Ferozepur News

ਵਿਵੇਕਾਨੰਦ ਵਰਲਡ ਸਕੂਲ ਦੇ 10 ਵਿਦਿਆਰਥੀਆਂ ਦੀ ਹੋਈ ਰਾਜ ਪੱਧਰ ਸਕੇਟਿੰਗ ਪ੍ਰਤੀਯੋਗਤਾ ਵਿਚ ਚੋਣ

ਫਿਰੋਜ਼ਪੁਰ 22 ਅਗਸਤ (): ਕੜੀ ਮਿਹਨਤ ਅਤੇ ਦ੍ਰਿੜ ਇੱਛਾ ਸ਼ਕਤੀ ਹੋਵੇ ਤਾਂ ਵਿਅਕਤੀ ਜੀਵਨ ਦੇ ਸੀਮਿਤ ਸਮੇਂ ਵਿਚ ਵੀ ਅਸੀਸ ਉਚਾਈਆਂ ਪ੍ਰਾਪਤ ਕਰ ਸਕਦਾ ਹੈ। ਫਿਰੋਜ਼ਪੁਰ ਵਿਚ ਇਸ ਸਾਲ ਕੁਝ ਹੀ ਸਮੇਂ ਵਿਚ ਖੁੱਲੇ ਵਿਵੇਕਾਨੰਦ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਮਿਹਨਤ ਨਾਲ ਖੇਡ ਦੀ ਦੁਨੀਆਂ ਵਿਚ ਜ਼ਿਲ੍ਹਾ ਪੱਧਰ ਵਿਚ ਜਿੱਤ ਪ੍ਰਾਪਤ ਕਰਦੇ ਹੋਏ ਰਾਜ ਪੱਧਰ ਤੇ ਆਪਣਾ ਨਾਮ ਦਰਜ ਕਰਵਾਇਆ।

ਬੱਚਿਆਂ ਦੀ ਖੇਡ ਵਿਚ ਰੂਚੀ ਵਧਾਉਣ ਲਈ ਉਨ੍ਹਾਂ ਨੂੰ ਉਚਿੱਤ ਵਾਤਾਵਰਨ ਉਪਲਬੱਧ ਕਰਵਾਇਆ ਜਾਂਦਾ ਹੈ। ਇਸੇ ਉਚਿੱਤ ਵਾਤਾਵਰਨ ਦਾ ਲਾਭ ਉਠਾਉਂਦੇ ਹੋਏ ਸਕੂਲ ਦੇ ਵਿਦਿਆਰਥੀਆਂ ਨੇ ਨਵੇਂ ਕੀਰਤੀਮਾਨ ਸਥਾਪਿਤ ਕੀਤੇਹਨ। ਇਸ ਦੇ ਨਾਲ ਨਾਲ ਕੇਵਲ ਸਕੇਟਿੰਗ ਵਿਚ ਇਸੇ ਸਕੂਲ ਦੇ 10 ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰ ਤੇ ਜਿੱਤ ਪ੍ਰਾਪਤ ਕਰਦੇ ਹੋਏ ਰਾਜ ਪੱਧਰ ਤੇ ਆਪਣਾ ਨਾਮ ਦਰਜ ਕਰਵਾਇਆ।

ਇਸ ਖੇਡ ਦੇ ਨਾਲ ਨਾਲ ਸ਼ੂਟਿੰਗ ਪ੍ਰਤੀਯੋਗਤਾ ਖੇਡ ਵਿਚ ਪਹਿਲੀ ਵਾਰ ਭਾਗ ਲੈਂਦੇ ਹੋਏ ਸਕੂਲ ਦੇ ਵਿਦਿਆਰਥੀਆਂ ਵਿਚ ਗੁਰਸ਼ਰਨਜੀਤ ਸਿੰਘ, ਅਸ਼ੀਰ ਸਾਗਰ ਭਾਸਕਰ, ਸਨਮਦੀਪ ਸਿੰਘ ਅਤੇ ਨੇਹਾ ਸਿਨ ਨੇ ਰਾਜ ਪੱਧਰ ਤੇ ਜਿੱਤ ਪ੍ਰਾਪਤ ਕਰਦੇ ਹੋਏ ਪ੍ਰੀ ਰਾਸ਼ਟਰੀ ਚੇਨਈ ਵਿਚ ਅਗਲੇ ਹਫਤੇ ਹੋਣ ਵਾਲੀ ਪ੍ਰਤੀਯੋਗਤਾ ਵਿਚ ਆਪਣੀ ਜਗ੍ਹਾ ਬਨਾਉਣ ਵਿਚ ਸਫਲਤਾ ਪ੍ਰਾਪਤ ਕੀਤੀ। ਬੀਤੇ ਦਿਨ ਸਕੂਲ ਦੇ ਵਿਦਿਆਰਥੀ ਗੁਰਮਿਲਾਪ ਨੇ ਤਾਇਕਵਾਂਡੋ ਦੇ ਖੇਡ ਵਿਚ ਤਾਂਬੇ ਦਾ ਮੈਡਲ ਪ੍ਰਾਪਤ ਕਰਕੇ ਸਕੂਲ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ।

ਇਸ ਜਿੱਤ ਦਾ ਸਿਹਰਾ ਸਕੂਲ, ਕੋਚ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਜਾਂਦਾ ਹੈ।
 

Related Articles

Back to top button