Ferozepur News

ਵਿਵੇਕਾਨੰਦ ਵਰਲਡ ਸਕੂਲ ਨੰਨ•ੇ, ਮੁੰਨ•ੇ ਵਿਦਿਆਰਥੀਆਂ ਲਈ ਸਾਈਕਲਿੰਗ ਟਰੈਕ ਅਤੇ ਐਡਵੈਂਚਰ ਪਾਰਕ ਦੀ ਸਥਾਪਨਾ

ਫਿਰੋਜ਼ਪੁਰ 30 ਅਗਸਤ (): ਵਿਦਿਆਰਥੀਆਂ ਦੇ ਸਰਵ ਹਿੱਤ ਵਿਕਾਸ ਨੂੰ ਸਮਰਪਿਤ ਵਿਵੇਕਾਨੰਦ ਵਰਲਡ ਸਕੂਲ ਵੱਲੋਂ ਇਕ ਨਵੀਂ ਪਹਿਲ ਕਰਦੇ ਹੋਏ ਸਕੂਲ ਵਿਚ ਨੰਨ•ੇ, ਮੁੰਨ•ੇ ਵਿਦਿਆਰਥੀਆਂ ਲਈ ਸਾਈਕਲਿੰਗ ਟਰੈਕ ਅਤੇ ਐਡਵੈਂਚਰ ਪਾਰਕ ਦੀ ਸਥਾਪਨਾ ਕੀਤੀ ਗਈ। ਸਕੁਲ ਦੀ ਮੁੱਖ ਸਰਪ੍ਰਸਤ ਸ਼੍ਰੀਮਤੀ ਪ੍ਰਭਾ ਭਾਸਕਰ ਨੇ ਦੱÎਸਆ ਕਿ ਇਹ ਸਾਈਕਲਿੰਗ ਟਰੈਕ ਅਤੇ ਐਡਵੈਂਚਰ ਪਾਰਕ ਦਾ ਉਦਘਾਟਨ ਫਿਰੋਜ਼ਪੁਰ ਦੇ ਸਾਬਕਾ ਐੱਸਐੱਸਪੀ ਅਤੇ ਐੱਮਐੱਲ ਭਾਸਕਰ ਫਾਊਂਡੇਸ਼ਨ ਦੇ ਚੇਅਰਮੈਨ ਦਿਨੇਸ਼ ਪ੍ਰਤਾਪ ਵੱਲੋਂ ਬੁੱਧਵਾਰ ਦੇਰ ਸ਼ਾਮ ਨੂੰ ਕੀਤਾ ਗਿਆ। 

ਉਦਘਾਟਨ ਦੇ ਬਾਅਦ ਦਿਨੇਸ਼ ਪ੍ਰਤਾਪ ਸਿੰਘ ਅਤੇ ਹੋਰ ਪਤਵੰਤੇ ਵਾਸੀਆਂ ਨੇ ਸਾਈਕਲ ਚਲਾ ਕੇ ਲੋਕਾਂ ਨੂੰ ਸਵੱਛ ਵਾਤਾਵਰਨ ਪ੍ਰਤੀ ਪਹਿਲ ਕਰਨ ਅਤੇ ਆਪਣੀ ਸਿਹਤ ਦਾ ਧਿਆਨ ਰੱਖਣ ਦਾ ਸੰਦੇਸ਼ ਦਿੱਤਾ। ਸਕੂਲ ਦੇ ਡਾਇਰੈਕਟਰ ਡਾ. ਐੱਸਐੱਨ ਰੁਧਰਾ ਨੇ ਪਿਛਲੇ ਕੁਝ ਮਹੀਨੇ ਵਿਚ ਸਕੂਲ ਵੱਲੋਂ ਪ੍ਰਾਪਤ ਕੀਤੀਆਂ ਉਪਲਬੱਧੀਆਂ ਦੇ ਬਾਰੇ ਵਿਚ ਦੱਸਿਆ। 

ਫਿਰੋਜ਼ਪੁਰ ਵਿਚ ਮਸ਼ਹੂਰ ਸਾਈਕਲਿਸਟ ਸੋਹਨ ਸਿੰਘ ਨੇ ਪੈਡਲਰ ਕਲੱਬ ਦੇ ਮੈਂਬਰਾਂ ਨੇ ਇਸ ਸਰਹੱਦੀ ਇਲਾਕੇ ਵਿਚ ਸਾਈਕਲਿੰਗ ਦੀ ਪਹਿਲ ਕਰਦੇ ਹੋਏ ਟਰੈਕ ਦੀ ਭਰਪੂਰ ਪ੍ਰਸੰਸਾ ਕੀਤੀ। ਦਿਨੇਸ਼ ਪ੍ਰਤਾਪ ਸਿੰਘ ਅਤੇ ਸੰਦੀਪ ਚਾਨਣ (ਡੀਆਈਜੀ, ਬੀਐੱਸਐੱ) ਫਿਰੋਜ਼ਪੁਰ ਅਤੇ ਐੱਮਐੱਲਬੀ ਐਜੂਕੇਸ਼ਨ ਸੋਸਾਇਟੀ ਦੇ ਮੈਂਬਰਾਂ ਨੇ ਬੀਤੇ ਸਾਲ ਆਯੋਜਿਤ ਆਲ ਇੰਡੀਆ ਮੁਸ਼ਾਇਰਾ ਦੀ ਆਡੀਓ ਅਤੇ ਵੀਡਿਓ ਸੀਡੀ ਵੀ ਰਿਲੀਜ਼ ਕੀਤੀ। 

ਇਸ ਮੌਕੇ ਡਾ. ਹਰਸ਼ ਭੋਲਾ, ਡਾ. ਸ਼ੀਲ ਸੇਠੀ, ਡਾ. ਪ੍ਰਵੀਨ ਗੋਇਲ, ਡਾ. ਰਮੇਸ਼ ਸ਼ਰਮਾ, ਮਨੋਜ ਸੋਈ, ਸੁਨੀਰ ਮੋਂਗਾ, ਸ਼ਲਿੰਦਰ ਭੱਲਾ ਐਡਵੋਕੇਟ, ਅਸ਼ਵਨੀ ਸ਼ਰਮਾ ਐਡਵੋਕੇਟ, ਮੇਹਰ ਸਿੰਘ ਮੱਲ ਐਡਵੋਕੇਟ, ਹਰਸ਼ ਅਰੋੜਾ, ਪਰਮਬੀਰ ਸ਼ਰਮਾ, ਜਨਕ ਰਾਜ ਅਤੇ ਪ੍ਰੋ. ਗੁਰਤੇਜ ਸਿੰਘ ਆਦਿ ਹਾਜ਼ਰ ਸਨ।

Related Articles

Back to top button