਤਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਮੁੱਖ ਸਰਪ੍ਰਸਤ ਸ਼੍ਰੀਮਤੀ ਪ੍ਰਭਾ ਭਾਸਕਰ ਨੇ ਦੱਸਿਆ ਕਿ ਕਥਨੀ ਕਰਨੀ ਨਾਲ ਤਾਕਤਵਰ ਹੁੰਦੀ ਹੈ। ਇਸਲਈ ਬੇਹਤਰ ਹੈ ਕਿ ਅਸੀਂ ਆਪਣੇ ਭਵਿੱਖ ਲਈ ਕੁਝ ਕਰਕੇ ਵਿਖਾਈਆਂ। ਅੱਜ ਵਾਤਾਵਰਨ ਨੂੰ ਸ਼ੁੱਧ ਅਤੇ ਸਵੱਛ ਬਨਾਉਣ ਲਈ ਇਕ ਛੋਟਾ ਜਿਹਾ ਯਤਨ ਵਿਵੇਕਾਨੰਦ ਵਰਲਡ ਸਕੂਲ ਦੇ ਬੱਚਿਆਂਨੇ ਅੰਬ ਦੇ ਪੌਦੇ ਲਗਾ ਕੇ ਕੀਤਾ। ਅੱਜ ਸਕੂਲ ਵਿਚ ਵਿਸ਼ਵ ਅੰਬ ਦਿਵਸ ਦੇ ਸਬੰਧ ਤੇ 51 ਪੌਦੇ ਲਗਾਏ ਗਏ। ਇਸ ਮੌਕੇ ਤੇ ਵਿਦਿਆਰਥੀਆਂ ਦੀ ਅੰਬ ਦੀ ਵੇਸ਼ਭ੍ਰਸ਼ਾ ਫੈਂਨਸੀ ਡਰੈਸ ਪ੍ਰਤੀਯੋਗਤਾਕਰਵਾਈ, ਜਿਸ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ। 

Related Articles

Back to top button